ਨਛੱਤਰ ਸਿੰਘ ਕੂੰਨਰ ਨੇ ਸਰੀ ਸਿਟੀ ਦੇ ਮੇਅਰ ਬ੍ਰਾਂਡੇ ਲੋਕ ਅਤੇ ਕੌਂਸਲਰ ਦਾ ਕੀਤਾ ਸਨਮਾਨ
ਮੋਗਾ, 5 ਅਕਤੂਬਰ (ਸੁਰਿੰਦਰਪਾਲ ਸਿੰਘ)-ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਜਿਵੇਂ ਵਿਦੇਸ਼ਾਂ ਵਿਚ ਜਾ ਕੇ ਆਪਣੇ ਝੰਡੇ ਬੁਲੰਦ ਕੀਤੇ ਹਨ ਉਨ੍ਹਾਂ ਵਿਚੋਂ ਇਕ ਨਛੱਤਰ ਸਿੰਘ ਕੂੰਨਰ ਦੇ ਪਰਿਵਾਰ ਨੇ ਵੀ ਕੈਨੇਡਾ ਵਿਚ ਆਪਣਾ ਅਤੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ ਹੋਇਆ ਹੈ। ਕੂੰਨਰ ਪਰਿਵਾਰ ਦੇ ਅਨੇਕਾਂ ਹੋਟਲ ਹਨ, ਪ੍ਰੋਪਰਟੀ ਦਾ ਵਿਸ਼ਾਲ ਕਾਰੋਬਾਰ ਹੈ ਅਤੇ ਇਸ ਦੇ ਨਾਲ ਕੈਨੇਡਾ ਦੀ ਰਾਜਨੀਤੀ ਵਿਚ ਵੀ ਇਨ੍ਹਾਂ ਦਾ ਵੱਡਾ ਯੋਗਦਾਨ ਹੈ।
ਅਜੀਤ ਡੈਸਕ
06-10-2026