14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਓਰੀਐਂਟੇਸ਼ਨ ਪ੍ਰੋਗਰਾਮ <br/>

ਅਜੀਤ ਡੈਸਕ 20-04-2026
ਮੋਗਾ, 19 ਅਪ੍ਰੈਲ (ਸੁਰਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਓਰੀਐਂਟੇਸ਼ਨ ਪ੍ਰੋਗਰਾਮ ਦੌਰਾਨ ਨਵੇਂ ਵਿੱਦਿਅਕ ਸੈਸ਼ਨ 2026-27 ਦੇ ਸਿਲੇਬਸ ਤੇ ਖ਼ਾਸ ਤਬਦੀਲੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਸਕੂਲ ਦੇ ਪਿ੍ੰਸੀਪਲ ਮੈਡਮ ਸਤਵਿੰਦਰ ਕੌਰ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਸੀ.ਬੀ.ਐਸ.ਈ. ਬੋਰਡ ਦੀਆਂ ਨਵੀਆਂ ਹਦਾਇਤਾਂ ਅਨੁਸਾਰ ਨੌਵੀਂ ਜਮਾਤ ਤੇ ਪਾਠਕ੍ਰਮ ਨੂੰ ਵਧੇਰੇ ਐਪਲੀਕੇਸ਼ਨ ਬੇਸਡ ਤੇ ਸਕਿਲ ਬੇਸਡ ਬਣਾਇਆ ਗਿਆ ਹੈ | ਇਸ ਦੌਰਾਨ ਨੌਵੀਂ ਜਮਾਤ ਦੇ ਪਾਠਕ੍ਰਮ ਤੇ ਸਿਲੇਬਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਸਕੂਲ 'ਚ ਆਰ-1 ਅੰਗਰੇਜ਼ੀ ਵਿਸ਼ਾ ਹੋਵੇਗਾ ਜਿਸ ਦੇ ਦੋ ਲੈਵਲ ਹੋਣਗੇ | ਲੈਵਲ-1 ਅਤੇ ਲੈਵਲ-2 ਵਿਦਿਆਰਥੀ ਆਪਣੀ ਮਰਜ਼ੀ ਅਨੁਸਾਰ ਲੈਵਲ ਦੀ ਚੋਣ ਕਰ ਸਕਦੇ ਹਨ, ਆਰ-2 ਪੰਜਾਬੀ ਵਿਸ਼ਾ, ਆਰ-3 ਹਿੰਦੀ ਵਿਸ਼ਾ ਹੋਵੇਗਾ | ਆਰ-3 ਵਿਚ ਵੀ ਲੈਵਲ-1 ਅਤੇ ਲੈਵਲ-2 ਹੋਣਗੇ | ਜੇਕਰ ਵਿਦਿਆਰਥੀ ਅੰਗਰੇਜ਼ੀ ਵਿਸ਼ੇ ਵਿਚੋਂ ਲੈਵਲ-1 ਚੁਣਦਾ ਹੈ ਤਾਂ ਉਹ ਹਿੰਦੀ ਵਿਸ਼ੇ ਵਿਚੋਂ ਲੈਵਲ-2 ਚੁਣਨਾ ਪਏਗਾ | ਪਿ੍ੰਸੀਪਲ ਮੈਡਮ ਸਤਵਿੰਦਰ ਕੌਰ ਨੇ ਕਿਹਾ ਕਿ ਅਸੀਂ ਸਿਰਫ਼ ਅਕਾਦਮਿਕ ਉੱਤਮਤਾ 'ਤੇ ਹੀ ਨਹੀਂ ਸਗੋਂ ਬੱਚੇ ਦੇ ਨੈਤਿਕ ਤੇ ਸਰੀਰਕ ਵਿਕਾਸ 'ਤੇ ਵੀ ਜ਼ੋਰ ਦਿੰਦੇ ਹਾਂ | ਸਕੂਲ ਵਲੋਂ ਨਿਯਮਿਤ ਕੌਂਸਲਿੰਗ ਸੈਸ਼ਨ, ਕਰੀਅਰ ਗਾਈਡੈਂਸ ਤੇ ਮਾਨਸਿਕ ਸਿਹਤ ਸਬੰਧੀ ਵਰਕਸ਼ਾਪਾਂ ਵੀ ਕਰਵਾਈਆਂ ਜਾਣਗੀਆਂ ਤਾਂ ਜੋ ਵਿਦਿਆਰਥੀ ਬਿਨ੍ਹਾਂ ਕਿਸੇ ਤਣਾਅ ਦੇ ਆਪਣਾ ਸਰਵੋਤਮ ਪ੍ਰਦਰਸ਼ਨ ਕਰ ਸਕਣ |

ਪਿਛਲੀ ਖ਼ਬਰ ਮੋਗਾ ਨਗਰ ਨਿਗਮ ਚੋਣਾਂ ਲਈ ਭਾਜਪਾ ਤਿਆਰੀ 'ਚ ਜੁਟੀ <br/> ਅਗਲੀ ਖ਼ਬਰ ਪੰਜਾਬ 'ਚ ਕਣਕ ਦੀ ਖ਼ਰੀਦ, ਬਾਰਦਾਨਾ ਤੇ ਲਿਫ਼ਟਿੰਗ ਦੀ ਦਿੱਕਤ ਕਰ ਕੇ 1 ਅਪ੍ਰੈਲ ਤੋਂ ਕਿਸਾਨ ਮੰਡੀਆਂ 'ਚ ਰੁਲ ਰਿਹਾ-ਸੁੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।