16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਯੂਨੀਕ ਸਕੂਲ ਸਮਾਲਸਰ ’ ਚ ਬਾਲ ਦਿਵਸ ਮਨਾਇਆ

ਸਮਾਲਸਰ, 15 ਨਵੰਬਰ ( ਗੁਰਜੰਟ ਕਲਸੀ ਲੰਡੇ)- ਯੂਨੀਕ ਸਕੂਲ ਆਫ਼ ਸਟੱਡੀਜ਼ ਸਮਾਲਸਰ ਵਿਖੇ ਸਕੂਲ ਮੁਖੀ ਦੇਸਰਾਜ ਦੀ ਅਗਵਾਈ ਹੇਠ ਐਕਟੀਵਿਟੀ ਇੰਚਾਰਜ ਅਮੀਨਾ ਅਤੇ ਡੀ. ਪੀ.

ਅਜੀਤ ਡੈਸਕ 16-11-2026
ਸਮਾਲਸਰ, 15 ਨਵੰਬਰ ( ਗੁਰਜੰਟ ਕਲਸੀ ਲੰਡੇ)- ਯੂਨੀਕ ਸਕੂਲ ਆਫ਼ ਸਟੱਡੀਜ਼ ਸਮਾਲਸਰ ਵਿਖੇ ਸਕੂਲ ਮੁਖੀ ਦੇਸਰਾਜ ਦੀ ਅਗਵਾਈ ਹੇਠ ਐਕਟੀਵਿਟੀ ਇੰਚਾਰਜ ਅਮੀਨਾ ਅਤੇ ਡੀ.ਪੀ.ਈ. ਰਾਜੀਵ ਕੁਮਾਰ ਦੇ ਸਹਿਯੋਗ ਨਾਲ ਬਾਲ ਦਿਵਸ ਮਨਾਇਆ ਗਿਆ। ਇਸ ਮੌਕੇ ਨਰਸਰੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਵੱਖ-ਵੱਖ ਖੇਡਾਂ ਕਰਵਾਈਆਂ ਗਈਆਂ, ਜਿਸ ’ਚ ਵਿਦਿਆਰਥੀਆਂ ਨੂੰ ਵੱਖ-ਵੱਖ ਗਰੁੱਪਾਂ ’ਚ ਵੰਡਿਆਂ ਗਿਆ ਅਤੇ ਉਨ੍ਹਾਂ ਦੀਆਂ ਬੈਲੂਨ ਰੇਸ, ਥ੍ਰੀ ਲੈੱਗ ਰੇਸ, ਮਿਊਜ਼ੀਕਲ ਚੇਅਰ ਗੇਮ, ਟਗ ਆਫ਼ ਵਾਰ, ਬਾਲ ਗੈਦਰਿੰਗ ਰੇਸ, ਸਪੂਨ ਰੇਸ ਆਦਿ ਖੇਡਾਂ ਕਰਵਾਈਆਂ ਗਈਆਂ। ਇਸ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਬੜੀ ਉਤਸੁਕਤਾ ਨਾਲ ਭਾਗ ਲਿਆ ਤੇ ਵੱਖ-ਵੱਖ ਖੇਡਾਂ ਦਾ ਆਨੰਦ ਮਾਣਿਆ। ਵਿਦਿਆਰਥੀਆਂ ਨੂੰ ਪੰਡਤ ਜਵਾਹਰ ਲਾਲ ਨਹਿਰੂ ਦੇ ਜੀਵਨ ਬਾਰੇ ਜਾਣਕਾਰੀ ਦਿੰਦੇ ਹੋਏ ਬਾਲ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ । ਇਸ ਮੌਕੇ ਸਕੂਲ ਮੁਖੀ ਦੇਸਰਾਜ, ਕੁਆਰਡੀਨੇਟਰ ਪੂਨਮ ਪਠੇਜਾ, ਮਿਸ ਗੁਰਵਿੰਦਰ ਕੌਰ ਤੋਂ ਇਲਾਵਾ ਅਧਿਆਪਕ ਕੁਲਜੀਤ ਸਿੰਘ, ਜਤਿੰਦਰ ਸਿੰਘ, ਪ੍ਰਮੋਦ ਕੁਮਾਰ, ਸੂਰਜ ਕੁਮਾਰ, ਰਾਜੀਵ ਕੁਮਾਰ, ਗਗਨਦੀਪ ਕੌਰ, ਗਗਨਦੀਪ ਸ਼ਰਮਾ, ਅਮਨਦੀਪ ਕੌਰ, ਪਰਮਿੰਦਰ ਕੌਰ, ਪਰਮਿੰਦਰ ਕੌਰ ਮਿਊਜ਼ਿਕ, ਰਮਨਦੀਪ ਕੌਰ, ਰਮਨਦੀਪ ਕੌਰ, ਰਮਨਦੀਪ ਕੌਰ, ਰੁਪਿੰਦਰ ਕੌਰ ਕਰਮਵੀਰ ਕੌਰ, ਅੰਮ੍ਰਿਤਪ੍ਰੀਤ ਕੌਰ, ਹਰਿੰਦਰ ਕੌਰ, ਸਿਮਰਜੀਤ ਕੌਰ, ਸਿਮਰਜੀਤ ਕੌਰ, ਗੁਰਪ੍ਰੀਤ ਕੌਰ, ਆਸ਼ਾ ਰਾਣੀ, ਕੁਲਜੀਤ ਕੌਰ, ਜੋਗਿੰਦਰ ਕੌਰ, ਨਵਨੀਤ ਕੌਰ, ਨਵਦੀਪ ਕੌਰ, ਮਨਪ੍ਰੀਤ ਕੌਰ, ਸ਼ੈਲੀ, ਸੁਮਨਪ੍ਰੀਤ ਕੌਰ, ਅਮੀਨਾ, ਨੀਲਮ ਠਾਕੁਰ, ਨੀਲਮ ਕਟਾਰੀਆ, ਕੁਲਵਿੰਦਰ ਕੌਰ, ਰੀਮਾ ਦੇਵੀ, ਬਿੰਦੂ, ਹਰਪ੍ਰੀਤ ਕੌਰ, ਹਿਨਾ, ਮੀਨਾਕਸ਼ੀ, ਬਲਵਿੰਦਰ ਕੌਰ ਆਦਿ ਅਤੇ ਵਿਦਿਆਰਥੀ ਹਾਜ਼ਰ ਸਨ।
ਪਿਛਲੀ ਖ਼ਬਰ ਸੰਤ ਮਿੱਤ ਸਿੰਘ ਅਤੇ ਸੁਆਮੀ ਸੰਤ ਜ਼ੋਰਾ ਸਿੰਘ ਦੇ ਬਰਸੀ ਸਮਾਗਮ ਸੰਬੰਧੀ ਪਹਿਲੀ ਲੜੀ ਦੇ ਸ੍ਰੀ ਅਖੰਡ ਪਾਠ ਪ੍ਰਕਾਸ਼ ਅਗਲੀ ਖ਼ਬਰ ਹਲਕਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਆਂਗਣਵਾੜੀ ਵਰਕਰਾਂ ਨੂੰ ਵੰਡੀ ਸਨਮਾਨ ਰਾਸ਼ੀ ਕਿਹਾ, ਆਂਗਣਵਾੜੀ ਵਰਕਰ ਸਿਹਤ ਅ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।