27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

‘ਆਪ’ ਸਰਕਾਰ ਵਾਲਿਆਂ ਨੇ ਸਰਕਾਰੀ ਰੈਲੀ ਦਾ ਨਾਂਅ ਦੇ ਕੇ ਪੰਜਾਬ ਦਾ ਪੈਸਾ ਪਾਣੀ ਵਾਂਗ ਝੋਕਿਆ-ਸਨੀ ਗਿੱਲ

ਮੋਗਾ, 26 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-‘ਆਪ’ ਸਰਕਾਰ ਵਾਲਿਆਂ ਵਲੋਂ ਮੋਗਾ ਵਿਖੇ ਅਜੀਤਵਾਲ ਕੋਲ ਜੋ ਖ਼ੁਸ਼ਹਾਲ ਰੈਲੀ ਦਾ ਫੋਕਾ ਨਾਂਅ ਦੇ ਕੇ ਰੈਲੀ ਕੀਤੀ ਹੈ ਇਸ ਰੈਲੀ ਦਾ ਪੰਜਾਬ ਵਾਸੀਆਂ ਨਾਲ ਕੋਈ ਸੰਬੰਧ ਨਹੀਂ ਅਤੇ ਇਸ ਨੂੰ ਸਰਕਾਰੀ ਰੈਲੀ ਦਾ ਨਾਂਅ ਦੇ ਕੇ ਸੂਬੇ ਦਾ ਕਰੋੜਾਂ ਰੁਪਿਆ ਪਾਣੀ ਵਾਂਗ ਝੋਕ ਦਿੱਤਾ, ਜਦ ਕਿ ਇਨ੍ਹਾਂ ਨੇ ਪੰਜਾਬ ਨੂੰ ਪਹਿਲਾਂ ਹੀ ਦਿਵਾਲੀਆ ਬਣਾ ਕੇ ਰੱਖ ਦਿੱਤਾ ਹੈ । ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।

ਅਜੀਤ ਡੈਸਕ 27-11-2026
ਮੋਗਾ, 26 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-‘ਆਪ’ ਸਰਕਾਰ ਵਾਲਿਆਂ ਵਲੋਂ ਮੋਗਾ ਵਿਖੇ ਅਜੀਤਵਾਲ ਕੋਲ ਜੋ ਖ਼ੁਸ਼ਹਾਲ ਰੈਲੀ ਦਾ ਫੋਕਾ ਨਾਂਅ ਦੇ ਕੇ ਰੈਲੀ ਕੀਤੀ ਹੈ ਇਸ ਰੈਲੀ ਦਾ ਪੰਜਾਬ ਵਾਸੀਆਂ ਨਾਲ ਕੋਈ ਸੰਬੰਧ ਨਹੀਂ ਅਤੇ ਇਸ ਨੂੰ ਸਰਕਾਰੀ ਰੈਲੀ ਦਾ ਨਾਂਅ ਦੇ ਕੇ ਸੂਬੇ ਦਾ ਕਰੋੜਾਂ ਰੁਪਿਆ ਪਾਣੀ ਵਾਂਗ ਝੋਕ ਦਿੱਤਾ, ਜਦ ਕਿ ਇਨ੍ਹਾਂ ਨੇ ਪੰਜਾਬ ਨੂੰ ਪਹਿਲਾਂ ਹੀ ਦਿਵਾਲੀਆ ਬਣਾ ਕੇ ਰੱਖ ਦਿੱਤਾ ਹੈ । ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਰੈਲੀ ਉੱਪਰ ਜਿੱਥੇ ਸੂਬੇ ਦੇ ਪੈਸਿਆਂ ਦਾ ਉਜਾੜਾ ਕੀਤਾ ਗਿਆ ਉੱਥੇ ਪੰਜਾਬ ਰੋਡਵੇਜ਼ ਦੀਆਂ ਤਿੰਨ ਹਜ਼ਾਰ ਦੇ ਕਰੀਬ ਬੱਸਾਂ ਤਿੰਨ ਦਿਨ ਲਈ ਬੰਦ ਕਰ ਦਿੱਤੀਆਂ ਗਈਆਂ ਅਤੇ ਰੈਲੀ ’ਚ ਵਰਤ ਕੇ ਲੋਕ ਢੋਹੇ ਗਏ ਤੇ ਇਸ ਨਾਲ ਛੇ ਸੌ ਕਰੋੜ ਦੇ ਕਰੀਬ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾਇਆ ਗਿਆ ਜੋ ਕਿ ਪੰਜਾਬ ਵਾਸੀਆਂ ਨਾਲ ਇਕ ਵੱਡਾ ਧੋਖਾ ਹੈ।
ਪਿਛਲੀ ਖ਼ਬਰ ਪਿੰਡ ਘੋਲੀਆ ਕਲਾਂ ਵਿਖੇ ਕਈ ਪਰਿਵਾਰ ਅਕਾਲੀ ਦਲ (ਵਾਰਿਸ ਪੰਜਾਬ ਦੇ) ’ਚ ਸ਼ਾਮਿਲ ਅਗਲੀ ਖ਼ਬਰ ਸਕੂਲ ਗਰਾਂਟ ਦੀ 25 ਫ਼ੀਸਦੀ ਰਕਮ ਵਾਪਸ ਲੈਣਾ ਅਧਿਆਪਕਾਂ ਨਾਲ ਸਰਾਸਰ ਧੱਕਾ-ਡੀ.ਟੀ.ਐੱਫ. ਪੰਜਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।