16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਐੱਸ.ਡੀ. ਕਾਲਜ ਫਾਰ ਵੋਮੈਨ ਮੋਗਾ ਦਾ ਦੋ ਰੋਜ਼ਾ ਵਿਦਾਇਗੀ ਸਮਾਰੋਹ ਹੋਇਆ <br/>

ਅਜੀਤ ਡੈਸਕ 20-04-2026
ਮੋਗਾ, 19 ਅਪ੍ਰੈਲ (ਜਸਪਾਲ ਸਿੰਘ ਬੱਬੀ)-ਐੱਸ.ਡੀ. ਕਾਲਜ ਫਾਰ ਵੋਮੈਨ ਮੋਗਾ ਵਿਖੇ ਬੀ.ਏ, ਬੀ.ਸੀ.ਏ, ਪੀ.ਜੀ.ਡੀ.ਸੀ.ਏ, ਐਮ.ਐੱਸ.ਸੀ. (ਆਈ.ਟੀ), ਐਮ.ਏ. ਦੇ ਆਖਰੀ ਵਰੇ੍ਹ ਦੀਆਂ ਵਿਦਿਆਰਥਣਾਂ ਲਈ ਸ਼ਾਨਦਾਰ ਵਿਦਾਇਗੀ ਸਮਾਰੋਹ ਹੋਇਆ | ਪਿ੍ੰਸੀਪਲ ਡਾ. ਨੀਨਾ ਅਨੇਜਾ ਨੇ ਦੱਸਿਆ ਕਿ ਸਮਾਰੋਹ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਸਨਮਾਨਿਤ ਵਿਦਾਈ ਦੇਣਾ ਅਤੇ ਉਨ੍ਹਾਂ ਦੀਆਂ ਯਾਦਗਾਰ ਘੜੀਆਂ ਨੂੰ ਸਾਂਝਾ ਕਰਨਾ ਹੈ | ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਧੇਸ਼ ਸਿੰਗਲ ਤੇ ਸਕੱਤਰ ਡਾ. ਅਸ਼ੋਕ ਗਰਗ ਨੇ ਪ੍ਰਬੰਧਕੀ ਕਮੇਟੀ ਵਲੋਂ ਵਿਦਿਆਰਥਣਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ | ਕਨਵੀਨਰ ਡਾ. ਪਲਵਿੰਦਰ ਕੌਰ, ਸਹਾਇਕ ਪ੍ਰੋਫੈਸਰ ਸੁਸ਼ਮਾ ਗੁਪਤਾ ਅਤੇ ਡਾ. ਸਵਾਤੀ ਮਿੱਤਲ ਨੇ ਡਿਊਟੀ ਨਿਭਾਈ | ਵਿਦਿਆਰਥਣਾਂ ਵਲੋਂ ਗੀਤ-ਸੰਗੀਤ ਦੀਆਂ ਪੇਸ਼ਕਾਰੀਆਂ ਕੀਤੀਆਂ | ਸਟੇਜ ਸੰਚਾਲਨ ਅੰਕਿਤਾ, ਸੰਜਨਾ, ਭੂਮਿਕਾ ਅਤੇ ਰਾਜਵੀਰ ਵਲੋਂ ਕੀਤਾ ਗਿਆ | ਵੱਖ ਵੱਖ ਮੁਕਾਬਲਿਆਂ ਦੀ ਜੱਜਮੈਂਟ ਕਾਲਜ ਸਟਾਫ ਮੈਂਬਰ ਗਗਨਦੀਪ ਕੌਰ, ਮਨਦੀਪ ਸ਼ਰਮਾ, ਹਿਨਾ ਗੁਪਤਾ, ਡਾ.ਕੰਚਨ ਗੋਇਲ ਅਤੇ ਭਾਗਿਆ ਸ੍ਰੀ ਨੇ ਕੀਤੀ | ਇਸ ਮੌਕੇ ਵਿਦਿਆਰਥਣਾਂ ਨੂੰ ਯਾਦਗਾਰੀ ਤੋਹਫ਼ੇ ਭੇਟ ਕੀਤੇ ਗਏ | ਕਾਲਜ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰ, ਐੱਸ.ਡੀ. ਸਕੂਲ ਦੇ ਪਿ੍ੰਸੀਪਲ ਡਾ. ਸੋਨੀਆ ਹਰਸ਼, ਸਰਕਾਰੀ ਕੰਨਿਆ ਸਕੂਲ ਮੋਗਾ ਲੈਕਚਰਾਰ ਸੰਦੀਪ ਸੇਠੀ ਸਮੇਤ ਵਿਦਿਆਰਥਣਾਂ ਹਾਜ਼ਰ ਸਨ |

ਪਿਛਲੀ ਖ਼ਬਰ ਸਰਕਾਰੀ ਕੰਨਿਆ ਹਾਈ ਸਕੂਲ ਕਿਸ਼ਨਪੁਰਾ ਕਲਾਂ ਵਿਖੇ ਆਧੁਨਿਕ ਸਾਇੰਸ ਲੈਬ ਦਾ ਉਦਘਾਟਨ ਅਗਲੀ ਖ਼ਬਰ ਕਾਂਗਰਸ ਅਤੇ ਇਸ ਦੇ ਸਹਿਯੋਗੀਆਂ ਨੂੰ ਮਹਿਲਾ ਰਾਖਵਾਂਕਰਨ ਬਿੱਲ ਦਾ ਵਿਰੋਧ ਕਰਨ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ-ਡਾ. ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।