30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਵੀਜ਼ਾ ਨਾ ਲਗਵਾਉਣ ਸਬੰਧੀ 5 ਲੱਖ ਦੀ ਠੱਗੀ ਮਾਰਨ 'ਤੇ ਮਾਮਲਾ ਦਰਜ <br/>

ਅਜੀਤ ਡੈਸਕ 23-01-2026
ਭਵਾਨੀਗੜ੍ਹ, 22 ਜਨਵਰੀ (ਲਖਵਿੰਦਰ ਪਾਲ ਗਰਗ) - ਪਿੰਡ ਨਕਟੇ ਦੇ ਇਕ ਵਿਅਕਤੀ ਨੂੰ ਦੁਬਈ ਦਾ ਡਰਾਇਵਿੰਗ ਲਾਇਸੰਸ ਅਤੇ 2 ਸਾਲ ਦਾ ਦੁਬਈ ਵੀਜ਼ਾ ਪੂਰੇ ਸਮੇਂ ਦਾ ਨਾ ਬਣਾ ਕੇ 5 ਲੱਖ ਰੁਪਏ ਦੀ ਠੱਗੀ ਮਾਰਨ ਨੂੰ ਲੈ ਕੇ ਪੁਲਿਸ ਵਲੋਂ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਸਮਾਚਾਰ ਮਿਲਿਆ | ਪ੍ਰਾਪਤ ਜਾਣਕਾਰੀ ਅਨੁਸਾਰ ਕਿ ਸਪਿੰਦਰ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਨਕਟੇ ਵਲੋਂ ਜ਼ਿਲ੍ਹਾ ਪੁਲਿਸ ਕੋਲ ਕੀਤੀ ਗਈ ਸ਼ਿਕਾਇਤ 'ਚ ਦੱਸਿਆ ਕਿ ਉਸ ਨੇ ਦੁਬਈ ਜਾਣ ਦੇ ਲਈ ਹਰਪਰਨੀਤ ਸਿੰਘ ਵਾਸੀ ਚੌਰਾ ਜ਼ਿਲ੍ਹਾ ਪਟਿਆਲਾ ਨੂੰ ਮਿਲਿਆ ਸੀ | ਉਸ ਨੇ ਉਸ ਕੋਲੋਂ 5 ਲੱਖ ਰੁਪਏ ਲੈ ਕੇ ਦੁਬਈ ਦਾ ਡਰਾਇਵਿੰਗ ਲਾਇਸੰਸ ਅਤੇ 2 ਸਾਲ ਦਾ ਦੁਬਈ ਵੀਜ਼ਾ ਲਗਾਉਣ ਦੀ ਗੱਲ ਕੀਤੀ ਸੀ ਪ੍ਰੰਤੂ ਉਕਤ ਵਿਅਕਤੀ ਨੇ ਉਸ ਨੂੰ ਸਿਰਫ਼ 2 ਮਹੀਨਿਆਂ ਦਾ ਦੁਬਈ ਵੀਜ਼ਾ ਲਗਵਾ ਕੇ ਦੁਬਈ ਭੇਜ ਦਿੱਤਾ ਸੀ ਅਤੇ ਉਸ ਦਾ ਡਰਾਇਵਿੰਗ ਲਾਇਸੰਸ ਵੀ ਨਹੀਂ ਬਣਵਾ ਕੇ ਦਿੱਤਾ | ਦੁਬਈ 'ਚ ਜਦੋਂ 2 ਮਹੀਨਿਆਂ ਬਾਅਦ ਉਸ ਦਾ ਵੀਜ਼ਾ ਖ਼ਤਮ ਹੋ ਗਿਆ ਤਾਂ ਉਸ ਨੂੰ ਜੁਰਮਾਨਾ ਪੈਣ ਲੱਗ ਪਿਆ | ਇਹ ਵਿਅਕਤੀ ਉਸ ਨੂੰ ਲਾਰੇ ਲਗਾਉਂਦਾ ਰਿਹਾ ਕਿ ਤੇਰਾ ਵੀਜ਼ਾ ਲੱਗ ਜਾਵੇਗਾ ਜਿਸ ਲਈ ਉਹ ਦੁਬਈ ਵਿਚ ਕਰੀਬ 1 ਸਾਲ 2 ਮਹੀਨੇ ਰਹਿੰਦਾ ਰਿਹਾ ਪਰ ਵੀਜ਼ਾ ਨਾ ਲੱਗਿਆ | ਉਸ ਨੇ ਦੁਬਈ ਤੋਂ ਵਾਪਸ ਆ ਕੇ ਜਦੋਂ ਆਪਣੇ ਦਿੱਤੇ ਹੋਏ ਰੁਪਏ ਉਕਤ ਵਿਅਕਤੀ ਕੋਲੋਂ ਵਾਪਸ ਮੰਗੇ ਤਾਂ ਉਹ ਟਾਲ ਮਟੋਲ ਕਰਨ ਲੱਗਿਆ | ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਇਸ ਦੀ ਸ਼ਿਕਾਇਤ ਜ਼ਿਲ੍ਹਾ ਪੁਲਿਸ ਮੁਖੀ ਕੋਲ ਕਰ ਕੇ ਇਨਸਾਫ਼ ਦੀ ਗੁਹਾਰ ਲਗਾਈ | ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਜਾਂਚ-ਪੜਤਾਲ ਕਰਨ ਤੋਂ ਬਾਅਦ ਸਪਿੰਦਰ ਸਿੰਘ ਦੇ ਬਿਆਨ 'ਤੇ ਕਾਰਵਾਈ ਕਰਦਿਆ ਹੋਏ ਹਰਪਰਨੀਤ ਸਿੰਘ ਵਾਸੀ ਚੌਰਾ ਜ਼ਿਲ੍ਹਾ ਪਟਿਆਲਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ |

ਪਿਛਲੀ ਖ਼ਬਰ ਕਾਂਗਰਸੀ ਆਗੂ ਦਲਿਤਾਂ ਪ੍ਰਤੀ ਮਗਰਮੱਛ ਦੇ ਹੰਝੂ ਵਹਾ ਰਹੇ- ਛੰਨਾ ਅਗਲੀ ਖ਼ਬਰ ਨੌਜਵਾਨਾਂ ਨੂੰ ਹੈਰੋਇਨ ਸਮੇਤ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।