ਦਿੜ੍ਹਬਾ ਮੰਡੀ, 18 ਫਰਵਰੀ (ਜਸਵੀਰ ਸਿੰਘ ਅÏਜਲਾ) - ਵਾਰਡ ਅਟੈਂਡੈਂਟ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸਸਪਾਲ ਸਿੰਘ ਰਟੋਲ ਦੀ ਅਗਵਾਈ ਵਿਚ ਮੰਗਾਂ ਸਬੰਧੀ ਡਿਪਟੀ ਡਾਇਰੈਕਟਰ ਡਾਕਟਰ ਰਸ਼ਮੀ ਸ਼ਰਮਾ ਨਾਲ ਕੁੱਝ ਅਹਿਮ ਮੰਗਾਂ ਸੰਬੰਧੀ ਮੀਟਿੰਗ ਕੀਤੀ | ਜਿਸ ਵਿਚ ਡਿਊਟੀ ਦੌਰਾਨ ਕਰਨ ਵਾਲੇ ਕੰਮਾਂ ਸੰਬੰਧੀ ਆ ਰਹੀਆਂ ਸਮੱਸਿਆਵਾਂ ਸਬੰਧੀ, ਵਿਭਾਗ ਨਾਲ ਸਬੰਧਿਤ ਡਿਪਲੋਮੇ ਸਮੇਤ ਤਨਖ਼ਾਹ ਕਰਵਾਉਣ ਲਈ ਮੰਗ, ਕਿਸੇ ਵੀ ਤਰ੍ਹਾਂ ਦੇ ਲੈਟਰ ਵਿਚ ਡੈਜੀਗਨੇਸਨ ਲਿਖਣ ਸਬੰਧੀ, ਵਾਰਡ ਅਟੈਡੈਟਾਂ ਤੋਂ ਬਣਦਾ ਕੰਮ ਲੈਣ ਸਬੰਧੀ, ਤਰੱਕੀਆਂ ਦਾ ਕੋਟਾ ਵਧਾਉਣ ਤੋਂ ਇਲਾਵਾ ਹੋਰ ਨਿੱਜੀ ਮੰਗਾਂ ਸੰਬੰਧੀ ਖੁੱਲ ਕੇ ਚਰਚਾ ਕੀਤੀ ਗਈ | ਡਾਇਰੈਕਟਰ ਸਾਹਿਬ ਵਲੋਂ ਜਾਇਜ਼ ਮੰਗਾਂ ਨੂੰ ਪ੍ਰਵਾਨ ਕਰਦਿਆਂ ਇਸ ਸਬੰਧੀ ਲੈਟਰ ਕੁੱਝ ਦਿਨਾਂ ਵਿਚ ਜਾਰੀ ਕਰਨ ਦਾ ਭਰੋਸਾ ਦਿੱਤਾ | ਬਾਕੀ ਮੰਗਾਂ ਬਾਰੇ ਵਿਚਾਰ ਕਰਨ ਲਈ ਕਿਹਾ ਗਿਆ | ਕੁੱਝ ਮੰਗਾਂ ਨੂੰ ਸਰਕਾਰ ਦਾ ਹਵਾਲਾ ਦੇ ਕੇ ਪੂਰਾ ਕਰਨ ਲਈ ਕਿਹਾ ਗਿਆ | ਇਸ ਮੌਕੇ ਹਰਜਿੰਦਰ ਕੌਰ ਸੂਬਾ ਵਾਈਸ ਪ੍ਰਧਾਨ ਫ਼ਾਜ਼ਿਲਕਾ, ਹਰਬੰਸ ਸਿੰਘ ਸੀਨੀਅਰ ਮੀਤ ਪ੍ਰਧਾਨ ਮੁਹਾਲੀ, ਪਰਮਜੀਤ ਸਿੰਘ ਵਾਇਸ ਜਰਨਲ ਸਕੱਤਰ ਫ਼ਾਜ਼ਿਲਕਾ, ਜਗਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਸੰਗਰੂਰ, ਰਘਵੀਰ ਸਿੰਘ ਜ਼ਿਲ੍ਹਾ ਪ੍ਰਧਾਨ ਮਾਨਸਾ, ਕੁਲਵਿੰਦਰ ਸਿੰਘ ਲੁਧਿਆਣਾ, ਪਵਨ ਸਿੰਘ ਸਰਦੂਲਗੜ੍ਹ, ਮਨਜੀਤ ਸਿੰਘ ਮਾਨਸਾ, ਰਵਿੰਦਰ ਸਿੰਘ ਸ਼ੁਤਰਾਣਾ, ਸਰਬਜੀਤ ਸਿੰਘ ਸ਼ੁਤਰਾਣਾ, ਗੁਰਚਰਨ ਸਿੰਘ ਬਰਨਾਲਾ, ਜਸਵੀਰ ਸਿੰਘ ਬਰਨਾਲਾ, ਅਮਰਜੀਤ ਸਿੰਘ ਫ਼ਿਰੋਜ਼ਪੁਰ, ਲਖਵੀਰ ਸਿੰਘ ਫ਼ਿਰੋਜ਼ਪੁਰ ਆਦਿ ਸਾਥੀ ਮੌਜੂਦ ਸਨ |