ਮਾਨਸਾ ਸੰਘਰਸ਼ ਕਮੇਟੀ ਦੇ ਮੋਗਾ ਧਰਨੇ ਨੂੰ ਤਾਰਪੀਡੋ ਕਰਨ ਦੀ ਕੀਤੀ ਗਈ ਸੀ ਸਾਜਿਸ਼-ਸੰਨ੍ਹੀ ਗਿੱਲ
ਮੋਗਾ, 23 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਨਸ਼ਿਆਂ ਦੇ ਖਿਲਾਫ ਲੜਾਈ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਸ਼ਹਾਦਤ ਨੂੰ ਲੈ ਕੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਤੇ ਮਾਨਸਾ ਇਨਸਾਫ ਕਮੇਟੀ ਵਲੋਂ ਮੌਜੂਦਾ ਆਪ ਸਰਕਾਰ ਦੀਆਂ ਨਾਕਾਮੀਆਂ ਤੇ ਮੌਤ ਲਈ ਜ਼ਿੰਮੇਵਾਰ ਪੰਜਾਬ ਸਰਕਾਰ ਖਿਲਾਫ ਜੋ ਸਾਂਝਾ ਧਰਨਾ ਮੋਗਾ ਦੀ ਆਪ ਵਿਧਾਇਕ ਦੇ ਘਰ ਦੇ ਬਾਹਰ ਲਗਾਇਆ ਗਿਆ ਸੀ ਉਸ ਨੂੰ ਸਰਕਾਰ ਪੱਖੀ ਜਥੇਬੰਦੀ ਅਤੇ ਪੰਜਾਬ ਦੇ ਅਖੌਤੀ ਵਾਰਿਸਾਂ ਵਲੋਂ ਸਰਕਾਰ ਦੇ ਇਸ਼ਾਰੇ ’ਤੇ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਨਾ ਹੀ ਕੋਈ ਸਾਂਝਾ ਲਾਹਨਤੀ ਪੱਤਰ ਦਿੱਤਾ ਗਿਆ ਤੇ ਵਿਧਾਨ ਸਭਾ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨ੍ਹੀ ਗਿੱਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵਲੋਂ ਲਾਹਨਤ ਪੱਤਰ ਦੇਣ ਵਾਸਤੇ ਵਿਧਾਇਕ ਦੀ ਕੋਠੀ ਅੱਗੇ ਧਰਨਾ ਲਗਾਇਆ ਗਿਆ ਸੀ ਉਸ ਵਿਚ ਵੀ ਕੁਲਦੀਪ ਸਿੰਘ ਖੁਖਰਾਣਾ ਜੋ ਕਿ ਆਪਣੇ ਆਪ ਨੂੰ ਕਿਸਾਨ ਆਗੂ ਅਤੇ ਪੰਜਾਬ ਦਾ ਵਾਰਿਸ ਅਖਵਾਉਂਦਾ ਹੈ ਵਲੋਂ ਧਰਨੇ ਦੇ ਵਿਚ ਖੱਲਰ ਪਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸ ਨੇ ਸਾਬਤ ਕਰ ਦਿੱਤਾ ਕਿ ਉਨ੍ਹਾਂ ਨੂੰ ਪਰਵਿੰਦਰ ਸਿੰਘ ਝੋਟਾ ਦੀ ਮੌਤ ਦਾ ਕੋਈ ਗਮ ਨਹੀਂ ਤੇ ਉਹ ਸਿਰਫ ਸਰਕਾਰ ਦੇ ਇਸ਼ਾਰੇ ’ਤੇ ਧਰਨੇ ਨੂੰ ਤਾਰਪੀਡੋ ਕਰਨ ਦੀ ਮਨਸ਼ਾ ਨਾਲ ਹੀ ਆਏ ਸਨ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨ੍ਹੀ ਗਿੱਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਕੀਤਾ।
ਮੋਗਾ, 23 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਨਸ਼ਿਆਂ ਦੇ ਖਿਲਾਫ ਲੜਾਈ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਸ਼ਹਾਦਤ ਨੂੰ ਲੈ ਕੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਤੇ ਮਾਨਸਾ ਇਨਸਾਫ ਕਮੇਟੀ ਵਲੋਂ ਮੌਜੂਦਾ ਆਪ ਸਰਕਾਰ ਦੀਆਂ ਨਾਕਾਮੀਆਂ ਤੇ ਮੌਤ ਲਈ ਜ਼ਿੰਮੇਵਾਰ ਪੰਜਾਬ ਸਰਕਾਰ ਖਿਲਾਫ ਜੋ ਸਾਂਝਾ ਧਰਨਾ ਮੋਗਾ ਦੀ ਆਪ ਵਿਧਾਇਕ ਦੇ ਘਰ ਦੇ ਬਾਹਰ ਲਗਾਇਆ ਗਿਆ ਸੀ ਉਸ ਨੂੰ ਸਰਕਾਰ ਪੱਖੀ ਜਥੇਬੰਦੀ ਅਤੇ ਪੰਜਾਬ ਦੇ ਅਖੌਤੀ ਵਾਰਿਸਾਂ ਵਲੋਂ ਸਰਕਾਰ ਦੇ ਇਸ਼ਾਰੇ ’ਤੇ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਨਾ ਹੀ ਕੋਈ ਸਾਂਝਾ ਲਾਹਨਤੀ ਪੱਤਰ ਦਿੱਤਾ ਗਿਆ ਤੇ ਵਿਧਾਨ ਸਭਾ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨ੍ਹੀ ਗਿੱਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵਲੋਂ ਲਾਹਨਤ ਪੱਤਰ ਦੇਣ ਵਾਸਤੇ ਵਿਧਾਇਕ ਦੀ ਕੋਠੀ ਅੱਗੇ ਧਰਨਾ ਲਗਾਇਆ ਗਿਆ ਸੀ ਉਸ ਵਿਚ ਵੀ ਕੁਲਦੀਪ ਸਿੰਘ ਖੁਖਰਾਣਾ ਜੋ ਕਿ ਆਪਣੇ ਆਪ ਨੂੰ ਕਿਸਾਨ ਆਗੂ ਅਤੇ ਪੰਜਾਬ ਦਾ ਵਾਰਿਸ ਅਖਵਾਉਂਦਾ ਹੈ ਵਲੋਂ ਧਰਨੇ ਦੇ ਵਿਚ ਖੱਲਰ ਪਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸ ਨੇ ਸਾਬਤ ਕਰ ਦਿੱਤਾ ਕਿ ਉਨ੍ਹਾਂ ਨੂੰ ਪਰਵਿੰਦਰ ਸਿੰਘ ਝੋਟਾ ਦੀ ਮੌਤ ਦਾ ਕੋਈ ਗਮ ਨਹੀਂ ਤੇ ਉਹ ਸਿਰਫ ਸਰਕਾਰ ਦੇ ਇਸ਼ਾਰੇ ’ਤੇ ਧਰਨੇ ਨੂੰ ਤਾਰਪੀਡੋ ਕਰਨ ਦੀ ਮਨਸ਼ਾ ਨਾਲ ਹੀ ਆਏ ਸਨ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨ੍ਹੀ ਗਿੱਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੁਲਦੀਪ ਸਿੰਘ ਉਹ ਹੈ ਜਿਸ ਉੱਪਰ 70 ਬੋਰੀਆਂ ਪੋਸਤ ਦੀ 78 ਨੰਬਰ ਐਫ. ਆਈ. ਆਰ. ਥਾਣਾ ਕੋਟ ਈਸੇ ਖਾਂ ਵਿਖੇ ਦਰਜ ਹੈ ਤੇ ਇਹ ਉਹੀ ਕੁਲਦੀਪ ਸਿੰਘ ਹੈ ਜਿਸ ਦੀ ਵਜ੍ਹਾ ਕਾਰਨ ਕੁਵੈਤ ਵਿਚ ਪੰਦਰਾਂ ਪੰਜਾਬੀਆਂ ਨੂੰ ਮੌਤ ਦੀ ਸਜ਼ਾ ਹੋਈ ਕਿਉਂਕਿ ਕੁਲਦੀਪ ਸਿੰਘ ਉੱਥੇ ਗੈਰ ਕਾਨੂੰਨੀ ਸ਼ਰਾਬ ਦੀ ਤਸਕਰੀ ਕਰਦਾ ਸੀ ਅਤੇ ਉਹੀ ਸ਼ਰਾਬ ਪੀ ਕੇ ਇਕ ਨੌਜਵਾਨ ਦੀ ਮੌਤ ਹੋ ਗਈ ਸੀ ਅਤੇ ਉਸ ਮਾਮਲੇ ਵਿਚ ਐਸ.ਪੀ. ਓਬਰਾਏ ਨੇ ਬਲੱਡ ਮਨੀ ਦੇ ਕੇ ਪੰਦਰਾਂ ਪੰਜਾਬੀ ਛੁਡਵਾ ਕੇ ਲਿਆਂਦੇ ਸਨ। ਸੰਨ੍ਹੀ ਗਿੱਲ ਨੇ ਕਿਹਾ ਕਿ ਆਪਣੇ ਆਪ ਨੂੰ ਪੰਜਾਬ ਦੇ ਵਾਰਿਸ ਅਖਵਾਉਣ ਵਾਲੇ ਇਹ ਦੱਸਣ ਕਿ ਪੰਜਾਬ ਨੂੰ ਉਨ੍ਹਾਂ ਦੀ ਕੀ ਦੇਣ ਹੈ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਫੈਡਰਲ ਢਾਂਚੇ ਨੂੰ ਮੰਨਦਿਆਂ ਪੰਜਾਬ ਦੇ ਹੱਕਾਂ ਲਈ ਹਿੱਕ ਡਾਹ ਕੇ ਲੜਾਈ ਲੜੀ। ਸੰਨ੍ਹੀ ਗਿੱਲ ਨੇ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉੱਚੇ ਆਦਰਸ਼ਾਂ ਵਾਸਤੇ ਸੁਚੱਜੇ ਲੋਕਾਂ ਨੂੰ ਅਗਵਾਈ ਵਾਸਤੇ ਅੱਗੇ ਲਿਆਉਣਾ ਚਾਹੀਦਾ ਹੈ ਤੇ ਮਾੜੇ ਅਨਸਰਾਂ ਦੀ ਘੁਸਪੈਠ ਤੋਂ ਬਚਾਅ ਰੱਖਣਾ ਚਾਹੀਦਾ ਹੈ। ਇਸ ਮੌਕੇ ਚਰਨਜੀਤ ਸਿੰਘ ਝੰਡੇਆਣਾ, ਸੁਖਜੀਵਨ ਸਿੰਘ ਸੁੱਖਾ ਰੌਲੀ, ਨੂਰਇੰਦਰ ਸਿੰਘ ਗਿੱਲ, ਬਲਵੀਰ ਸਿੰਘ ਸਾਬਕਾ ਕੌਂਸਲਰ, ਵਿਜੇ ਕੁਮਾਰ ਸਾਬਕਾ ਕੌਂਸਲਰ, ਸੁਖਬੀਰ ਸਿੰਘ ਗਿੱਲ ਯੂਥ ਆਗੂ, ਜੋਏਦੀਪ ਸ਼ਰਮਾ ਐਸ.ਓ.ਆਈ. ਆਗੂ, ਜਸਨੂਰ ਸਿੰਘ ਗਿੱਲ ਆਦਿ ਹਾਜ਼ਰ ਸਨ।