05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸਿਵਲ ਸੁਸਾਇਟੀ ਮੋਗਾ ਆਈ ਸਫ਼ਾਈ ਕਰਮਚਾਰੀਆਂ ਦੇ ਹੱਕ 'ਚ-ਅਜੇ ਸੂਦ • ਮੰਗਾਂ ਮੰਨਣ ਲਈ ਕੀਤਾ ਸਮਰਥਨ

ਅਜੀਤ ਡੈਸਕ 22-05-2026
ਮੋਗਾ, 21 ਮਈ (ਗੁਰਤੇਜ ਸਿੰਘ ਬੱਬੀ)-ਸਫ਼ਾਈ ਕਰਮਚਾਰੀ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਹੜਤਾਲ ਤੇ ਚੱਲਣ ਕਾਰਨ ਸ਼ਹਿਰ ਵਿਚ ਸਫ਼ਾਈ ਦੀ ਵਿਵਸਥਾ ਬੁਰੀ ਤਰ੍ਹਾਂ ਵਿਗੜ ਗਈ ਹੈ ਅਤੇ ਜਗ੍ਹਾ-ਜਗ੍ਹਾ ਤੇ ਲੱਗੇ ਕੂੜੇ ਦੇ ਢੇਰਾਂ ਤੋਂ ਸ਼ਹਿਰ ਵਿਚ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਸੱਤਾਧਾਰੀ ਸਰਕਾਰ ਅੱਖਾਂ ਮੁੰਦ ਕੇ ਬੈਠੀ ਹੈ ਅਤੇ ਨਾ ਹੀ ਸਫ਼ਾਈ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਮੰਨੀਆਂ ਜਾ ਰਹੀਆਂ ਹਨ ਅਤੇ ਨਾ ਹੀ ਸਰਕਾਰ ਨੂੰ ਕੂੜੇ ਦੇ ਢੇਰਾਂ ਦੀ ਕੋਈ ਚਿੰਤਾ ਹੈ, ਜੇਕਰ ਚਿੰਤਾ ਹੈ ਤਾਂ ਨਗਰ ਨਿਗਮ ਚੋਣਾਂ ਜਿੱਤਣ ਦੀ ਹੈ ਕਿ ਕਿਵੇਂ ਹਰ ਹਰਬਾ ਵਰਤ ਕੇ ਨਗਰ ਨਿਗਮ ਤੇ ਕਬਜਾ ਕਰੀਏ ਤੇ ਸੱਤਾਧਾਰੀ ਸਰਕਾਰ ਦੇ ਨੁਮਾਇੰਦੇ ਸਿਆਸੀ ਰੋਟੀਆਂ ਸੇਕਣ ਤੇ ਲੱਗੇ ਹੋਏ ਹਨ ਅਤੇ ਸਫ਼ਾਈ ਕਰਮਚਾਰੀਆਂ ਨਾਲ ਉਨ੍ਹਾਂ ਨੂੰ ਕੋਈ ਹਮਦਰਦੀ ਨਹੀਂ ਹੈ | ਇਹ ਪ੍ਰਗਟਾਵਾ ਸਮਾਜਵਾਦੀ ਅਤੇ ਸਿਵਲ ਸੁਸਾਇਟੀ ਮੋਗਾ ਦੇ ਸਲਾਹਕਾਰ ਅਜੇ ਸੂਦ ਗੋਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਉਹ ਸਫ਼ਾਈ ਕਰਮਚਾਰੀਆਂ ਦਾ ਆਪਣੇ ਤੌਰ ਤੇ ਸਮਰਥਨ ਹੀ ਨਹੀਂ ਕਰਦੇ ਸਗੋਂ ਸਿਵਲ ਸੁਸਾਇਟੀ ਮੋਗਾ ਵੀ ਸਫ਼ਾਈ ਕਰਮਚਾਰੀਆਂ ਦੇ ਨਾਲ ਮੋਢੇ ਨਾਲ ਮੋਢਾ ਲਾਕੇ ਖੜ੍ਹੀ ਹੈ ਅਤੇ ਸ਼ਹਿਰ ਦੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵੀ ਉਨ੍ਹਾਂ ਦੇ ਹੱਕ ਵਿਚ ਖੜ੍ਹੀਆਂ ਹੋਣ ਇਹ ਜਨਹਿਤ ਦਾ ਮਾਮਲਾ ਹੈ | ਅੱਜ ਅਜੇ ਸੂਦ ਗੋਰਾ ਆਪਣੇ ਸੁਸਾਇਟੀ ਦੇ ਵਫ਼ਦ ਨਾਲ ਉਨ੍ਹਾਂ ਦੀਆਂ ਮੰਗਾਂ ਦਾ ਸਮਰਥਨ ਕਰਨ ਲਈ ਪੁੱਜੇ | ਉਨ੍ਹਾਂ ਕਿਹਾ ਕਿ ਕੂੜੇ ਦੀ ਸਮੱਸਿਆ ਕੁੰਭੀ ਨਰਕ ਦਾ ਰੂਪ ਧਾਰਨ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਸਫ਼ਾਈ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਕਿਉਂਕਿ ਉਨ੍ਹਾਂ ਦੀਆਂ ਮੰਗਾਂ ਜਾਇਜ਼ ਹਨ ਤੇ ਉਹ ਸ਼ਹਿਰ ਦੇ ਇਕ ਅਟੁੱਟ ਅੰਗ ਵਜੋਂ ਤੇ ਇਕ ਜ਼ੰੁਮੇਵਾਰ ਨਾਗਰਿਕ ਹਨ |
ਪਿਛਲੀ ਖ਼ਬਰ ਅਧਿਆਪਕ ਦਲ ਪੰਜਾਬ ਵਲੋਂ ਜਨਗਣਨਾ ਡਿਊਟੀਆਂ 'ਤੇ ਲੱਗੇ ਅਧਿਆਪਕਾਂ ਨੂੰ ਸਕੂਲ ਡਿਊਟੀ ਤੋਂ ਫ਼ਾਰਗ ਕਰਨ ਦੀ ਮੰਗ ਅਗਲੀ ਖ਼ਬਰ ਐਸ.ਡੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਗਾ ਜਾਗਰੂਕਤਾ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।