17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਹੋਲੀ ਹਾਰਟ ਸਕੂਲ ਦੇ ਵਿਦਿਆਰਥੀਆਂ ਨੇ ਵਾਟਰ ਪਾਰਕ ਦਾ ਆਨੰਦ ਮਾਣਿਆ

ਅਜੀਤ ਡੈਸਕ 08-05-2026
ਅਜੀਤਵਾਲ, 7 ਮਈ (ਹਰਦੇਵ ਸਿੰਘ ਮਾਨ)-ਹੋਲੀ ਹਾਰਟ ਸਕੂਲ ਅਜੀਤਵਾਲ ਵਲੋਂ ਸਕੂਲ ਚੇਅਰਮੈਨ ਸੁਭਾਸ਼ ਪਲਤਾ ਅਤੇ ਡਾਇਰੈਕਟਰ ਸ਼੍ਰੇਆ ਪਲਤਾ ਦੇ ਦਿਸ਼ਾ ਨਿਰਦੇਸ਼ਾਂ ਨਾਲ ਵਿਦਿਆਰਥੀਆਂ ਦੇ ਮਨੋਰੰਜਨ ਅਤੇ ਗਰਮੀ ਤੋਂ ਰਾਹਤ ਦਿਵਾਉਣ ਲਈ ਤੀਸਰੀ ਤੋਂ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਾਟਰ ਪਾਰਕ ਦੇ ਮਨੋਰੰਜਨ ਟੂਰ ਲਈ ਲਿਜਾਇਆ ਗਿਆ | ਸਕੂਲ ਪਿ੍ੰਸੀਪਲ ਸਾਕਸ਼ੀ ਗੁਲੇਰੀਆ ਨੇ ਹਰੀ ਝੰਡੀ ਦਿਖਾ ਕੇ ਵਿਦਿਆਰਥੀਆਂ ਦੀਆਂ ਬੱਸਾਂ ਨੂੰ ਰਵਾਨਾ ਕਰਦਿਆਂ ਜਰੂਰੀ ਨਿਰਦੇਸ਼ ਦਿੰਦਿਆਂ ਪੂਰੀ ਸਾਵਧਾਨੀ ਅਤੇ ਅਨੁਸ਼ਾਸਨ ਵਿਚ ਰਹਿ ਕੇ ਇਸ ਮਨੋਰੰਜਨ ਭਰੇ ਸਮੇਂ ਨੂੰ ਬਤੀਤ ਕਰਨ ਲਈ ਬੱਚਿਆਂ ਨੂੰ ਪ੍ਰੇਰਨਾ ਦਿੱਤੀ | ਵਿਦਿਆਰਥੀ ਨੇ ਵਾਟਰ ਪਾਰਕ ਪਹੁੰਚਣ ਤੇ ਚਿਹਰਿਆਂ 'ਤੇ ਖ਼ੁਸ਼ੀ ਨਾਲ ਰੰਗ ਬਿਰੰਗੇ ਪਾਣੀ ਦੇ ਫੁਹਾਰਿਆਂ ਅਤੇ ਉੱਚੀਆਂ ਸਲਾਈਡਾਂ ਨੂੰ ਦੇਖ ਕੇ ਬੇਹੱਦ ਉਤਸ਼ਾਹ ਵਿਖਾਇਆ | ਅਧਿਆਪਕਾਂ ਵਲੋਂ ਬੱਚਿਆਂ ਨੂੰ ਸੁਰੱਖਿਅਤ ਨਿਯਮਾਂ ਬਾਰੇ ਜਾਣਕਾਰੀ ਉਪਰੰਤ ਵਿਦਿਆਰਥੀ ਆਪਣੇ-ਆਪਣੇ ਗਰੁੱਪਾਂ ਵਿਚ ਵਾਟਰ ਪਾਰਕ ਦੀਆਂ ਟਿਊਬ ਸਲਾਈਡ ਰੇਨ ਡਾਂਸ ਅਤੇ ਵੇਵ ਪੂਲ ਆਦਿ ਦਾ ਆਨੰਦ ਮਾਣਦੇ ਰਹੇ ਬੱਚਿਆਂ ਨੇ ਡੀ.ਜੇ. ਦੀਆਂ ਧੁਨਾਂ 'ਤੇ ਪਾਣੀ ਦੀਆਂ ਬੁਛਾਰਾਂ ਹੇਠ ਖੂਬ ਭੰਗੜਾ ਪਾਇਆ | ਛੋਟੇ ਬੱਚਿਆਂ ਲਈ ਬਣੇ ਕਿਡਜ਼ ਪੂਲ ਵਿਚ ਉਨ੍ਹਾਂ ਦੀਆਂ ਕਿਲਕਾਰੀਆਂ ਪੂਰੇ ਪਾਰਕ ਵਿਚ ਗੂੰਜ ਰਹੀਆਂ ਸਨ | ਦੁਪਹਿਰ ਸਮੇਂ ਸਾਰੇ ਵਿਦਿਆਰਥੀਆਂ ਨੇ ਆਪਣੇ ਸਾਥੀਆਂ ਅਤੇ ਅਧਿਆਪਕਾਂ ਨਾਲ ਬੈਠ ਕੇ ਖਾਣੇ ਦਾ ਆਨੰਦ ਲਿਆ | ਸਕੂਲ ਸਟਾਫ਼ ਵਲੋਂ ਬੱਚਿਆਂ ਦੀ ਸੁਰੱਖਿਆ ਦਾ ਖ਼ਾਸ ਧਿਆਨ ਰੱਖਿਆ ਗਿਆ ਅਤੇ ਹਰ ਜਗਾ ਤੈਰਾਕੀ ਮਾਹਿਰਾਂ ਦੀ ਨਿਗਰਾਨੀ ਹੇਠ ਬੱਚਿਆਂ ਨੂੰ ਪਾਣੀ ਵਿਚ ਜਾਣ ਦਿੱਤਾ ਗਿਆ | ਪਿ੍ੰਸੀਪਲ ਨੇ ਦੱਸਿਆ ਕਿ ਪੜ੍ਹਾਈ ਦੇ ਬੋਝ ਨੂੰ ਘੱਟ ਕਰਨ ਅਤੇ ਵਿਦਿਆਰਥੀਆਂ ਨੂੰ ਤਰੋ-ਤਾਜ਼ਾ ਕਰਨ ਲਈ ਅਜਿਹੀਆਂ ਗਤੀਵਿਧੀਆਂ ਬਹੁਤ ਜ਼ਰੂਰੀ ਹਨ, ਜਿਸ ਨਾਲ ਬੱਚਿਆਂ ਵਿਚ ਆਤਮ-ਵਿਸ਼ਵਾਸ ਵਧਦਾ ਹੈ ਅਤੇ ਉਹ ਕੁਦਰਤ ਅਤੇ ਮਨੋਰੰਜਨ ਦੇ ਨੇੜੇ ਆਉਂਦੇ ਹਨ | ਇਸ ਯਾਦਗਾਰੀ ਟੂਰ ਲਈ ਬੱਚਿਆਂ ਨੇ ਮੈਨੇਜਮੈਂਟ ਅਤੇ ਸਟਾਫ਼ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਨੇ ਕੀਤਾ ਫ਼ੰਡ ਇਕੱਠਾ ਅਗਲੀ ਖ਼ਬਰ ਮੈਕਰੋ ਗਲੋਬਲ ਆਈਲਟਸ ਕੋਚਿੰਗ ਤੇ ਸਟੱਡੀ ਵੀਜ਼ਾ ਸਹੂਲਤਾਂ ਲਈ ਭਰੋਸੇਯੋਗ ਸੰਸਥਾ-ਗੁਰਮਿਲਾਪ ਸਿੰਘ ਡੱਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।