'ਆਪਰੇਸ਼ਨ ਪਰਹਾਰ' ਦਰਮਿਆਨ ਸੰਗਰੂਰ ਦੇ ਕੌਲਾ ਪਾਰਕ 'ਚ ਚੱਲੀਆਂ ਗੋਲੀਆਂ <br/>
ਅਜੀਤ ਡੈਸਕ
23-01-2026
ਜਲਦ ਫੜ ਲਏ ਜਾਣਗੇ ਗੋਲੀਆਂ ਚਲਾਉਣ ਵਾਲੇ ਨੌਜਵਾਨ - ਡੀ.ਐਸ.ਪੀ. ਸੁਖਦੇਵ ਸਿੰਘ
ਸੰਗਰੂਰ: - ਕੌਲਾ ਪਾਰਕ ਮਾਰਕਿਟ ਵਿਚ ਬੀਤੀ ਰਾਤ ਹੋਏ ਲੜਾਈ ਝਗੜੇ ਦੌਰਾਨ ਗੋਲੀਆਂ ਚੱਲਣ ਦੀ ਘਟਨਾ ਵਾਪਰਨ ਸਬੰਧੀ ਡੀ.ਐਸ.ਪੀ. ਸੰਗਰੂਰ ਸੁਖਦੇਵ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਿਟੀ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕਰ ਕੇ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਆਰੰਭ ਦਿੱਤੀ ਹੈ | ਉਨ੍ਹਾਂ ਕਿਹਾ ਕਿ ਇਸ ਘਟਨਾ ਨੰੂ ਅੰਜਾਮ ਦੇਣ ਵਾਲੇ ਨੌਜਵਾਨ ਜਲਦ ਹੀ ਪੁਲਿਸ ਦੀ ਗਿ੍ਫ਼ਤ ਵਿਚ ਹੋਣਗੇ |