ਸ਼ੇਰਪੁਰ, 18 ਫ਼ਰਵਰੀ (ਦਰਸ਼ਨ ਸਿੰਘ ਖੇੜੀ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿਰਦਾਰ ਤੇ ਇਖ਼ਲਾਕ ਇਨ੍ਹਾਂ ਗਿਰ ਚੁੱਕਾ ਹੈ ਕਿ ਇਸ ਨੇ ਕੇਜਰੀਵਾਲ ਦਾ ਗ਼ੁਲਾਮ ਬਣ ਕੇ ਪੰਜਾਬ ਨੂੰ ਦੋਨੋਂ ਹੱਥੀਂ ਆਰਥਿਕ ਤੌਰ 'ਤੇ ਕੰਗਾਲ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮਹਿਲ ਕਲਾਂ ਦੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ ਨੇ ਇੱਥੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਅੱਜ ਪੰਜਾਬ ਸਰਕਾਰ ਦਿੱਲੀ ਵਾਲਿਆਂ ਦੀ ਰਖੇਲ ਬਣਾ ਕੇ ਰੱਖ ਦਿੱਤੀ ਹੈ | ਚੱਕ ਨੇ ਅੱਗੇ ਕਿਹਾ ਕਿ ਪੰਜਾਬ ਵਿਚ ਕੇਜਰੀਵਾਲ ਦੇ ਰੂਪ ਵਿਚ ਦੂਜੀ ਵਾਰ ਈਸਟ ਇੰਡੀਆ ਕੰਪਨੀ ਆਈ ਹੈ | ਪੰਜਾਬ ਦੇ ਲੋਕਾਂ ਦਾ ਪੈਸਾ ਦਿੱਲੀ ਵਾਲਿਆਂ ਨੂੰ ਲੁਟਾਇਆ ਜਾ ਰਿਹਾ ਹੈ ਪਰ ਕਾਂਗਰਸ ਸਰਕਾਰ ਆਉਣ ਤੇ ਇੱਕ ਇੱਕ ਪਾਈ ਦਾ ਹਿਸਾਬ ਲਿਆ ਜਾਵੇਗਾ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਫੋਕੇ ਨਾਅਰਿਆਂ ਅਤੇ ਝੂਠੇ ਲਾਰਿਆਂ ਵਾਲੀ ਸਰਕਾਰ ਹੋ ਨਿੱਬੜੀ ਹੈ | ਲੋਕ 2027 ਵਿਚ ਆਮ ਆਦਮੀ ਪਾਰਟੀ ਨੂੰ ਮੂਧੇ ਮੂੰਹ ਸੁੱਟ ਕੇ ਪੰਜਾਬ ਦੇ ਨਕਸ਼ੇ ਤੋਂ ਚੱਲਦਾ ਕਰਨਗੇ | ਇਸ ਮੌਕੇ ਮੇਜਰ ਸਿੰਘ ਬੁਰਜ਼, ਤਾਰਾ ਸਿੰਘ ਚੱਕ ਸਾਬਕਾ ਸੁਪਰਡੈਂਟ ਆਦਿ ਆਗੂ ਮੌਜੂਦ ਸਨ |