05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸਾਲਾਨਾ ਬਰਸੀ ਅਤੇ ਯੱਗ ਸਮਾਗਮ ਵਿਚ ਲੱਖਾਂ ਦੀ ਗਿਣਤੀ ’ਚ ਸੰਗਤਾਂ ਨੇ ਭਰੀਆਂ ਹਾਜ਼ਰੀਆਂ ਹਰੇ ਰਾਮ ਆਸ਼ਰਮ ਕਨਖਲ ਵਿਖੇ ਬਰਸੀ ਸਮਾਗਮ 6 ਤੋਂ

ਬੱਧਨੀ ਕਲਾਂ, 4 ਅਕਤੂਬਰ (ਸੰਜੀਵ ਕੋਛੜ)-ਮਹਾਨ ਤਿਆਗੀ, ਤਪੱਸਵੀ ਤੇ ਵੇਦਾਂਤੀ ਸ੍ਰੀ ਮਾਨ 108 ਸੁਆਮੀ ਮਹੇਸ਼ ਮੁਨੀ ਬੋਰੇ ਵਾਲੇ ਅਤੇ ਸ੍ਰੀ ਮਾਨ ਸੰਤ ਬਲਵੀਰ ਸਿੰਘ ਰਣੀਏ ਵਾਲਿਆਂ ਦੀ ਸਦੀਵੀ ਮਿੱਠੀ ਯਾਦ ਨੂੰ ਸਮਰਪਿਤ ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਬੱਧਨੀ ਕਲਾਂ ਵਿਖੇ ਮਨਾਏ ਗਏ 15 ਰੋਜ਼ਾ ਯੱਗ ਅਤੇ ਬਰਸੀ ਸਮਾਗਮ ’ਚ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ’ਚ ਸੰਗਤਾਂ ਨੇ ਨਤਮਸਤਕ ਹੋ ਕੇ ਹਾਜ਼ਰੀਆਂ ਭਰੀਆਂ| ਇਸ ਦੌਰਾਨ ਪਹੁੰਚੇ ਮਹਾਂਪੁਰਸ਼ਾਂ ਤੇ ਵਿਦਵਾਨਾਂ ਨੇ ਸੰਤ ਮਹੇਸ਼ ਮੁਨੀ ਅਤੇ ਸੰਤ ਬਲਵੀਰ ਸਿੰਘ ਵਲੋਂ ਧਰਮ ਅਤੇ ਸਮਾਜ ਭਲਾਈ ਲਈ ਕੀਤੇ ਗਏ ਕੰਮਾਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਬ੍ਰਹਮ ਗਿਆਨੀ ਸੰਤ ਮਹੇਸ਼ ਮੁਨੀ ਬੋਰੇ ਵਾਲਿਆਂ ਨੇ ਜਿੱਥੇ ਪੰਜਾਬ ਵਿਚ ਗਊ ਰੱਖਿਆ ਲਈ 62 ਗਊਸ਼ਾਲਾਵਾਂ, 14 ਮੰਦਰ, ਗੁਰਦੁਆਰਾ ਸਾਹਿਬ, ਅਨੇਕਾਂ ਸਕੂਲ, ਧਰਮਸ਼ਾਲਾਵਾਂ ਦੀ ਉਸਾਰੀ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕਰਵਾਈ ਗਈ ਸੇਵਾ ਤੇ ਮਾਨਸਾ ਜ਼ਿਲ੍ਹੇ ’ਚ ਪੌਲੀਟੈਕਨਿਕ ਕਾਲਜ ਬਣਵਾਇਆ, ਜਿੱਥੇ ਅੱਜ ਅਨੇਕਾਂ ਹੀ ਵਿਦਿਆਰਥੀ ਆਪਣਾ ਭਵਿੱਖ ਸੰਵਾਰ ਕੇ ਸਮੇਂ ਦੇ ਹਾਣੀ ਬਣ ਰਹੇ ਹਨ| ਇਸੇ ਤਰ੍ਹਾਂ ਹੀ ਸੰਤ ਬਲਵੀਰ ਸਿੰਘ ਰਣੀਏ ਵਾਲਿਆਂ ਨੇ ਗੁਰਦੁਆਰਾ ਟਿੱਬੀ ਸਾਹਿਬ ਸੰਤਨਪੁਰੀ ਰਣੀਆਂ ਵਿਖੇ ਸੇਵਾ ਕਰਕੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ ਅਤੇ ਹੁਣ ਬਾਬਾ ਪ੍ਰਦੀਪ ਸਿੰਘ ਨੇ ਜਿੱਥੇ ਸਕੂਲਾਂ ਦੀਆਂ ਇਮਾਰਤਾਂ, ਸਹਿਕਾਰੀ ਸਭਾ ਦੀ ਇਮਾਰਤ ਬਣਾਉਣ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸ੍ਰੀ ਹਰਿਦੁਆਰ ਹਰਕੀ ਪੌੜੀ ਤੇ ਸਟੀਲ ਦੇ ਜੰਗਲਿਆਂ ਦੇ ਕੰਮ ਦੇ ਨਾਲ-ਨਾਲ ਹੋਰ ਅਨੇਕਾਂ ਹੀ ਸਮਾਜ ਸੇਵੀ ਕੰਮ ਕਰਵਾਏ ਹਨ| ਬਾਬਾ ਪ੍ਰਦੀਪ ਸਿੰਘ ਨੇ ਬਰਸੀ ਸਮਾਗਮ ’ਚ ਪਹੁੰਚੇ ਸੰਤਾਂ ਮਹਾਪੁਰਸ਼ਾਂ, ਮੁੱਖ ਸ਼ਖਸੀਅਤਾਂ ਅਤੇ ਸੰਗਤਾਂ ਨੂੰ ਜੀ ਆਇਆਂ ਆਖਦਿਆਂ ਸਭਨਾਂ ਦਾ ਧੰਨਵਾਦ ਕੀਤਾ| ਸਟੇਜ ਦੀ ਕਾਰਵਾਈ ਗੋਬਿੰਦਰ ਸਿੰਘ ਜਿੰਦੀ ਨੇ ਬਾਖੂਬੀ ਨਿਭਾਈ| ਇਸ ਸਮੇਂ ਸੇਵਾਦਾਰਾਂ ਤੋਂ ਇਲਾਵਾ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਹਰਿਦੁਆਰ ਹਰੇ ਰਾਮ ਆਸ਼ਰ ਮ ਕਨਖਲ ਵਿਖੇ ਮਹਾਂਪੁਰਸ਼ਾਂ ਦੀ ਯਾਦ ’ਚ 6 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਪ੍ਰਕਾਸ਼ ਅਤੇ ਸਾਲਾਨਾ ਯੱਗ ਸਮਾਗਮ ਆਰੰਭ ਹੋਵੇਗਾ ਜਿੰਨ੍ਹਾਂ ਦੇ ਭੋਗ 12 ਅਕਤੂਬਰ ਦਿਨ ਸੋਮਵਾਰ ਨੂੰ ਪਾਏ ਜਾਣਗੇ| ਇਸ ਮੌਕੇ ਪ੍ਰਿਤਪਾਲ ਸਿੰਘ, ਹਰਪ੍ਰੀਤ ਸਿੰਘ ਲਵਲੀ ਘੋਲੀਆ, ਜਗਦੀਸ਼ ਸਿੰਘ ਦੀਸ਼ਾ, ਮਾਸਟਰ ਬਲਰਾਜ ਸ਼ਰਮਾ, ਡਾ. ਬਹਾਦਰ ਸਿੰਘ ਮੱਲੇਆਣਾ, ਪ੍ਰਿੰਸੀਪਲ ਜਗਦੀਸ਼ ਰਾਜ ਸ਼ਰਮਾ, ਗੋਲਡੀ ਟੱਕਰ, ਗੋਬਿੰਦਰ ਸਿੰਘ ਜਿੰਦੀ, ਰਾਜਦੀਪ ਸਿੰਘ ਪੈਟਰੋਲ ਪੰਪ ਵਾਲੇ, ਮਨੋਜ ਭਾਲਾ, ਜਗਜੀਤ ਸਿੰਘ ਦੀਸ਼ਾ ਪ੍ਰਧਾਨ, ਅਮਨਦੀਪ ਸਿੰਘ ਸਿੱਧੂ ਨੰਬਰਦਾਰ, ਜਗਰਾਜ ਸਿੰਘ ਜਾਜ਼ੀ ਨੰਬਰਦਾਰ, ਗੁਰਦਰਸ਼ਨ ਸਿੰਘ ਧਾਲੀਵਾਲ, ਸੁਖਚੈਨ ਸਿੰਘ ਪ੍ਰਧਾਨ, ਰਵੀਇੰਦਰਜੀਤ ਸਿੰਘ ਰਵੀ ਨੰਬਰਦਾਰ, ਸੁਖਮੰਦਰ ਸਿੰਘ ਬਰਾੜ, ਅਮਰ ਸਿੰਘ ਧਾਲੀਵਾਲ, ਰਵੀ ਸ਼ਰਮਾ ਚੇਅਰਮੈਨ, ਨਿਰਮਲ ਸਿੰਘ ਗ੍ਰੰਥੀ, ਜਗਦੀਪ ਸਿੰਘ, ਜਗਰਾਜ ਸਿੰਘ ਦੌਧਰ, ਅਕਬਰ ਸਿੰਘ ਬਠਿੰਡਾ, ਡਾ.

ਅਜੀਤ ਡੈਸਕ 05-10-2026
ਬੱਧਨੀ ਕਲਾਂ, 4 ਅਕਤੂਬਰ (ਸੰਜੀਵ ਕੋਛੜ)-ਮਹਾਨ ਤਿਆਗੀ, ਤਪੱਸਵੀ ਤੇ ਵੇਦਾਂਤੀ ਸ੍ਰੀ ਮਾਨ 108 ਸੁਆਮੀ ਮਹੇਸ਼ ਮੁਨੀ ਬੋਰੇ ਵਾਲੇ ਅਤੇ ਸ੍ਰੀ ਮਾਨ ਸੰਤ ਬਲਵੀਰ ਸਿੰਘ ਰਣੀਏ ਵਾਲਿਆਂ ਦੀ ਸਦੀਵੀ ਮਿੱਠੀ ਯਾਦ ਨੂੰ ਸਮਰਪਿਤ ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਬੱਧਨੀ ਕਲਾਂ ਵਿਖੇ ਮਨਾਏ ਗਏ 15 ਰੋਜ਼ਾ ਯੱਗ ਅਤੇ ਬਰਸੀ ਸਮਾਗਮ ’ਚ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ’ਚ ਸੰਗਤਾਂ ਨੇ ਨਤਮਸਤਕ ਹੋ ਕੇ ਹਾਜ਼ਰੀਆਂ ਭਰੀਆਂ| ਇਸ ਦੌਰਾਨ ਪਹੁੰਚੇ ਮਹਾਂਪੁਰਸ਼ਾਂ ਤੇ ਵਿਦਵਾਨਾਂ ਨੇ ਸੰਤ ਮਹੇਸ਼ ਮੁਨੀ ਅਤੇ ਸੰਤ ਬਲਵੀਰ ਸਿੰਘ ਵਲੋਂ ਧਰਮ ਅਤੇ ਸਮਾਜ ਭਲਾਈ ਲਈ ਕੀਤੇ ਗਏ ਕੰਮਾਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਬ੍ਰਹਮ ਗਿਆਨੀ ਸੰਤ ਮਹੇਸ਼ ਮੁਨੀ ਬੋਰੇ ਵਾਲਿਆਂ ਨੇ ਜਿੱਥੇ ਪੰਜਾਬ ਵਿਚ ਗਊ ਰੱਖਿਆ ਲਈ 62 ਗਊਸ਼ਾਲਾਵਾਂ, 14 ਮੰਦਰ, ਗੁਰਦੁਆਰਾ ਸਾਹਿਬ, ਅਨੇਕਾਂ ਸਕੂਲ, ਧਰਮਸ਼ਾਲਾਵਾਂ ਦੀ ਉਸਾਰੀ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕਰਵਾਈ ਗਈ ਸੇਵਾ ਤੇ ਮਾਨਸਾ ਜ਼ਿਲ੍ਹੇ ’ਚ ਪੌਲੀਟੈਕਨਿਕ ਕਾਲਜ ਬਣਵਾਇਆ, ਜਿੱਥੇ ਅੱਜ ਅਨੇਕਾਂ ਹੀ ਵਿਦਿਆਰਥੀ ਆਪਣਾ ਭਵਿੱਖ ਸੰਵਾਰ ਕੇ ਸਮੇਂ ਦੇ ਹਾਣੀ ਬਣ ਰਹੇ ਹਨ| ਇਸੇ ਤਰ੍ਹਾਂ ਹੀ ਸੰਤ ਬਲਵੀਰ ਸਿੰਘ ਰਣੀਏ ਵਾਲਿਆਂ ਨੇ ਗੁਰਦੁਆਰਾ ਟਿੱਬੀ ਸਾਹਿਬ ਸੰਤਨਪੁਰੀ ਰਣੀਆਂ ਵਿਖੇ ਸੇਵਾ ਕਰਕੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ ਅਤੇ ਹੁਣ ਬਾਬਾ ਪ੍ਰਦੀਪ ਸਿੰਘ ਨੇ ਜਿੱਥੇ ਸਕੂਲਾਂ ਦੀਆਂ ਇਮਾਰਤਾਂ, ਸਹਿਕਾਰੀ ਸਭਾ ਦੀ ਇਮਾਰਤ ਬਣਾਉਣ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸ੍ਰੀ ਹਰਿਦੁਆਰ ਹਰਕੀ ਪੌੜੀ ਤੇ ਸਟੀਲ ਦੇ ਜੰਗਲਿਆਂ ਦੇ ਕੰਮ ਦੇ ਨਾਲ-ਨਾਲ ਹੋਰ ਅਨੇਕਾਂ ਹੀ ਸਮਾਜ ਸੇਵੀ ਕੰਮ ਕਰਵਾਏ ਹਨ| ਬਾਬਾ ਪ੍ਰਦੀਪ ਸਿੰਘ ਨੇ ਬਰਸੀ ਸਮਾਗਮ ’ਚ ਪਹੁੰਚੇ ਸੰਤਾਂ ਮਹਾਪੁਰਸ਼ਾਂ, ਮੁੱਖ ਸ਼ਖਸੀਅਤਾਂ ਅਤੇ ਸੰਗਤਾਂ ਨੂੰ ਜੀ ਆਇਆਂ ਆਖਦਿਆਂ ਸਭਨਾਂ ਦਾ ਧੰਨਵਾਦ ਕੀਤਾ| ਸਟੇਜ ਦੀ ਕਾਰਵਾਈ ਗੋਬਿੰਦਰ ਸਿੰਘ ਜਿੰਦੀ ਨੇ ਬਾਖੂਬੀ ਨਿਭਾਈ| ਇਸ ਸਮੇਂ ਸੇਵਾਦਾਰਾਂ ਤੋਂ ਇਲਾਵਾ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਹਰਿਦੁਆਰ ਹਰੇ ਰਾਮ ਆਸ਼ਰ ਮ ਕਨਖਲ ਵਿਖੇ ਮਹਾਂਪੁਰਸ਼ਾਂ ਦੀ ਯਾਦ ’ਚ 6 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਪ੍ਰਕਾਸ਼ ਅਤੇ ਸਾਲਾਨਾ ਯੱਗ ਸਮਾਗਮ ਆਰੰਭ ਹੋਵੇਗਾ ਜਿੰਨ੍ਹਾਂ ਦੇ ਭੋਗ 12 ਅਕਤੂਬਰ ਦਿਨ ਸੋਮਵਾਰ ਨੂੰ ਪਾਏ ਜਾਣਗੇ| ਇਸ ਮੌਕੇ ਪ੍ਰਿਤਪਾਲ ਸਿੰਘ, ਹਰਪ੍ਰੀਤ ਸਿੰਘ ਲਵਲੀ ਘੋਲੀਆ, ਜਗਦੀਸ਼ ਸਿੰਘ ਦੀਸ਼ਾ, ਮਾਸਟਰ ਬਲਰਾਜ ਸ਼ਰਮਾ, ਡਾ. ਬਹਾਦਰ ਸਿੰਘ ਮੱਲੇਆਣਾ, ਪ੍ਰਿੰਸੀਪਲ ਜਗਦੀਸ਼ ਰਾਜ ਸ਼ਰਮਾ, ਗੋਲਡੀ ਟੱਕਰ, ਗੋਬਿੰਦਰ ਸਿੰਘ ਜਿੰਦੀ, ਰਾਜਦੀਪ ਸਿੰਘ ਪੈਟਰੋਲ ਪੰਪ ਵਾਲੇ, ਮਨੋਜ ਭਾਲਾ, ਜਗਜੀਤ ਸਿੰਘ ਦੀਸ਼ਾ ਪ੍ਰਧਾਨ, ਅਮਨਦੀਪ ਸਿੰਘ ਸਿੱਧੂ ਨੰਬਰਦਾਰ, ਜਗਰਾਜ ਸਿੰਘ ਜਾਜ਼ੀ ਨੰਬਰਦਾਰ, ਗੁਰਦਰਸ਼ਨ ਸਿੰਘ ਧਾਲੀਵਾਲ, ਸੁਖਚੈਨ ਸਿੰਘ ਪ੍ਰਧਾਨ, ਰਵੀਇੰਦਰਜੀਤ ਸਿੰਘ ਰਵੀ ਨੰਬਰਦਾਰ, ਸੁਖਮੰਦਰ ਸਿੰਘ ਬਰਾੜ, ਅਮਰ ਸਿੰਘ ਧਾਲੀਵਾਲ, ਰਵੀ ਸ਼ਰਮਾ ਚੇਅਰਮੈਨ, ਨਿਰਮਲ ਸਿੰਘ ਗ੍ਰੰਥੀ, ਜਗਦੀਪ ਸਿੰਘ, ਜਗਰਾਜ ਸਿੰਘ ਦੌਧਰ, ਅਕਬਰ ਸਿੰਘ ਬਠਿੰਡਾ, ਡਾ. ਜਸਦੀਪ ਸਿੰਘ, ਡੱਲਾ ਰਾਗੀ, ਹਰਜਿੰਦਰ ਸਿੰਘ ਮੱਦੋਕੇ, ਮਹਿੰਦਰਪਾਲ ਸੱਭਰਵਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਇਲਾਕੇ ਦੇ ਪੰਚ, ਸਰਪੰਚ ਤੇ ਸੰਗਤ ਹਾਜ਼ਰ ਸੀ|
ਪਿਛਲੀ ਖ਼ਬਰ ਪੰਜਾਬੀ ਲਿਖਾਰੀ ਸਭਾ ਵੱਲੋਂ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਅਗਲੀ ਖ਼ਬਰ ਗਿੱਦੜਬਾਹਾ ਦੇ ਮੁੱਕੇਬਾਜ਼ਾਂ ਨੇ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਹਾਸਿਲ ਕਰਕੇ ਗੱਡੇ ਝੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।