06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਬੀ.ਐਡ. ਕਾਲਜ ਢੁੱਡੀਕੇ ਵਿਖੇ ਅੱਤਵਾਦ ਵਿਰੋਧੀ ਦਿਵਸ ਮਨਾਇਆ

ਅਜੀਤ ਡੈਸਕ 22-05-2026
ਅਜੀਤਵਾਲ, 21 ਮਈ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਕਾਲਜ ਆਫ਼ ਐਜੂਕੇਸ਼ਨ ਢੁੱਡੀਕੇ (ਮੋਗਾ) ਵਿਖੇ ਕਾਲਜ ਮੈਨੇਜਮੈਂਟ ਕਮੇਟੀ ਚੇਅਰਮੈਨ ਰੋਹਨ ਸਚਦੇਵਾ, ਮੈਨੇਜਿੰਗ ਡਾਇਰੈਕਟਰ ਹੀਰਾ ਲਾਲ ਸ਼ਰਮਾ, ਜਨਰਲ ਸਕੱਤਰ ਡਾ. ਹਰਜੋਤ ਕਮਲ ਅਤੇ ਕਾਲਜ ਪਿ੍ੰਸੀਪਲ ਡਾ. ਮਿਸਿਜ਼ ਉਮੇਸ਼ ਦੀ ਅਗਵਾਈ ਹੇਠ ਐਨ.ਐਸ.ਐਸ. ਯੂਨਿਟ ਵਲੋਂ ਅੱਤਵਾਦ ਵਿਰੋਧੀ ਦਿਵਸ ਮਨਾਇਆ | ਕਾਲਜ ਪਿ੍ੰਸੀਪਲ ਡਾ. ਉਮੇਸ਼ ਕੁਮਾਰੀ ਨੇ ਇਸ ਦਿਨ ਦੇ ਇਤਿਹਾਸ ਬਾਰੇ ਬੀ.ਐਡ, ਐਮ.ਐਡ ਅਤੇ ਈ.ਟੀ.ਟੀ. ਦੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਹ ਦਿਨ ਅੱਤਵਾਦ ਵਿਰੋਧ ਦੇ ਨਾਲ-ਨਾਲ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ਨੂੰ ਵੀ ਦਰਸਾਉਂਦਾ ਹੈ, ਜਿਨ੍ਹਾਂ ਦੀ 1991 ਵਿਚ ਇਸ ਦਿਨ ਤਾਮਿਲਨਾਡੂ ਵਿਖੇ ਹੱਤਿਆ ਕਰ ਦਿੱਤੀ ਗਈ ਸੀ, ਉਨ੍ਹਾਂ ਦੀ ਯਾਦ ਵਿਚ ਭਾਰਤ ਨੇ 21 ਮਈ ਨੂੰ ਅੱਤਵਾਦ ਵਿਰੋਧ ਦਿਵਸ ਵਜੋਂ ਮਨਾਉਣਾ ਸ਼ੁਰੂ ਕਰ ਦਿੱਤਾ | ਕਾਲਜ ਦੇ ਸੀਨੀਅਰ ਪ੍ਰੋਫੈਸਰ ਡਾ. ਅਜੇ ਕੁਮਾਰ ਨੇ ਕਿਹਾ ਕਿ ਅੱਤਵਾਦ ਵਿਰੋਧੀ ਗਤੀਵਿਧੀਆਂ ਦਾ ਪ੍ਰਚਾਰ ਕਰਕੇ ਨੌਜਵਾਨਾਂ ਵਿਚ ਅੱਤਵਾਦ ਦੇ ਵਿਰੁੱਧ ਲੜਨ ਦੀ ਸ਼ਕਤੀ ਭਰੀ ਜਾ ਸਕਦੀ ਹੈ | ਉਨ੍ਹਾਂ ਐਨ.ਐਸ.ਐਸ. ਕਲੱਬ ਦੇ ਇੰਚਾਰਜ ਪ੍ਰੋ. ਹਰਿਮੰਦਰ ਸਿੰਘ ਦੀ ਇਸ ਦਿਨ ਨੂੰ ਮਨਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਦੌਰਾਨ ਕਾਲਜ ਦੇ ਵਿਦਿਆਰਥੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਅਖੀਰ ਵਿਚ ਕਾਲਜ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਅਹਿੰਸਾ, ਸਹਿਣਸ਼ੀਲਤਾ ਅਪਣਾਉਣ ਅਤੇ ਹਿੰਸਾ, ਅੱਤਵਾਦ ਦਾ ਡਟ ਕੇ ਮੁਕਾਬਲਾ ਕਰਨ ਦੀ ਪ੍ਰਤਿੱਗਿਆ ਲਈ |
ਪਿਛਲੀ ਖ਼ਬਰ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਸਾਬਕਾ ਵਿਧਾਇਕ ਲੋਹਗੜ੍ਹ ਵਲੋਂ ਡੋਰ ਟੂ ਡੋਰ ਚੋਣ ਪ੍ਰਚਾਰ ਅਗਲੀ ਖ਼ਬਰ ਬਲੌਜ਼ਮਜ਼ ਸਕੂਲ ਵਿਖੇ ਸਮਰ ਕੈਂਪ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।