02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਕਸ਼ਯਪ ਰਾਜਪੂਤ ਮਹਿਰਾ ਸਮਾਜ ਸਭਾ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਮੋਗਾ ਵਿਖੇ ਹੋਈ ਮੀਟਿੰਗ ਦੌਰਾਨ ਸਭਾ ਦਾ ਭਲਾਈ ਬੋਰਡ ਨਾ ਬਣਾਉਣ ’ਤੇ ਸਰਕਾਰ ਵਿਰੁੱਧ ਨਿਖੇਧੀ ਮਤਾ ਪਾਸ

ਮੋਗਾ, 1 ਸਤੰਬਰ (ਸੁਰਿੰਦਰਪਾਲ ਸਿੰਘ)-ਕਸ਼ਯਪ ਰਾਜਪੂਤ ਮਹਿਰਾ ਸਮਾਜ ਸਭਾ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਮੋਗਾ ਵਿਖੇ ਹੋਈ ਜਿਸ ਵਿਚ ਸਮਾਜ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਸਮਾਜ ਨੂੰ ਇਕ ਪਲੇਟਫ਼ਾਰਮ ‘ਤੇ ਇਕੱਠਾ ਕਰਨ ਲਈ ਬੁਲਾਰਿਆਂ ਵਲੋਂ ਵਿਚਾਰ ਚਰਚਾ ਕੀਤੀ ਗਈ। ਪੰਜਾਬ ਭਰ ਤੋਂ ਪਹੁੰਚੇ ਸਮਾਜ ਦੇ ਆਗੂਆਂ ਵਲੋਂ ਸਰਬ ਸੰਮਤੀ ਨਾਲ ਕਸ਼ਯਪ ਰਾਜਪੂਤ ਭਾਈਚਾਰੇ ਦਾ ਭਲਾਈ ਬੋਰਡ ਨਾ ਬਣਾਉਣ ਤੇ ਪੰਜਾਬ ਸਰਕਾਰ ਵਿਰੁੱਧ ਨਿਖੇਧੀ ਮਤਾ ਪਾਸ ਕੀਤਾ ਗਿਆ।

ਅਜੀਤ ਡੈਸਕ 02-09-2026
ਮੋਗਾ, 1 ਸਤੰਬਰ (ਸੁਰਿੰਦਰਪਾਲ ਸਿੰਘ)-ਕਸ਼ਯਪ ਰਾਜਪੂਤ ਮਹਿਰਾ ਸਮਾਜ ਸਭਾ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਮੋਗਾ ਵਿਖੇ ਹੋਈ ਜਿਸ ਵਿਚ ਸਮਾਜ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਸਮਾਜ ਨੂੰ ਇਕ ਪਲੇਟਫ਼ਾਰਮ ‘ਤੇ ਇਕੱਠਾ ਕਰਨ ਲਈ ਬੁਲਾਰਿਆਂ ਵਲੋਂ ਵਿਚਾਰ ਚਰਚਾ ਕੀਤੀ ਗਈ। ਪੰਜਾਬ ਭਰ ਤੋਂ ਪਹੁੰਚੇ ਸਮਾਜ ਦੇ ਆਗੂਆਂ ਵਲੋਂ ਸਰਬ ਸੰਮਤੀ ਨਾਲ ਕਸ਼ਯਪ ਰਾਜਪੂਤ ਭਾਈਚਾਰੇ ਦਾ ਭਲਾਈ ਬੋਰਡ ਨਾ ਬਣਾਉਣ ਤੇ ਪੰਜਾਬ ਸਰਕਾਰ ਵਿਰੁੱਧ ਨਿਖੇਧੀ ਮਤਾ ਪਾਸ ਕੀਤਾ ਗਿਆ। ਸਮਾਜ ਦੇ ਆਗੂਆਂ ਵਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ 4-5 ਸੀਟਾਂ ’ਤੇ ਆਪਣੇ ਉਮੀਦਵਾਰਾਂ ਨੂੰ ਚੋਣ ਲੜਾਉਣ ਦਾ ਫ਼ੈਸਲਾ ਲਿਆ ਗਿਆ। ਇਕ ਮਹੀਨੇ ਦੇ ਵਿਚ ਪੰਜਾਬ ਭਰ ਵਿਚ ਸਮਾਜ ਦੀਆਂ ਮੀਟਿੰਗਾਂ ਕਰਕੇ ਸਮਾਜ ਨੂੰ ਲਾਮਬੰਦ ਕੀਤਾ ਜਾਵੇਗਾ। ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮੀਨੀਆਂ ਵਲੋਂ ਸਟੇਜ ਦੀ ਕਾਰਵਾਈ ਚਲਾਈ ਗਈ। ਬੁਲਾਰਿਆਂ ਵਿਚ ਨਿਰਮਲ ਸਿੰਘ, ਐਸ.ਐਸ. ਲੁਧਿਆਣਾ, ਕਰਮਜੀਤ ਸਿੰਘ ਕੌੜਾ ਜ਼ੀਰਾ, ਕੈਪਟਨ ਲਖਵਿੰਦਰ ਸਿੰਘ ਫ਼ਿਰੋਜ਼ਪੁਰ, ਪ੍ਰੇਮਦੀਪ ਸਿੰਘ ਗਿੱਦੜਬਾਹਾ, ਐਡਵੋਕੇਟ ਨਿਰਮਲ ਸਿੰਘ ਬੀਵੀਪੁਰ ਪਟਿਆਲ਼ਾ, ਬਲਦੇਵ ਸਿੰਘ ਦੁਸਾਂਝ ਲੁਧਿਆਣਾ, ਦਲਵਿੰਦਰ ਸਿੰਘ ਰਛੀਨ ਰਾਏਕੋਟ, ਸਰਵਣ ਸਿੰਘ ਬਿਹਾਲ ਰੋਪੜ, ਮਨਜੀਤ ਸਿੰਘ ਸ਼ਹਿਜ਼ਾਦੀ, ਸੰਜੀਵ ਮਹਿਰਾ ਮਲੋਟ, ਦੀਪਕੰਵਲ ਮਹਿਰਾ ਫ਼ਿਰੋਜ਼ਸ਼ਾਹ, ਜਰਨੈਲ ਸਿੰਘ ਹਸਨਪੁਰ, ਸੂਬੇਦਾਰ ਜਸਵੰਤ ਸਿੰਘ ਕਪੂਰਥਲਾ ਆਦਿ ਨੇ ਆਪਣੇ ਵਿਚਾਰ ਸਾਂਝੇ ਕੀਤੇ। ਮੀਟਿੰਗ ਵਿਚ ਬੋਹੜ ਸਿੰਘ ਕੋਹਾਲਾ, ਸੁਰਜੀਤ ਸਿੰਘ ਕੋਹਾਲਾ, ਮਨਦੀਪ ਸਿੰਘ ਤਲਵੰਡੀ ਭਾਈ, ਗੁਰਮੰਦਰ ਸਿੰਘ ਤਲਵੰਡੀ ਭਾਈ, ਹਿੰਮਤ ਸਿੰਘ ਢੱਟ, ਬੂਟਾ ਸਿੰਘ ਚੌਂਕੀਮਾਨ, ਨਰਿੰਦਰ ਕੁਮਾਰ ਬੱਸੀਆਂ, ਬੇਅੰਤ ਸਿੰਘ ਜਲਾਲਦੀਵਾਲ, ਹਰਪਾਲ ਸਿੰਘ ਰਾਏਕੋਟ, ਦੀਪਕ ਮਹਿਰਾ ਮਲੋਟ, ਬਲਦੇਵ ਸਿੰਘ ਲੋਹਾਰਾ, ਸੁਰਜੀਤ ਸਿੰਘ ਲੁਧਿਆਣਾ, ਜਸਵੀਰ ਸਿੰਘ ਬੁਰਜ ਨਕਲੀਆਂ, ਰਾਜ ਕੁਮਾਰ ਜ਼ੀਰਾ, ਦੇਵੀ ਦਿਆਲ, ਕਰਮਜੀਤ, ਰਘਵੀਰ ਸਿੰਘ, ਬਸੰਤ ਸਿੰਘ, ਗਿ: ਅਵਤਾਰ ਸਿੰਘ ਮਲਹੋਤਰਾ, ਜਸਪ੍ਰੀਤ ਸਿੰਘ, ਓਮਪ੍ਰਕਾਸ, ਬਲਦੇਵ ਸਿੰਘ ਢੋਲਾ, ਪ੍ਰੇਮ ਸਿੰਘ, ਅਮਰਜੀਤ ਸਿੰਘ, ਜਗਰੂਪ ਸਿੰਘ ਖੋਖਰ, ਹਰਜੀਤ ਸਿੰਘ ਕੋਟ ਈਸਾ ਖਾਂ, ਸਤਨਾਮ ਸਿੰਘ ਕੋਟ ਈਸੇ ਖਾਂ, ਜਸਵੀਰ ਸਿੰਘ ਘਾਲੀ, ਗੁਰਮੀਤ ਸਿੰਘ ਕੋਟ ਈਸੇ ਖਾਂ, ਬੂਟਾ ਸਿੰਘ ਤਖਾਣਵੱਧ, ਰਘਵੀਰ ਸਿੰਘ ਸਿੰਘਾਂਵਾਲਾ, ਭੁਪਿੰਦਰ ਸਿੰਘ, ਅਮਨਦੀਪ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਪ ’ਚ ਸ਼ਾਮਿਲ *17 ਘੰਟਿਆਂ ’ਚ ਮੈਂਬਰ ਪੰਚਾਇਤ ਦੀ ਘਰ ਵਾਪਸੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ 9 ਸਤੰਬਰ ਦੀ ਰੈਲੀ ’ਚ ਵੱਡੀ ਗਿਣਤੀ ਨਾਲ ਸ਼ਿਰਕਤ ਕਰਾਂਗੇ-ਅਕਾਲੀ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।