28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਸ੍ਰੀ ਬਸ਼ੰਬਰ ਨਾਥ ਗਰੋਵਰ ਨਮਿਤ ਅੰਤਿਮ ਅਰਦਾਸ ਭਲਕੇ

ਮੋਗਾ, 27 ਅਗਸਤ (ਗੁਰਤੇਜ ਸਿੰਘ ਬੱਬੀ)-ਪਰਸ ‘ਚੋਂ ਪੈਸੇ ਚੋਰੀ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਇਕ ਔਰਤ ਨੂੰ ਪੁਲਿਸ ਵਲੋਂ ਜੁਟਾਏ ਸਬੂਤਾਂ ਦੀ ਘਾਟ ਅਤੇ ਬਚਾਅ ਪੱਖ ਦੇ ਵਕੀਲ ਡੇਵਿਡ ਅਗਰਵਾਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਬਰੀ ਕਰਨ ਦੇ ਆਦੇਸ਼ ਦੇ ਦਿੱਤੇ ਗਏ। ਜਾਣਕਾਰੀ ਮੁਤਾਬਿਕ ਕਰਮਜੀਤ ਕੌਰ ਪਤਨੀ ਜਸਵਿੰਦਰ ਸਿੰਘ ਵਾਸੀ ਦਸਮੇਸ਼ ਨਗਰ ਮੋਗਾ ਹਾਲ ਆਬਾਦ ਹਾਂਗਕਾਂਗ ਨੇ ਥਾਣਾ ਸਿਟੀ ਪੁਲਿਸ ਨੂੰ ਇਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਈ ਰਿਕਸ਼ਾ ’ਤੇ ਬੈਠ ਕੇ ਬਾਜ਼ਾਰ ਖ਼ਰੀਦੋ ਫ਼ਰੋਖ਼ਤ ਕਰਨ ਗਈ ਸੀ ਤਾਂ ਉਸ ਦੇ ਪਰਸ ਵਿਚੋਂ ਇਕ ਅਣਪਛਾਤੀ ਔਰਤ ਨੇ ਪੈਂਤੀ ਹਜ਼ਾਰ ਰੁਪਏ ਕੱਢ ਲਏ।

ਅਜੀਤ ਡੈਸਕ 28-08-2026
ਮੋਗਾ, 27 ਅਗਸਤ (ਗੁਰਤੇਜ ਸਿੰਘ ਬੱਬੀ)-ਪਰਸ ‘ਚੋਂ ਪੈਸੇ ਚੋਰੀ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਇਕ ਔਰਤ ਨੂੰ ਪੁਲਿਸ ਵਲੋਂ ਜੁਟਾਏ ਸਬੂਤਾਂ ਦੀ ਘਾਟ ਅਤੇ ਬਚਾਅ ਪੱਖ ਦੇ ਵਕੀਲ ਡੇਵਿਡ ਅਗਰਵਾਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਬਰੀ ਕਰਨ ਦੇ ਆਦੇਸ਼ ਦੇ ਦਿੱਤੇ ਗਏ। ਜਾਣਕਾਰੀ ਮੁਤਾਬਿਕ ਕਰਮਜੀਤ ਕੌਰ ਪਤਨੀ ਜਸਵਿੰਦਰ ਸਿੰਘ ਵਾਸੀ ਦਸਮੇਸ਼ ਨਗਰ ਮੋਗਾ ਹਾਲ ਆਬਾਦ ਹਾਂਗਕਾਂਗ ਨੇ ਥਾਣਾ ਸਿਟੀ ਪੁਲਿਸ ਨੂੰ ਇਕ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਈ ਰਿਕਸ਼ਾ ’ਤੇ ਬੈਠ ਕੇ ਬਾਜ਼ਾਰ ਖ਼ਰੀਦੋ ਫ਼ਰੋਖ਼ਤ ਕਰਨ ਗਈ ਸੀ ਤਾਂ ਉਸ ਦੇ ਪਰਸ ਵਿਚੋਂ ਇਕ ਅਣਪਛਾਤੀ ਔਰਤ ਨੇ ਪੈਂਤੀ ਹਜ਼ਾਰ ਰੁਪਏ ਕੱਢ ਲਏ। ਪੁਲਿਸ ਨੇ ਤਫ਼ਤੀਸ਼ ਦੌਰਾਨ ਇਸ ਮਾਮਲੇ ਵਿਚ 6 ਦਸੰਬਰ 2022 ਨੂੰ ਵਾਸੀ ਬਠਿੰਡਾ ਨਿਵਾਸੀ ਲਕਸ਼ਮੀ ਪਤਨੀ ਕਾਲੂ ਨੂੰ ਨਾਮਜ਼ਦ ਕੀਤਾ ਸੀ ਅਤੇ ਇਹ ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਸੀ ਅਤੇ ਅੱਜ ਇਸ ਕੇਸ ਦੀ ਸੁਣਵਾਈ ਕਰਦਿਆਂ ਮਾਣਯੋਗ ਮੋਗਾ ਅਦਾਲਤ ਨੇ ਸਬੂਤਾਂ ਦੀ ਘਾਟ ਅਤੇ ਐਡਵੋਕੇਟ ਡੇਵਿਡ ਅਗਰਵਾਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬਰੀ ਕਰਨ ਦੇ ਆਦੇਸ਼ ਦੇ ਦਿੱਤੇ।
ਪਿਛਲੀ ਖ਼ਬਰ ਮਹਿੰਗਾਈ ਨੇ ਵਿਗਾੜਿਆ ਘਰਾਂ ਦਾ ਬਜਟ, ਸਰਕਾਰ ਲੋਕਾਂ ਨੂੰ ਦੇਵੇ ਤੁਰੰਤ ਰਾਹਤ-ਪ੍ਰਧਾਨ ਭੁੱਲਰ ਅਗਲੀ ਖ਼ਬਰ ਮੁਲਾਜ਼ਮ ਪੈਨਸ਼ਨਰ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਦੀ ਅਰਥੀ ਫੂਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।