02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਡਾ. ਸੌਰਭ ਕੋਸੇ ਦਾ ਡਿਜ਼ਾਈਨ ਪੇਟੈਂਟ ਮਨਜ਼ੂਰ

ਮੋਗਾ, 1 ਸਤੰਬਰ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈ. ਐਸ.

ਅਜੀਤ ਡੈਸਕ 02-09-2026
ਮੋਗਾ, 1 ਸਤੰਬਰ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਫਾਰਮ. ਡੀ. ਵਿਭਾਗ ਦੇ ਮੁਖੀ ਡਾ. ਸੌਰਭ ਕੋਸੇ ਵਲੋਂ ਤਿਆਰ ਕੀਤੇ ‘ਸਮਾਰਟ ਟਾਈਮ ਸੈਗਮੈਂਟਿਵ ਮੈਡੀਕੇਟਿਡ ਬਾਕਸ’ ਦੇ ਡਿਜ਼ਾਈਨ ਪੇਟੈਂਟ ਨੂੰ ਭਾਰਤ ਸਰਕਾਰ ਵਲੋਂ ਮਨਜ਼ੂਰੀ ਮਿਲੀ ਹੈ। ਇਸ ਉਪਕਰਨ ਨੂੰ ਤਿਆਰ ਕਰਨ ਵਿਚ ਡਾ. ਮੁਹੰਮਦ ਹਨੀਫ਼, ਹੈਸੀਬੁੱਲਾ ਖੈਰੀ, ਆਕਾਂਸ਼ਾ ਸ਼ਰਮਾ, ਸਮਰਿੰਦਰ ਸਿੰਘ, ਅਭਿਸ਼ੇਕ ਕੁਮਾਰ, ਰਿਸ਼ਭ ਰਾਜ, ਮੁਹੰਮਦ ਅਫ਼ਜ਼ਲ, ਮਾਨਸਾ ਅਗਰਵਾਲ, ਸੌਰਭ ਕੁਮਾਰ ਮਿਸ਼ਰਾ ਅਤੇ ਮੁਹੰਮਦ ਤਹਰੂਦੀਨ ਖ਼ਾਨ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਹ ਉਪਕਰਨ ਖ਼ਾਸ ਤੌਰ ‘ਤੇ ਉਨ੍ਹਾਂ ਮਰੀਜ਼ਾਂ ਲਈ ਲਾਭਦਾਇਕ ਹੋਵੇਗਾ, ਜਿਨ੍ਹਾਂ ਨੂੰ ਇਕੋ ਦਿਨ ਵਿਚ ਤਿੰਨ-ਚਾਰ ਵਾਰ ਦਵਾਈਆਂ ਲੈਣੀਆਂ ਪੈਂਦੀਆਂ ਹਨ। ਕਈ ਵਾਰ ਸਮੇਂ ਸਿਰ ਦਵਾਈ ਨਾ ਲੈਣ ਜਾਂ ਭੁੱਲ ਜਾਣ ਕਾਰਨ ਇਲਾਜ ਪ੍ਰਭਾਵਿਤ ਹੁੰਦਾ ਹੈ। ਇਸ ਸਮੱਸਿਆ ਨੂੰ ਧਿਆਨ ਵਿਚ ਰੱਖਦਿਆਂ ਇਸ ਉਪਕਰਨ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਦਵਾਈ ਲੈਣ ਦਾ ਸਮਾਂ ਹੋਣ ‘ਤੇ ਇਹ ਧੁਨੀ ਰਾਹੀਂ ਮਰੀਜ਼ ਨੂੰ ਦਵਾਈ ਲੈਣ ਦੀ ਯਾਦ ਦਿਵਾਏਗਾ। ਇਹ ਉਪਕਰਨ ਖ਼ਾਸ ਕਰਕੇ ਬਜ਼ੁਰਗਾਂ ਲਈ ਵੀ ਕਾਫ਼ੀ ਲਾਭਦਾਇਕ ਸਾਬਤ ਹੋ ਸਕਦਾ ਹੈ। ਭਵਿੱਖ ਵਿਚ ਇਸ ਨੂੰ ਪੂਰੀ ਤਰ੍ਹਾਂ ਡਿਜੀਟਲ ਰੂਪ ਵਿਚ ਵਿਕਸਤ ਕਰਕੇ ਹੋਰ ਸੁਵਿਧਾਜਨਕ ਬਣਾਇਆ ਜਾ ਸਕਦਾ ਹੈ। ਸੰਸਥਾ ਵਲੋਂ ਦੱਸਿਆ ਗਿਆ ਕਿ ਇਸ ਤੋਂ ਪਹਿਲਾਂ ਵੀ ਫਾਰਮ.ਡੀ. ਵਿਭਾਗ ਨੂੰ ਕਈ ਖੋਜ ਪ੍ਰੋਜੈਕਟਾਂ ਦੇ ਨਾਲ-ਨਾਲ 10 ਤੋਂ ਵੱਧ ਡਿਜ਼ਾਈਨ ਪੇਟੈਂਟਾਂ ਲਈ ਭਾਰਤ ਸਰਕਾਰ ਤੋਂ ਮਨਜ਼ੂਰੀ ਮਿਲ ਚੁੱਕੀ ਹੈ। ਫਾਰਮ. ਡੀ. ਵਿਚ ਪੜ੍ਹ ਰਹੇ ਵਿਦਿਆਰਥੀ ਦੇਸ਼-ਵਿਦੇਸ਼ ਵਿੱਚ ਸੰਸਥਾ ਦਾ ਨਾਮ ਰੌਸ਼ਨ ਕਰ ਰਹੇ ਹਨ। ਵਿਭਾਗ ਵਿਚ ਇਸ ਮੌਕੇ 22 ਰਾਜਾਂ ਦੇ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ। ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜ. ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ, ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ ਅਤੇ ਸਮੂਹ ਫੈਕਲਟੀ ਨੇ ਡਾ. ਸੌਰਭ ਕੋਸੇ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ।
ਪਿਛਲੀ ਖ਼ਬਰ ਮਹਿੰਗਾਈ ਨੇ ਆਮ ਪਰਿਵਾਰਾਂ ਦਾ ਘਰੇਲੂ ਬਜਟ ਵਿਗਾੜਿਆ-ਗੁਰਲਾਭ ਸਿੰਘ ਕਿੰਗਰਾ ਅਗਲੀ ਖ਼ਬਰ ਸੂਬਾ ਪੱਧਰੀ ਡਾਂਸ ਮੁਕਾਬਲਿਆਂ ’ਚ ਨ੍ਰਿਤਿਆ ਧਾਮ ਅਕੈਡਮੀ ਨੇ ਜਿੱਤੇ 7 ਇਨਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।