29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਚੈਨਲ ਦੇ ਸਬਸਕਰਾਈਬ ਵਧਾਉਣ ਦੇ ਨਾਂਅ 'ਤੇ 9 ਲੱਖ ਦੀ ਠੱਗੀ ਮਾਰੀ <br/>

ਅਜੀਤ ਡੈਸਕ 23-01-2026
ਸੰਗਰੂਰ, 22 ਜਨਵਰੀ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਦੇ ਕਸਬਾ ਲੌਂਗੋਵਾਲ ਦੇ ਇਕ ਵਿਅਕਤੀ ਵਲੋਂ ਉਸ ਦੇ ਯੂ ਟਿਊਬ ਚੈਨਲ ਦੇ ਸਬਸਕਰਾਇਬ ਵਧਾਉਣ ਦੇ ਨਾਮ 'ਤੇ 9,05,763 ਰੁਪਏ ਦੀ ਠੱਗੀ ਮਾਰੇ ਜਾਣ ਦੇ ਸੰਬੰਧ ਵਿਚ ਥਾਣਾ ਸਾਈਬਰ ਕ੍ਰਾਈਮ ਵਿਚ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਸਾਈਬਰ ਥਾਣੇ ਦੀ ਐਸ.ਐੱਚ.ਓ. ਇੰਸਪੈਕਟਰ ਹਰਜੀਤ ਕੌਰ ਨੇ ਦੱਸਿਆ ਕਿ ਇਹ ਮੁਕੱਦਮਾ ਗੁਰਵਿੰਦਰ ਸਿੰਘ ਵਾਸੀ ਰੰਧਾਵਾ ਪੱਤੀ ਲੌਂਗੋਵਾਲ ਵਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕਰਵਾਇਆ ਗਿਆ ਹੈ | ਗੁਰਵਿੰਦਰ ਸਿੰਘ ਨੇ ਪੁਲਿਸ ਨੰੂ ਦੱਸਿਆ ਕਿ ਉਸ ਦਾ ਅਕਾਊਾਟ ਇਟਸ ਸਰਾਓ ਨਾਂਅ 'ਤੇ ਬਣਿਆ ਹੋਇਆ ਹੈ | ਇਟਸ ਸਰਾਓ ਨਾਂਅ 'ਤੇ ਬਣਿਆ ਹੋਇਆ ਹੈ ਅਤੇ ਯੂ ਟਿਊਬ ਉੱਪਰ ਚੈਨਲ ਗੁਰੀ ਰਿਕਾਰਡਜ਼ ਦੇ ਨਾਮ 'ਤੇ ਬਣਾਇਆ ਹੋਇਆ ਹੈ, ਜਿਸ ਉੱਪਰ ਉਹ ਵੀਡਿਓਜ਼ ਆਦਿ ਅੱਪਲੋਡ ਕਰਦਾ ਹੈ | ਗੁਰਵਿੰਦਰ ਸਿੰਘ ਜਿਸ ਨੇ ਕੈਨੇਡਾ ਜਾਣਾ ਸੀ, ਉਸ ਲਈ ਫ਼ੰਡ ਸ਼ੋਅ ਕਰਨਾ ਜ਼ਰੂਰੀ ਸੀ | ਇਸ ਕਾਰਨ ਉਸ ਦੇ ਮਾਤਾ ਪਿਤਾ ਨੇ 10 ਲੱਖ ਰੁਪਏ ਪੰਜਾਬ ਨੈਸ਼ਨਲ ਬੈਂਕ ਵਿਚ ਜਮ੍ਹਾਂ ਕਰਵਾਏ ਹੋਏ ਸਨ | ਗੁਰਵਿੰਦਰ ਸਿੰਘ ਅਨੁਸਾਰ ਇਕ ਦਿਨ ਉਹ ਇੰਸਟਾਗਰਾਮ 'ਤੇ ਰੀਲਜ਼ ਦੇਖ ਰਿਹਾ ਸੀ ਤਾਂ ਇਕ ਪੋਸਟ ਸਾਹਮਣੇ ਆਈ ਜਿਸ ਵਿਚ ਯੂ ਟਿਊਬ ਚੈਨਲ ਮੋਨੀਟਾਈਜੇਸ਼ਨ ਅਤੇ ਪੇਡ ਸਬਸਕਰਾਇਬ ਲੈਣ ਬਾਰੇ ਲਿਖਿਆ ਹੋਇਆ ਸੀ ਅਤੇ ਵਟਸ ਅੱਪ ਨੰਬਰ ਵੀ ਲਿਖਿਆ ਹੋਇਆ ਸੀ | ਇਸ ਉਪਰੰਤ ਸ਼ਿਕਾਇਤਕਰਤਾ ਨੇ ਵਟਸਅੱਪ ਨੰਬਰ 'ਤੇ ਮੈਸੇਜ ਕੀਤਾ ਅਤੇ ਸਾਹਮਣੇ ਵਾਲਾ ਵਿਅਕਤੀ ਆਪਣੇ ਆਪ ਨੰੂ ਮਨੋਜ ਸ਼ਰਮਾ ਵਾਸੀ ਦਿੱਲੀ ਦੱਸ ਰਿਹਾ ਸੀ | ਉਸ ਨੇ ਗੁਰਵਿੰਦਰ ਸਿੰਘ ਨੰੂ ਦੱਸਿਆ ਕਿ ਯੂ ਟਿਊਬ 'ਤੇ 1 ਕੇ. ਸਬਸਕਰਾਇਬਰ ਵਧਾਉਣ ਲਈ 100 ਰੁਪਏ ਲੱਗਣਗੇ | ਇਸ ਉਪਰੰਤ ਉਸ ਦੇ ਭੇਜੇ ਸਕੈਨਰ ਉੱਪਰ 1 ਮਈ 2025 ਨੰੂ 100 ਰੁਪਏ ਗੂਗਲ ਪੇਅ ਰਾਹੀ ਪੰਜਾਬ ਨੈਸ਼ਨਲ ਬੈਂਕ ਦੇ ਖਾਤੇ ਵਿਚੋਂ ਟਰਾਂਸਫ਼ਰ ਕਰ ਦਿੱਤੇ | ਉਸ ਉਪਰੰਤ ਅਣਪਛਾਤਾ ਵਿਅਕਤੀ ਜੋ ਆਪਣੇ ਆਪ ਨੰੂ ਮਨੋਜ ਸ਼ਰਮਾ ਦੱਸ ਰਿਹਾ ਸੀ ਨੇ ਕਿਹਾ ਕਿ ਤੁਹਾਡੇ ਚੈਨਲ ਉੱਪਰ ਰਿਪੋਰਟ ਲੱਗੀ ਹੋਈ ਹੈ ਜਿਸ ਨੰੂ ਹਟਵਾਉਣਾ ਪਵੇਗਾ ਜਿਸ ਬਦਲੇ ਸੰਬੰਧਤ ਵਿਅਕਤੀ ਨੇ 490 ਰੁਪਏ ਦੀ ਮੰਗ ਕੀਤੀ | 1 ਮਈ 2025 ਨੰੂ ਭੇਜੇ ਸਕੈਨਰ 'ਤੇ 490 ਰੁਪਏ ਟਰਾਂਸਫ਼ਰ ਕਰ ਦਿੱਤੇ | ਇਸ ਤੋਂ ਬਾਅਦ ਗੁਰਵਿੰਦਰ ਸਿੰਘ ਨੰੂ ਅਣਪਛਾਤੇ ਵਿਅਕਤੀ ਨੇ 5 ਕੇ. ਸਬਸਕਰਾਇਬਰ ਬਦਲੇ 590 ਰੁਪਏ ਦੀ ਮੰਗ ਕੀਤੀ ਜੋ ਸਕੈਨਰ ਰਾਹੀ ਭੇਜ ਦਿੱਤੇ ਪਰ ਇਸ ਉਪਰੰਤ ਵੀ ਕੋਈ ਸਬਸਕਰਾਇਬਰ ਉਸ ਦਾ ਨਹੀਂ ਵਧਿਆ | ਅਣਪਛਾਤੇ ਵਿਅਕਤੀ ਨੇ ਗੁਰਵਿੰਦਰ ਸਿੰਘ ਨੰੂ ਕਿਹਾ ਕਿ ਉਸ ਦਾ ਚੈਨਲ 'ਮੈਟਾ' ਤੋਂ ਵੈਰੀਫ਼ਾਈ ਕਰਵਾਉਣਾ ਪਵੇਗਾ ਜਿਸ ਬਦਲੇ ਅਣਪਛਾਤਾ ਵਿਅਕਤੀ ਸ਼ਿਕਾਇਤਕਰਤਾ ਤੋਂ 2 ਮਈ 2025 ਤੋਂ 20 ਮਈ 2025 ਤੱਕ ਵੱਖ-ਵੱਖ ਟਰਾਂਜੈਂਕਸ਼ਨਾਂ ਰਾਹੀ ਕਰੀਬ 8,04, 583 ਰੁਪਏ ਟਰਾਂਸਫ਼ਰ ਕਰਵਾ ਲਏ | ਇਸ ਤੋਂ ਇਲਾਵਾ ਗੁਰਵਿੰਦਰ ਸਿੰਘ ਨੇ 21 ਮਈ 2025 ਨੰੂ ਆਪਣੇ ਦੋਸਤ ਖੁਸ਼ਪ੍ਰੀਤ ਸਿੰਘ ਵਾਸੀ ਲੌਂਗੋਵਾਲ ਤੋਂ ਉਸ ਦੇ ਸਟੇਟ ਬੈਂਕ ਆਫ਼ ਇੰਡੀਆ ਦੇ ਖਾਤੇ 'ਚੋਂ ਅਣਪਛਾਤੇ ਵਿਅਕਤੀ (ਮਨੋਜ ਸ਼ਰਮਾ) ਦੁਆਰਾ ਭੇਜੇ ਸਕੈਨਰ ਵਿਚ 1 ਲੱਖ ਰੁਪਏ ਹੋਰ ਟਰਾਂਸਫ਼ਰ ਕਰ ਦਿੱਤੇ | ਅਣਪਛਾਤੇ ਵਿਅਕਤੀ ਨੇ ਸ਼ਿਕਾਇਤਕਰਤਾ ਨੰੂ ਭਰੋਸਾ ਦਿੱਤਾ ਕਿ 10 ਲੱਖ ਰੁਪਏ ਪੂਰੇ ਹੋਣ 'ਤੇ ਉਸ ਦੀ ਸਾਰੀ ਰਕਮ ਵਾਪਸ ਆਏਗੀ ਅਤੇ ਉਸ ਤੋਂ ਹੋਰ ਪੈਸਿਆਂ ਦੀ ਮੰਗ ਕਰਦਾ ਰਿਹਾ | ਇਸ ਉਪਰੰਤ ਗੁਰਵਿੰਦਰ ਸਿੰਘ ਨੰੂ ਅਹਿਸਾਸ ਹੋਇਆ ਕਿ ਅਣਪਛਾਤੇ ਵਿਅਕਤੀ (ਮਨੋਜ ਸ਼ਰਮਾ) ਉਸ ਦਾ ਚੈਨਲ ਮੋਨੀਟਾਇਜ਼ ਕਰਨ ਅਤੇ ਯੂ ਟਿਊਬ ਉਪਰ ਸਬਸਕਰਾਇਬਰ ਵਧਾਉਣ ਦੇ ਨਾਮ 'ਤੇ 9, 05, 763 ਰੁਪਏ ਠੱਗੀ ਮਾਰੀ ਹੈ | ਇਸ ਉਪਰੰਤ ਗੁਰਵਿੰਦਰ ਸਿੰਘ ਵਲੋਂ ਸਾਈਬਰ ਕਰਾਇਮ ਥਾਣੇ ਵਿਚ ਦਿੱਤੀ ਦਰਖਾਸਤ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ |

ਪਿਛਲੀ ਖ਼ਬਰ ਪਤੰਗ ਉਡਾਉਣ ਸਮੇਂ ਨੌਜਵਾਨ ਚਾਈਨਾ ਡੋਰ ਦੀ ਵਰਤੋਂ ਨਾ ਕਰਨ-ਸਾਧੂ ਸਿੰਘ ਰੋਮਾਣਾ <br/> ਅਗਲੀ ਖ਼ਬਰ ਹੈਰੋਇਨ, 144 ਬੋਤਲਾਂ ਸ਼ਰਾਬ ਤੇ 150 ਨਸ਼ੀਲੀਆਂ ਗੋਲੀਆਂ ਬਰਾਮਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।