20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਮਾਪੇ-ਅਧਿਆਪਕ ਮਿਲਣੀ ਦੌਰਾਨ ਸਾਇੰਸ, ਆਰਟ ਐਡ ਕਰਾਫਟ ਪ੍ਰਦਰਸ਼ਨੀ ਲਾਈ

ਠੱਠੀ ਭਾਈ, 19 ਅਕਤੂਬਰ (ਜਗਰੂਪ ਸਿੰਘ ਮਠਾੜੂ)-ਐਸ. ਬੀ.

ਅਜੀਤ ਡੈਸਕ 20-10-2026
ਠੱਠੀ ਭਾਈ, 19 ਅਕਤੂਬਰ (ਜਗਰੂਪ ਸਿੰਘ ਮਠਾੜੂ)-ਐਸ.ਬੀ.ਬੀ.ਐਸ. ਪਬਲਿਕ ਸਕੂਲ ਸੁਖਾਨੰਦ ਵਿਖੇ ਮਾਪੇ-ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਸਾਇੰਸ ਦੇ ਨਾਲ ਆਰਟ ਐਂਡ ਕਰਾਫਟ ਵਿਭਾਗ ਵਲੋਂ ਵਿਦਿਆਰਥੀਆਂ ਦੀਆਂ ਕਲਾ ਕਿਰਤੀਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ। ਪ੍ਰਦਰਸ਼ਨੀ ਵਿਚ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਗਏ ਸਾਇੰਸ ਦੇ ਵੱਖ-ਵੱਖ ਵਰਕਿੰਗ ਮਾਡਲ ਜਿਵੇਂ ਕਿ ਸੋਲਰ ਸਿਸਟਮ, ਵਾਟਰ ਸਾਈਕਲ, ਰੇਨ ਵਾਟਰ ਹਾਰਵੈਸਟਿੰਗ ਅਤੇ ਹੋਰ ਵਿਗਿਆਨਕ ਤਜਰਬੇ ਪੇਸ਼ ਕੀਤੇ ਗਏ। ਇਸ ਦੇ ਨਾਲ ਹੀ ਆਰਟ ਐਂਡ ਕਰਾਫਟ ਵਿਭਾਗ ਦੇ ਬੱਚਿਆਂ ਵਲੋਂ ਵੇਸਟ ਮੈਟੀਰੀਅਲ ਤੋਂ ਬਣਾਈਆਂ ਕਲਾ ਕਿਰਤੀਆਂ, ਪੇਂਟਿੰਗਾਂ ਅਤੇ ਹੱਥਾਂ ਨਾਲ ਬਣਾਈਆਂ ਖੂਬਸੂਰਤ ਵਸਤੂਆਂ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਮੈਡਮ ਨੇ ਸਾਰੇ ਮਾਪਿਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡਾ ਸਕੂਲ ਹਮੇਸ਼ਾ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ|
ਪਿਛਲੀ ਖ਼ਬਰ ਡੇਂਗੂ ਦੇ ਮੱਛਰ ਨੂੰ ਘਰਾਂ ’ਚ ਪਨਪਣ ਤੋਂ ਰੋਕੋ, ਹਰ ਸੋਮਵਾਰ ਤੇ ਸ਼ੁੱਕਰਵਾਰ ਨੂੰ ਮਨਾਓ ਖੁਸ਼ਕ ਦਿਨ-ਏ. ਸੀ. ਐੱਸ. ਡਾ. ਬਲਜ... ਅਗਲੀ ਖ਼ਬਰ ਬੀ.ਕੇ.ਯੂ. ਏਕਤਾ ਉਗਰਾਹਾਂ ਨੇ ਵਿਧਾਇਕਾ ਡਾ. ਅਮਨਦੀਪ ਕੌਰ ਦੇ ਘਰ ਦਾ ਕੀਤਾ ਘਿਰਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।