30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਨੌਜਵਾਨਾਂ ਨੂੰ ਹੈਰੋਇਨ ਸਮੇਤ ਕੀਤਾ ਕਾਬੂ

ਅਜੀਤ ਡੈਸਕ 23-01-2026
ਜੈਤੋ, 22 ਜਨਵਰੀ (ਗੁਰਚਰਨ ਸਿੰਘ ਗਾਬੜੀਆ)-ਸੀ.ਆਈ.ਏ. ਯੂਨਿਟ ਜੈਤੋ ਵਲੋਂ 5 ਨੌਜਵਾਨਾਂ ਨੂੰ 50 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਵਾਂ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ 'ਚ ਸੀ.ਆਈ.ਏ ਯੂਨਿਟ ਜੈਤੋ ਤੋਂ ਚੱਲ ਕੇ ਸਿਟੀ ਏਰੀਆ ਜੈਤੋ ਤੋਂ ਗਸ਼ਤ ਕਰਦੇ ਹੋਏ ਪਿੰਡ ਸੇਵੇਵਾਲਾ ਵੱਲ ਨੂੰ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਜੈਤੋ ਬਠਿੰਡਾ ਰੋਡ 'ਤੇ ਸਥਿਤ ਇੱਟਾਂ ਵਾਲੇ ਭੱਠੇ ਕੋਲ ਪੁੱਜੀ ਤਾਂ ਭੱਠੇ ਕੋਲ ਜਾਂਦੀ ਕੱਚੀ ਪਹੀ 'ਤੇ ਸ਼ੱਕੀ ਹਾਲਤ ਵਿਚ ਇਕ ਕਾਰ ਮਾਰਕਾ ਆਲਟੋ ਰੰਗ ਸਿਲਵਰ ਖੜੀ ਦਿਖਾਈ ਦਿੱਤੀ | ਕਾਰ ਸਵਾਰ ਪੁਲਿਸ ਪਾਰਟੀ ਦੀ ਗੱਡੀ ਦੇਖ ਕੇ ਕਾਰ ਸਟਾਰਟ ਕਰਨ ਲੱਗੇ ਤਾਂ ਸ਼ੱਕ ਦੀ ਬਿਨ੍ਹਾਂ 'ਤੇ ਸਰਕਾਰੀ ਗੱਡੀ, ਆਲਟੋ ਕਾਰ ਦੇ ਅੱਗੇ ਲਗਾ ਕੇ ਗੱਡੀ ਵਿਚੋਂ ਉਤਰ ਕੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਰ ਵਿਚ ਬੈਠੇ 5 ਨੌਜਵਾਨਾਂ ਨੂੰ ਕਾਰ ਵਿਚੋਂ ਬਾਹਰ ਕੱਢ ਕੇ ਕਾਬੂ ਕਰਕੇ ਵਾਰੋ ਵਾਰੀ ਨਾਮ ਪਤਾ ਪੁੱਛਿਆ ਤਾਂ ਡਰਾਇਵਰ ਸੀਟ 'ਤੇ ਬੈਠੇ ਨੌਜਵਾਨ ਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਉਰਫ ਗੁਰੀ ਪੁੱਤਰ ਗੁਰਮੀਤ ਸਿੰਘ ਪਿੰਡ ਰੋੜੀ, ਤਹਿ. ਮੰਡੀ ਕਾਲਿਆਂਵਾਲੀ, ਜ਼ਿਲ੍ਹਾ ਸਿਰਸਾ, (ਹਰਿਆਣਾ) ਕੰਡਕਟਰ ਸੀਟ 'ਤੇ ਬੈਠੇ ਨੌਜਵਾਨ ਨੇ ਆਪਣਾ ਨਾਮ ਪਰਵਿੰਦਰ ਸਿੰਘ ਉਰਫ਼ ਸਟਾਰੀ ਪੁੱਤਰ ਪਿ੍ਥੀ ਸਿੰਘ ਪਿੰਡ ਰੋੜੀ, ਤਹਿ. ਮੰਡੀ ਕਾਲਿਆਂਵਾਲੀ ਜ਼ਿਲ੍ਹਾ ਸਿਰਸਾ (ਹਰਿਆਣਾ), ਕਾਰ ਦੀ ਪਿਛਲੀ ਸੀਟ 'ਤੇ ਬੈਠੇ ਨੌਜਵਾਨ ਨੇ ਆਪਣਾ ਨਾਮ ਮਨਜੀਤ ਕੁਮਾਰ ਪੁੱਤਰ ਦੀਨਾ ਨਾਥ ਜੈਤੋ, ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਤੇਜਾ ਸਿੰਘ ਵਾਸੀ ਮੱਤਾ, ਜ਼ਿਲ੍ਹਾ ਫ਼ਰੀਦਕੋਟ ਅਤੇ ਇਨ੍ਹਾਂ ਦੋਵਾਂ ਦੇ ਵਿਚਕਾਰ ਬੈਠੇ ਨੌਜਵਾਨ ਨੇ ਆਪਣਾ ਨਾਮ ਸੁਖਚੈਨ ਸਿੰਘ ਉਰਫ਼ ਹਰਦੀਪ ਪੁੱਤਰ ਜਗਸੀਰ ਸਿੰਘ ਵਾਸੀ ਮੱਤਾ ਜ਼ਿਲ੍ਹਾ ਫ਼ਰੀਦਕੋਟ ਦੱਸਿਆ ਤੇ ਕਾਰ ਦੀ ਤਲਾਸ਼ੀ ਕਰਨ ਗੇਅਰ ਬਾਕਸ ਕੋਲੋਂ 50 ਗ੍ਰਾਮ ਹੈਰੋਇਨ ਸਮੇਤ ਪਾਰਦਰਸ਼ੀ ਮੋਮੀ ਲਿਫਾਫ਼ੀ ਬਰਾਮਦ ਹੋਣ 'ਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ |
ਪਿਛਲੀ ਖ਼ਬਰ ਵੀਜ਼ਾ ਨਾ ਲਗਵਾਉਣ ਸਬੰਧੀ 5 ਲੱਖ ਦੀ ਠੱਗੀ ਮਾਰਨ 'ਤੇ ਮਾਮਲਾ ਦਰਜ <br/> ਅਗਲੀ ਖ਼ਬਰ ਪਿੰਡ ਮੱਲਵਾਲਾ ਵਿਖੇ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।