ਮਾਨਸਿਕ ਪ੍ਰੇਸ਼ਾਨੀ ਕਾਰਨ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਬਠਿੰਡਾ, 26 ਨਵੰਬਰ (ਅਵਤਾਰ ਸਿੰਘ ਕੈਂਥ)- ਸਥਾਨਕ ਪਾਰਸ ਰਾਮ ਨਗਰ ‘ਚ ਇਕ ਨੌਜਵਾਨ ਨੇ ਘਰ ਵਿੱਚ ਆਪਣੇ ਗਲੇ ਵਿਚ ਸਕਾਰਫ਼ ਬੰਨ੍ਹ ਕੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲੈਣ ਦੀ ਸੂਚਨਾ ਮਿਲ ਉਪਰੰਤ ਸਹਾਰਾ ਜਨ ਸੇਵਾ ਦੀ ਨਾਈਟ ਟੀਮ ਇੰਚਾਰਜ ਸੰਦੀਪ ਗੋਇਲ ਸਮੇਤ ਰਾਤ 12:30 ਵਜੇ ਸਹਾਰਾ ਐਂਬੂਲੈਂਸ ਲੈ ਕੇ ਮੌਕੇ ‘ਤੇ ਪਹੁੰਚੀ। ਇਸ ਮੌਕੇ ਕੈਨਾਲ ਕਾਲੋਨੀ ਥਾਣਾ ਟੀਮ ਮੌਕੇ ‘ਤੇ ਮੌਜੂਦ ਸੀ ਤੇ ਪੁਲਿਸ ਨੇ ਘਟਨਾ ਦੀ ਜਾਂਚ ਪੜਤਾਲ ਕੀਤੀ।
ਅਜੀਤ ਡੈਸਕ
27-11-2026