14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਪੰਜਾਬ 'ਚ ਕਣਕ ਦੀ ਖ਼ਰੀਦ, ਬਾਰਦਾਨਾ ਤੇ ਲਿਫ਼ਟਿੰਗ ਦੀ ਦਿੱਕਤ ਕਰ ਕੇ 1 ਅਪ੍ਰੈਲ ਤੋਂ ਕਿਸਾਨ ਮੰਡੀਆਂ 'ਚ ਰੁਲ ਰਿਹਾ-ਸੁੱਖ ਗਿੱਲ ਮੋਗਾ <br/>

ਅਜੀਤ ਡੈਸਕ 20-04-2026
ਮੋਗਾ, 19 ਅਪ੍ਰੈਲ (ਸੁਰਿੰਦਰਪਾਲ ਸਿੰਘ)-ਪੰਜਾਬ ਵਿਚ ਕਣਕ ਦੀ ਖ਼ਰੀਦ ਪ੍ਰਕਿਰਿਆ ਇਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ | ਪੰਜਾਬ ਦੇ ਕਈ ਹਿੱਸਿਆਂ 'ਚ ਕਿਸਾਨ 1 ਅਪ੍ਰੈਲ ਤੋਂ ਮੰਡੀਆਂ 'ਚ ਆਪਣੀ ਫ਼ਸਲ ਲੈ ਕੇ ਮੁਸ਼ਕਲਾਂ ਨਾਲ ਜੂਝ ਰਹੇ ਹਨ ਪਰ ਖ਼ਰੀਦ ਦੀ ਧੀਮੀ ਰਫ਼ਤਾਰ, ਬਾਰਦਾਨੇ ਦੀ ਕਮੀ ਤੇ ਲਿਫ਼ਟਿੰਗ ਦੀਆਂ ਮੁਸ਼ਕਲਾਂ ਕਰਕੇ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੋਗਾ ਤੋਂ ਕਿਸਾਨ ਆਗੂ ਸੁੱਖ ਗਿੱਲ ਮੋਗਾ ਨੇ ਦੱਸਿਆ ਕਿ ਮੰਡੀਆਂ ਵਿਚ ਪ੍ਰਬੰਧਾਂ ਦੀ ਘਾਟ ਸਾਫ਼ ਨਜ਼ਰ ਆ ਰਹੀ ਹੈ | ਉਨ੍ਹਾਂ ਦੇ ਮੁਤਾਬਿਕ ਬਾਰਦਾਨਾ (ਬੋਰੀਆਂ) ਸਮੇਂ 'ਤੇ ਉਪਲਬਧ ਨਹੀਂ ਹੋ ਰਿਹਾ ਤੇ ਜੋ ਕਣਕ ਖ਼ਰੀਦੀ ਵੀ ਜਾ ਰਹੀ ਹੈ, ਉਸ ਦੀ ਲਿਫ਼ਟਿੰਗ ਤੁਰੰਤ ਨਹੀਂ ਹੋ ਰਹੀ, ਜਿਸ ਨਾਲ ਮੰਡੀਆਂ 'ਚ ਢੇਰ ਲੱਗ ਰਹੇ ਹਨ | ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਫ਼ਸਲ ਲੈ ਕੇ ਕਈ ਦਿਨਾਂ ਤੋਂ ਮੰਡੀਆਂ 'ਚ ਬੈਠੇ ਹਨ ਪਰ ਨਾ ਤਾਂ ਢੰਗ ਨਾਲ ਖ਼ਰੀਦ ਹੋ ਰਹੀ ਹੈ ਤੇ ਨਾ ਹੀ ਸਰਕਾਰੀ ਏਜੰਸੀਆਂ ਵਲੋਂ ਸਹੂਲਤਾਂ ਮਿਲ ਰਹੀਆਂ ਹਨ | ਗਰਮੀ ਦੇ ਮੌਸਮ ਵਿਚ ਖੁੱਲ੍ਹੇ ਆਕਾਸ਼ ਹੇਠ ਕਣਕ ਪਈ ਰਹਿਣ ਨਾਲ ਨੁਕਸਾਨ ਦਾ ਖ਼ਤਰਾ ਵੀ ਵੱਧ ਰਿਹਾ ਹੈ | ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਬਾਰਦਾਨੇ ਦੀ ਸਪਲਾਈ ਯਕੀਨੀ ਬਣਾਈ ਜਾਵੇ ਅਤੇ ਖ਼ਰੀਦ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇ | ਇਸ ਮੌਕੇ ਕੁਲਜੀਤ ਸਿੰਘ ਰੌਂਤਾ ਯੂਥ ਜ਼ਿਲ੍ਹਾ ਪ੍ਰਧਾਨ ਮੋਗਾ ਸ਼ਹਿਰੀ, ਚੰਦਨਦੀਪ ਮਹਿਤਾ ਬਲਾਕ ਪ੍ਰਧਾਨ ਨਿਹਾਲ ਸਿੰਘ ਵਾਲਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਓਰੀਐਂਟੇਸ਼ਨ ਪ੍ਰੋਗਰਾਮ <br/> ਅਗਲੀ ਖ਼ਬਰ ਨਗਰ ਪੰਚਾਇਤ ਚੋਣਾਂ ਸਬੰਧੀ ਮੱਖਣ ਬਰਾੜ ਵਲੋਂ ਸ਼ਹਿਰੀ ਆਗੂਆਂ ਨਾਲ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।