17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਪੰਜਾਬ 'ਚ ਹੋ ਰਹੇ ਧਮਾਕਿਆਂ ਲਈ ਆਪ ਸਰਕਾਰ ਜ਼ਿੰਮੇਵਾਰ-ਕਾਲੇਕੇ, ਨੱਥੂਵਾਲਾ

ਅਜੀਤ ਡੈਸਕ 08-05-2026
ਨੱਥੂਵਾਲਾ ਗਰਬੀ, 7 ਮਈ (ਨਵਦੀਪ ਸਿੰਘ)-ਪੰਜਾਬ ਦੀ ਭਗਵੰਤ ਮਾਨ ਸਰਕਾਰ ਛੋਟੇ-ਛੋਟੇ ਧਮਾਕੇ ਕਰਾ ਕੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭੜਕਾ ਕੇ ਮੁੜ ਸੱਤਾ ਹਥਿਆਉਣਾ ਚਾਹੁੰਦੀ ਹੈ | ਜਦੋਂ ਕਿ ਪੰਜਾਬ ਦੇ ਲੋਕਾਂ ਨੂੰ ਇਨਕਲਾਬ ਦੇ ਨਾਮ 'ਤੇ ਗੁਮਰਾਹ ਕਰਕੇ ਸੱਤਾ ਦੇ ਕਾਬਜ਼ ਹੋਈ ਆਮ ਆਦਮੀ ਪਾਰਟੀ ਨੂੰ ਭਲੀ ਭਾਂਤ ਪਤਾ ਕਿ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਅਸਲ ਵਿਚ ਉਹ ਜ਼ਮੀਨੀ ਪੱਧਰ 'ਤੇ ਪੂਰੇ ਨਹੀਂ ਕਰ ਸਕੀ, ਸਗੋਂ ਇਸ਼ਤਿਹਾਰਬਾਜ਼ੀ ਤਹਿਤ ਦਿੱਤੀਆਂ ਗਰੰਟੀਆਂ ਨੂੰ ਪੂਰਾ ਕਰਨ ਦਾ ਦਾਅਵਾ ਵੀ ਜਤਾ ਰਹੀ ਹੈ | ਜਿਸ ਨਾਲ ਲੋਕਾਂ ਦੀ ਦੂਹਰੀ ਲੁੱਟ ਹੋ ਰਹੀ ਹੈ | ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਤੋਂ ਸੀਨੀ. ਕਾਂਗਰਸੀ ਆਗੂ ਜਗਸੀਰ ਸਿੰਘ ਕਾਲੇਕੇ ਅਤੇ ਕਾਂਗਰਸ ਦੇ ਬਲਾਕ ਪ੍ਰਧਾਨ ਗੁਰਤੇਜ ਸਿੰਘ ਨੱਥੂਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਇਕ ਪਾਸੇ ਆਮ ਲੋਕ ਮੁੱਖ ਸੁਖ ਸਹੂਲਤਾਂ ਤੋਂ ਵਾਂਝੇ ਹਨ ਤੇ ਦੂਜੇ ਪਾਸੇ ਸਰਕਾਰ ਲੱਖਾਂ ਰੁਪਇਆ ਦੇ ਇਸ਼ਤਿਹਾਰ ਲਗਾ ਕੇ ਹੋਰ ਕਰਜ਼ਾਈ ਕਰ ਰਹੀ ਹੈ ਤੇ ਪੰਜਾਬ ਦੇ ਖਜਾਨੇ 'ਤੇ ਬੋਝ ਪਾਇਆ ਜਾ ਰਿਹਾ ਹੈ | ਕਾਲੇਕੇ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਅਨੰਦਪੁਰ ਸਾਹਿਬ ਤੋਂ ਸ਼ੁਕਰਾਨਾ ਯਾਤਰਾ ਸ਼ੁਰੂ ਕਰ ਰਹੇ ਹਨ ਤੇ ਜਿੱਥੋਂ ਜਿੱਥੋਂ ਵੀ ਲੰਘੇਗੀ ਉਸ ਥਾਂ ਤੋਂ ਪੰਜਾਬ ਪੁਲਿਸ ਵਲੋਂ ਟਰੈਫ਼ਿਕ ਪ੍ਰਬੰਧਾਂ ਅਤੇ ਪੋ੍ਰਟੋਕਾਲ ਦੇ ਮੱਦੇਨਜ਼ਰ ਆਮ ਲੋਕਾਂ ਨੂੰ ਪ੍ਰੇਸ਼ਾਨ ਵੀ ਕੀਤਾ ਜਾਵੇਗਾ ਅਤੇ ਫਗਵਾੜਾ ਵਿਚ ਸ਼ੁਕਰਾਨਾ ਯਾਤਰਾ ਸ਼ੁਰੂ ਕਰਨ ਤੋਂ ਪਹਿਲਾ ਅਧਿਆਪਕ ਆਗੂਆਂ ਨੂੰ ਘਰਾਂ ਵਿਚ ਨਜ਼ਰਬੰਦ ਕਰਕੇ ਕਿਹੜੀ ਗੱਲ ਦਾ ਸ਼ੁਕਰਾਨਾ ਕੀਤਾ ਗਿਆ ਹੈ | ਇਸ ਸਮੇਂ ਉਨ੍ਹਾਂ ਦੇ ਨਾਲ ਗੁਰਮੇਲ ਸਿੰਘ ਸਾਬਕਾ ਸਰਪੰਚ ਨੱਥੂਵਾਲਾ ਗਰਬੀ, ਇਕਬਾਲ ਸਿੰਘ, ਸੁਖਚੈਨ ਸਿੰਘ ਲੰਗੇਆਣਾ, ਕਾਕਾ ਸਿੰਘ ਆਲਮਵਾਲਾ, ਗਗਨ ਸਰਪੰਚ ਨਿਗਾਹਾ, ਸੁੱਖਾ ਸਿੰਘ ਲੰਗੇਆਣਾ, ਸੀਪਾ ਰਾਜੇਆਣਾ, ਹਰਪ੍ਰੀਤ ਸਿੰਘ ਘੋਟੂ, ਜਗਸੀਰ ਸਿੰਘ ਸਾਬਕਾ ਐਮ.ਸੀ., ਦੀਪਾ ਅਰੋੜਾ, ਸ਼ਸ਼ੀ ਐਮ.ਸੀ. ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਬਲਾਕ ਪ੍ਰਧਾਨ ਮੇਜਰ ਸਿੰਘ ਘੋਲੀਆ ਦੀ ਅਗਵਾਈ 'ਚ ਹੋਈ ਅਗਲੀ ਖ਼ਬਰ ਸਿਹਤ ਵਿਭਾਗ ਪੈਨਸ਼ਨਰਜ਼ ਐਸੋਸੀਏਸ਼ਨ ਦੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।