ਸ਼ਿਆਮ ਮੰਦਰ ਵਿਚ ਦੋ ਮਹੀਨਿਆਂ ਤੋਂ ਨਿਰੰਤਰ ਸੇਵਾ ਕਰਨ ’ਤੇ ਰਾਮ ਪ੍ਰਕਾਸ਼ ਮੰਗਲਾ ਸਨਮਾਨਿਤ
ਮੋਗਾ, 5 ਅਕਤੂਬਰ (ਸੁਰਿੰਦਰਪਾਲ ਸਿੰਘ)-ਸ਼ਿਆਮ ਸੇਵਾ ਸੁਸਾਇਟੀ ਮੋਗਾ ਵਲੋਂ ਸ੍ਰੀ ਸ਼ਿਆਮ ਮੰਦਰ ਜਲੰਧਰ ਕਾਲੋਨੀ ਵਿਚ ਮੰਦਰ ਦੇ ਸੰਸਥਾਪਕ ਕਮਲ ਸ਼ਰਮਾ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਮੰਦਰ ਵਿਚ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਨਿਰੰਤਰ ਸੇਵਾ ਨਿਭਾ ਰਹੇ ਸਮਾਜ ਸੇਵੀ ਰਾਮ ਪ੍ਰਕਾਸ਼ ਮੰਗਲਾ ਨੂੰ ਉਨ੍ਹਾਂ ਦੀ ਸਮਰਪਿਤ ਸੇਵਾ ਲਈ ਸ਼ਿਆਮ ਸੇਵਾ ਸੁਸਾਇਟੀ ਵਲੋਂ ਸਨਮਾਨਿਤ ਕੀਤਾ ਗਿਆ।
ਮੋਗਾ ਦੀ ਜਲੰਧਰ ਕਾਲੋਨੀ ਸਥਿਤ ਸ਼ਿਆਮ ਮੰਦਰ ਵਿਚ ਮੀਟਿੰਗ ਦੌਰਾਨ ਸਮਾਜ ਸੇਵੀ ਰਾਮ ਪ੍ਰਕਾਸ਼ ਮੰਗਲਾ ਨੂੰ ਸਨਮਾਨਿਤ ਕਰਦੇ ਹੋਏ ਸੰਸਥਾਪਕ ਕਮਲ ਸ਼ਰਮਾ, ਭੂਸ਼ਨ ਗਰਗ ਰਾਜੂ, ਵਿਨੋਦ ਪੋਪਲੀ, ਸੰਜੀਵ ਗਰਗ ਟੀਟੂ ਅਤੇ ਹੋਰ। ਅਜੀਤ ਤਸਵੀਰ
06-10-2026