16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਸਰਕਾਰੀ ਕੰਨਿਆ ਹਾਈ ਸਕੂਲ ਕਿਸ਼ਨਪੁਰਾ ਕਲਾਂ ਵਿਖੇ ਆਧੁਨਿਕ ਸਾਇੰਸ ਲੈਬ ਦਾ ਉਦਘਾਟਨ

ਕਿਸ਼ਨਪੁਰਾ ਕਲਾਂ ਦੇ ਸਰਕਾਰੀ ਕੰਨਿਆ ਹਾਈ ਸਕੂਲ ਵਿਖੇ ਲੈਬ ਦੇ ਉਦਘਾਟਨ ਦੌਰਾਨ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਿਆਲ ਸਿੰਘ ਮਠਾੜੂ ਤੇ ਹੋਰ ਪਤਵੰਤੇ¢ ਤਸਵੀਰ: ਅਮੋਲਕ ਸਿੰਘ ਕਲਸੀ <br/> 20-04-2026
ਕਿਸ਼ਨਪੁਰਾ ਕਲਾਂ, 19 ਅਪ੍ਰੈਲ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸਰਕਾਰੀ ਕੰਨਿਆ ਹਾਈ ਸਕੂਲ ਕਿਸ਼ਨਪੁਰਾ ਕਲਾਂ ਵਿਖੇ ਆਧੁਨਿਕ ਸਾਇੰਸ ਲੈਬ ਦਾ ਉਦਘਾਟਨੀ ਸਮਾਰੋਹ ਕਰਵਾਇਆ ਗਿਆ¢ ਜਿਸ ਵਿਚ ਹਲਕਾ ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਢੋਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ¢ ਸਮਾਗਮ ਦੌਰਾਨ ਗੁਰਦਿਆਲ ਸਿੰਘ ਮਠਾੜੂ ਡਿਪਟੀ ਡੀ.ਈ.ਓ. ਸੈਕੰਡਰੀ ਮੋਗਾ, ਸੁਨੀਤਇੰਦਰ ਸਿੰਘ ਗਿੱਲ ਡੀ.ਈ.ਓ. ਸੈਕੰਡਰੀ ਬਰਨਾਲਾ, ਵਿਨੋਦ ਸ਼ਰਮਾ ਬੀ.ਐਨ.ਓ. ਬਲਾਕ ਧਰਮਕੋਟ, ਰੇਸ਼ਮ ਸਿੰਘ ਔਲਖ ਰਿਟਾ. ਡੀ.ਓ. ਵੀ ਹਾਜ਼ਰ ਸਨ¢ ਸਮਾਗਮ ਦੌਰਾਨ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਢੋਸ ਵਲੋਂ ਆਧੁਨਿਕ ਸਾਇੰਸ ਲੈਬ ਦਾ ਉਦਘਾਟਨ ਕਰਨ ਉਪਰੰਤ ਸਰਕਾਰੀ ਕੰਨਿਆ ਹਾਈ ਸਕੂਲ ਕਿਸ਼ਨਪੁਰਾ ਕਲਾਂ ਦੀ ਮਿਡਲ ਪ੍ਰੀਖਿਆ 2026 ਵਿਚ ਮੈਰਿਟ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਰਮਨਦੀਪ ਕੌਰ ਅਤੇ ਹੋਰ ਹੋਣਹਾਰ ਵਿਦਿਆਰਥਣਾ ਸੀਰਤ ਕੌਰ ਅਤੇ ਨਵਰੀਤ ਕੌਰ ਦਾ ਸਨਮਾਨ ਕੀਤਾ ਗਿਆ¢ ਸੰਬੋਧਨ ਕਰਦਿਆਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕਿਹਾ ਕਿ ਸਕੂਲ ਦੀਆਂ ਉੱਚ ਪੱਧਰੀ ਪ੍ਰਾਪਤੀਆਂ ਲਈ ਮੁੱਖ ਅਧਿਆਪਕ ਅਤੇ ਸਮੂਹ ਸਟਾਫ ਵਧਾਈ ਦੇ ਪਾਤਰ ਹਨ¢ ਉਨ੍ਹਾਂ ਨੇ ਕਿਹਾ ਕਿ ਸਕੂਲ ਵਿਚ ਸਾਇੰਸ ਲੈਬ ਦਾ ਬਣਨਾ ਵਿਦਿਆਰਥੀਆਂ ਦੇ ਭਵਿੱਖ ਨੂੰ ਹੋਰ ਉੱਜਵਲ ਬਣਾਉਣ ਲਈ ਯੋਗਦਾਨ ਪਾਏਗਾ¢ ਸਕੂਲ ਦੇ ਮੁੱਖ ਅਧਿਆਪਕ ਸਰਬਜੀਤ ਸਿੰਘ ਨੇ ਸਮੂਹ ਪਤਵੰਤਿਆਂ ਅਤੇ ਮਾਪਿਆਂ ਦਾ ਪਹੁੰਚਣ 'ਤੇ ਧੰਨਵਾਦ ਕੀਤਾ¢ ਇਸ ਮੌਕੇ ਪੰਚ ਜਸਵਿੰਦਰ ਸਿੰਘ ਅÏਲਖ, ਪੰਚ ਬਾਈ ਛਿੰਦਰ, ਪੰਚ ਬਲਦੇਵ ਸਿੰਘ, ਰਿਟਾ. ਪਿ੍ੰਸੀਪਲ ਕੇਹਰ ਸਿੰਘ, ਹਰਪ੍ਰੀਤ ਸਿੰਘ ਅÏਲਖ, ਮਾ. ਲਖਵੀਰ ਸਿੰਘ ਮੱਲ੍ਹੀ, ਮਾ. ਗੁਰਵਿੰਦਰ ਸਿੰਘ, ਮੈਡਮ ਮਨਦੀਪ ਕÏਰ ਔਲਖ, ਕੁਲਵਿੰਦਰ ਕੌਰ, ਸੁਖਦੀਪ ਕੌਰ, ਨਿੰਦਰਜੀਤ ਕੌਰ, ਮਨਿੰਦਰ ਕੌਰ, ਨਵਜੋਤ ਕੌਰ, ਅੰਜੂ ਰਾਣੀ, ਮਿਸਤਰੀ ਬੰਤ ਸਿੰਘ, ਲਾਡੀ ਮੈਂਬਰ ਆਦਿ ਹਾਜ਼ਰ ਸਨ¢
ਪਿਛਲੀ ਖ਼ਬਰ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਮੋਗਾ ਵਲੋਂ ਮਈ ਦਿਨ ਸਾਂਝੇ ਤੌਰ 'ਤੇ ਮਨਾਉਣ ਦਾ ਫ਼ੈਸਲਾ <br/> ਅਗਲੀ ਖ਼ਬਰ ਐੱਸ.ਡੀ. ਕਾਲਜ ਫਾਰ ਵੋਮੈਨ ਮੋਗਾ ਦਾ ਦੋ ਰੋਜ਼ਾ ਵਿਦਾਇਗੀ ਸਮਾਰੋਹ ਹੋਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।