ਮੋਗਾ, 7 ਮਈ (ਸੁਰਿੰਦਰਪਾਲ ਸਿੰਘ)-23 ਮਈ ਸਨਿੱਚਰਵਾਰ ਨੂੰ ਚੋਖਾ ਕੰਪਲੈਕਸ ਨੇੜੇ ਵਾਲਮੀਕ ਕਾਲੋਨੀ ਵਿਖੇ ਬੱਚਿਆਂ ਵਲੋਂ ਮਾਂ ਸ਼ੇਰਾਵਾਲੀ ਦਾ ਚੌਥਾ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਜਾਗਰਣ ਦੇ ਸੇਵਾਦਾਰ ਲਵ ਬੋਹਤ ਨੇ ਕਿਹਾ ਕਿ ਅਸੀਂ ਸਾਰੇ ਬੱਚੇ ਮਾਂ ਸ਼ੇਰਾਵਾਲੀ ਦਾ ਜਾਗਰਣ ਕਰਵਾ ਰਹੇ ਹਾਂ | ਮਾਂ ਭਗਵਤੀ ਦੇ ਜਾਗਰਣ ਦਾ ਸੱਦਾ ਪੱਤਰ ਸਮਾਜ ਸੇਵੀ ਅਤੇ ਰਾਈਸ ਬ੍ਰਾਂਨ ਦੇ ਮੁਖੀ ਨਵੀਨ ਸਿੰਗਲਾ ਨੂੰ ਦਿੱਤਾ ਗਿਆ | ਇਸ ਮੌਕੇ ਨਵੀਨ ਸਿੰਗਲਾ ਨੇ ਕਿਹਾ ਕਿ ਲੁਧਿਆਣਾ ਤੋਂ ਭਜਨ ਗਾਇਕ ਜੱਗੀ ਗਿੱਲ ਅਤੇ ਮੋਗਾ ਤੋਂ ਹਰਸ਼ ਸ਼ਰਮਾ ਮਾਂ ਸ਼ੇਰਾਵਾਲੀ ਦੇ ਜਾਗਰਣ ਵਿਚ ਭਜਨ ਗਾਉਣ ਲਈ ਪਹੁੰਚ ਰਹੇ ਹਨ | ਇਸ ਦੌਰਾਨ ਰਾਈਸ ਬ੍ਰਾਂਨ ਦੇ ਮੁਖੀ ਨਵੀਨ ਸਿੰਗਲਾ ਨੇ ਬੱਚਿਆਂ ਨੂੰ ਜਾਗਰਣ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਮੈਂ ਅਤੇ ਸਾਡੇ ਰਾਈਸ ਬ੍ਰਾਂਨ ਵਰਕਰ ਹਮੇਸ਼ਾ ਤੁਹਾਡੇ ਬੱਚਿਆਂ ਦੇ ਨਾਲ ਹਾਂ | ਇਸ ਮੌਕੇ ਭਾਰਤੀ ਵਾਲਮੀਕ ਧਰਮ ਸਮਾਜ ਭਾਵਾਧਸ ਦੇ ਮੁਖੀ ਨਰੇਸ਼ ਬੋਹਤ ਨੇ ਕਿਹਾ ਕਿ ਮਾਂ ਸ਼ੇਰਾਵਾਲੀ ਦੇ ਦਰਬਾਰ ਦਾ ਉਦਘਾਟਨ ਸ੍ਰੀ ਸਿੰਗਲਾ ਅਤੇ ਸਾਰੇ ਰਾਈਸ ਬ੍ਰਾਂਨ ਵਰਕਰ ਕਰਨਗੇ | ਇਸ ਮੌਕੇ ਜਾਗਰਣ ਲਈ ਸੱਦਾ ਪੱਤਰ ਵੀ ਦਿੱਤਾ ਗਿਆ | ਇਸ ਮੌਕੇ ਲਵ ਬੋਹਤ, ਨਕਸ਼ ਕੁਮਾਰ, ਅਰਵਿੰਦ ਕੁਮਾਰ, ਪ੍ਰਥਮ ਬੋਹਤ, ਆਰੀਅਨ ਸੌਦਾ, ਦੀਸ਼ੂ ਕੁਮਾਰ, ਨਰੇਸ਼ ਬੋਹਤ ਆਦਿ ਹਾਜ਼ਰ ਸਨ |