06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

'ਸੀਨੀਅਰ ਸਿਟੀਜ਼ਨ ਮੰਚ' ਦੇ ਸਾਬਕਾ ਕੌਂਸਲਰ ਅਤੇ ਸਮਾਜ ਸੇਵੀ ਕਿ੍ਸ਼ਨ ਸੂਦ ਪ੍ਰਧਾਨ ਬਣੇ

ਅਜੀਤ ਡੈਸਕ 22-05-2026
ਮੋਗਾ, 21 ਮਈ (ਜਸਪਾਲ ਸਿੰਘ ਬੱਬੀ)-ਸੀਨੀਅਰ ਸਿਟੀਜ਼ਨ ਇਮਪਾਵਰਮੈਂਟ ਲਈ ਨਵੀਂ ਸੋਚ ਅਤੇ ਨਵੀਂ ਊਰਜਾ ਨਾਲ ਸੰਸਥਾ 'ਸੀਨੀਅਰ ਸਿਟੀਜ਼ਨ ਮੰਚ' ਦੇ ਬੈਨਰ ਹੇਠ ਮੰਚ ਦੀ ਪਲੇਠੀ ਮੀਟਿੰਗ ਡਾ. ਭੁਪਿੰਦਰ ਸਿੰਘ ਗਰਚਾ ਦੀ ਪ੍ਰਧਾਨਗੀ ਹੇਠ ਮੋਗਾ ਵਿਖੇ ਹੋਈ | ਮੀਟਿੰਗ ਵਿਚ ਹਾਜ਼ਰ ਮੈਂਬਰਾਂ ਨੇ ਸਰਬ-ਸੰਮਤੀ ਨਾਲ ਸਾਬਕਾ ਕੌਂਸਲਰ ਅਤੇ ਸਮਾਜ ਸੇਵੀ ਕਿ੍ਸ਼ਨ ਸੂਦ ਨੂੰ ਪ੍ਰਧਾਨ ਐਨ.ਜੀ.ਓ. ਬਿਮਲ ਜੈਨ ਨੂੰ ਜਨਰਲ ਸਕੱਤਰ ਅਤੇ ਸੇਵਾ ਮੁਕਤ ਇੰਜੀਨੀਅਰ ਰਛਪਾਲ ਸਿੰਘ ਬਰਾੜ ਨੂੰ ਵਿੱਤ ਸਕੱਤਰ ਚੁਣਿਆ ਅਤੇ ਟੀਮ ਨੂੰ ਸਨਮਾਨਿਤ ਕੀਤਾ | ਇਸ ਮੌਕੇ ਮੁੱਖ ਮਹਿਮਾਨ ਡਾ. ਭੁਪਿੰਦਰ ਸਿੰਘ ਗਰਚਾ ਨੇ ਸੀਨੀਅਰ ਸਿਟੀਜ਼ਨ ਮੰਚ ਦੀ ਸਥਾਪਨਾ ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਿਸ ਟੀਚੇ ਨੂੰ ਲੈ ਕੇ ਮੰਚ ਦੀ ਸਥਾਪਨਾ ਕੀਤੀ ਗਈ ਹੈ, ਉਹ ਬਹੁਤ ਸ਼ਲਾਘਾ ਯੋਗ ਹੈ | ਇਸ ਨਾਲ ਆਪਸੀ ਭਾਈਚਾਰੇ ਨੂੰ ਮਜ਼ਬੂਤੀ ਮਿਲੇਗੀ | ਇਸ ਮੌਕੇ ਮੰਚ ਦੇ ਅੱਜ ਚੁਣੇ ਗਏ ਪਹਿਲੇ ਪ੍ਰਧਾਨ ਕਿ੍ਸ਼ਨ ਸੂਦ ਨੇ ਕਿਹਾ ਕਿ ਉਹ ਮਿਲੀ ਜ਼ੰੁਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਗੇ | ਮੰਚ ਦੇ ਸਮੂਹ ਮੈਂਬਰਾਂ ਨੂੰ ਇਕ ਜੁਟ ਹੋ ਕੇ ਆਪਸੀ ਭਾਈਚਾਰੇ ਨੂੰ ਮਜ਼ਬੂਤੀ ਮਿਲੇਗੀ | ਮੰਚ ਦੇ ਸਮੂਹ ਮੈਂਬਰਾਂ ਨੂੰ ਇਕ ਜੁਟ ਹੋ ਕੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ, ਇਕ ਦੂਸਰੇ ਦੀ ਸਮੱਸਿਆ ਅਤੇ ਪ੍ਰੇਸ਼ਾਨੀ ਦਾ ਹੱਲ ਕਰਨ 'ਚ ਸਹਿਯੋਗ ਦੇਣ ਅਤੇ ਸਮਾਜ ਸੇਵਾ ਦੇ ਕਾਰਜਾਂ ਵਿਚ ਮੂਹਰੇ ਹੇ ਕੇ ਕੰਮ ਕਰਕੇ ਮੰਚ ਨੂੰ ਮਜ਼ਬੂਤ ਬਣਾਉਣ ਦਾ ਫ਼ੈਸਲਾ ਕੀਤਾ ਹੈ | ਇਸ ਮੌਕੇ ਜਨਰਲ ਸਕੱਤਰ ਵਿਮਲ ਜੈਨ ਨੇ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਦੀ ਪਾਲਣਾ ਕਰਨਗੇ | ਇਸ ਮੀਟਿੰਗ ਵਿਚ ਪ੍ਰੀਤਮ ਸਿੰਘ ਚੀਮਾ, ਕੇਵਲ ਬਾਂਸਲ, ਪਿ੍ਆ ਵਰਤ ਗੁਪਤਾ, ਵੀ.ਪੀ.ਸੇਠੀ, ਪ੍ਰੇਮ ਗੋਇਲ, ਡਾ. ਸੰਜੀਵ ਸੂਦ, ਸੁਰਿੰਦਰ ਪੁਰੀ, ਗੁਰਵਿੰਦਰ ਸਿੰਘ ਜੱਸਲ, ਬਲਦੇਵ ਬਾਂਸਲ, ਵਿਜੇ ਧੀਰ ਐਡਵੋਕੇਟ, ਰਾਜ ਕਮਲ ਗੁਪਤਾ ਹਾਜ਼ਰ ਸਨ |
ਪਿਛਲੀ ਖ਼ਬਰ ਰਾਜ ਕੁਮਾਰ ਮਖੀਜਾ ਵਾਰਡ ਨੰਬਰ 47 ਦੇ ਵਿਕਾਸ ਦਾ ਨਾਂਅ ਹੈ-ਡਾ. ਅਮਨਦੀਪ ਕੌਰ ਅਰੋੜਾ ਅਗਲੀ ਖ਼ਬਰ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਸਾਬਕਾ ਵਿਧਾਇਕ ਲੋਹਗੜ੍ਹ ਵਲੋਂ ਡੋਰ ਟੂ ਡੋਰ ਚੋਣ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।