06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਆਈ ਫ਼ੋਨ ਵਾਪਸ ਕਰਕੇ ਪੈਦਾ ਕੀਤੀ ਇਮਾਨਦਾਰੀ ਦੀ ਮਿਸਾਲ

ਅਜੀਤ ਡੈਸਕ 22-05-2026
ਮੋਗਾ, 21 ਮਈ (ਗੁਰਤੇਜ ਸਿੰਘ ਬੱਬੀ)-ਕੱਚਾ ਦੁਸਾਂਝ ਰੋਡ ਨਿਵਾਸੀ ਨੌਜਵਾਨ ਨੂੰ ਇਕ ਆਈ ਫ਼ੋਨ ਮੋਬਾਈਲ ਰਸਤੇ ਵਿਚੋਂ ਮਿਲਿਆ ਤਾਂ ਉਸ ਨੇ ਆਪਣੇ ਤੌਰ ਤੇ ਉਸ ਮੋਬਾਈਲ ਨੂੰ ਉਸ ਦੇ ਅਸਲ ਮਾਲਕ ਤੱਕ ਪਹੁੰਚਾਉਣ ਦੀ ਚਾਰਾਜੋਈ ਕਰਨੀ ਸ਼ੁਰੂ ਕਰ ਦਿੱਤੀ ਤਾਂ ਛੇਤੀ ਹੀ ਮੋਬਾਈਲ ਫ਼ੋਨ ਗੁੰਮ ਹੋ ਜਾਣ ਦੀ ਜਦ ਗੁਰਦੁਆਰਾ ਸਾਹਿਬ ਤੋਂ ਆਵਾਜ਼ ਦਿੱਤੀ ਗਈ ਤਾਂ ਉਸ ਨੂੰ ਆਵਾਜ਼ ਜਰੀਏ ਪਤਾ ਲੱਗਾ ਕਿ ਉਹ ਮੋਬਾਈਲ ਗੋਧੇਵਾਲਾ ਨਿਵਾਸੀ ਰਾਜਵਿੰਦਰ ਸਿੰਘ ਦਾ ਸੀ ਤਾਂ ਉਨ੍ਹਾਂ ਆਪਣੇ ਦੋਸਤ ਕਲਰਕ ਸ਼ੰਕਰ ਅਰੋੜਾ ਨੂੰ ਨਾਲ ਲੈ ਕੇ ਥਾਣਾ ਸਿਟੀ ਮੋਗਾ ਵਿਚ ਮੁੱਖ ਮੁਨਸ਼ੀ ਦਿਲਰਾਜ ਸਿੰਘ ਦੀ ਹਾਜ਼ਰੀ ਵਿਚ ਮੋਬਾਈਲ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ | ਇਸ ਮੌਕੇ ਮੋਬਾਈਲ ਦੇ ਮਾਲਕ ਰਾਜਵਿੰਦਰ ਸਿੰਘ ਨੇ ਮੋਬਾਈਲ ਫ਼ੋਨ ਦੇਣ ਵਾਲੇ ਗੁਰਪ੍ਰੀਤ ਸਿੰਘ ਤੇ ਉਸ ਦੇ ਦੋਸਤ ਕਲਰਕ ਸੰਕਰ ਅਰੋੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸ ਦੇ ਮੋਬਾਈਲ ਵਿਚ ਬਹੁਤ ਹੀ ਜਰੂਰੀ ਦਸਤਾਵੇਜ਼ ਅਤੇ ਹੋਰ ਪਰੂਫ਼ ਸਨ ਇਸ ਲਈ ਮੋਬਾਈਲ ਫ਼ੋਨ ਉਸ ਲਈ ਅਹਿਮ ਤੇ ਜ਼ਰੂਰੀ ਸੀ | ਇਸ ਮੌਕੇ ਥਾਣਾ ਸਿਟੀ ਮੋਗਾ ਦੇ ਮੁੱਖ ਮੁਨਸ਼ੀ ਦਿਲਰਾਜ ਸਿੰਘ ਨੇ ਵੀ ਉਕਤ ਨੌਜਵਾਨ ਦਾ ਧੰਨਵਾਦ ਤੇ ਸ਼ਾਬਾਸ਼ ਦਿੱਤੀ |
ਪਿਛਲੀ ਖ਼ਬਰ ਮਹਿਕ ਵਤਨ ਦੀ ਫ਼ਾਊਾਡੇਸ਼ਨ ਮੋਗਾ ਵਲੋਂ ਸੈਮੀਨਾਰ ਅਤੇ ਪੋਸਟਰ ਰਿਲੀਜ਼ ਸਮਾਰੋਹ ਹੋਇਆ ਅਗਲੀ ਖ਼ਬਰ ਬੈਂਕਾਂ 'ਚ ਨਕਦੀ ਦੀ ਕਮੀ ਕਰਕੇ ਲੋਕਾਂ ਨੂੰ ਕੀਤਾ ਜਾ ਰਿਹਾ ਪ੍ਰੇਸ਼ਾਨ-ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।