03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਅਨਮੋਲ ਵੈੱਲਫੇਅਰ ਕਲੱਬ ਮੋਗਾ ਸਿਟੀ ਵਲੋਂ 9 ਲੜਕੀਆਂ ਲਈ ਸਮੂਹਿਕ ਕੰਨਿਆਦਾਨ ਸਮਾਗਮ <br/>

ਅਜੀਤ ਡੈਸਕ 06-04-2026
ਮੋਗਾ, 5 ਅਪ੍ਰੈਲ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਪ੍ਰਧਾਨ ਰਾਜੇਸ਼ ਅਰੋੜਾ ਦੀ ਅਗਵਾਈ ਹੇਠ ਤੇ ਹਰ ਸਾਲ ਮਨਾਈ ਜਾਣ ਵਾਲੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਅਨਮੋਲ ਵੈਲਫੇਅਰ ਕਲੱਬ ਮੋਗਾ ਸਿਟੀ ਵਲੋਂ ਧਵਨ ਪੈਲੇਸ ਵਿਖੇ 9 ਲੜਕੀਆਂ ਲਈ ਸਮੂਹਿਕ ਅਨੰਦ ਕਾਰਜ ਦਾ ਆਯੋਜਨ ਕੀਤਾ ਗਿਆ | ਸਮਾਗਮ ਵਿਚ ਹਾਜ਼ਰ ਪਤਵੰਤੇ ਜਿਨ੍ਹਾਂ ਵਿਚ ਸੰਜੀਵ ਕੁਮਾਰ ਸੈਣੀ ਚੇਅਰਮੈਨ ਬੀ.ਬੀ.ਐਸ. ਗਰੁੱਪ, ਮੈਡਮ ਇੰਦੂ ਪੁਰੀ ਮੁਖੀ ਦੇਵੀ ਦਾਸ ਕੇਵਲ ਕਿ੍ਸ਼ਨ ਚੈਰੀਟੇਬਲ ਟਰੱਸਟ, ਡਾ. ਸੀਮਾਂਤ ਗਰਗ ਸਾਬਕਾ ਭਾਜਪਾ ਜ਼ਿਲ੍ਹਾ ਪ੍ਰਧਾਨ, ਸੀਨੀਅਰ ਕਾਂਗਰਸੀ ਆਗੂ ਲਾਭ ਸਿੰਘ ਆਹਲੂਵਾਲੀਆ, ਰਾਜਿੰਦਰ ਵਧਵਾ ਚੇਅਰਮੈਨ ਮਲਚਰਵਾਰ ਕਮੇਟੀ ਹਲਕਾ ਇੰਚਾਰਜ ਦੇ ਨਾਲ-ਨਾਲ ਸ੍ਰੀ ਸਾਲਾਸਰ ਧਾਮ ਕਮੇਟੀ ਤੇ ਰਾਈਸ ਬ੍ਰੈਨ ਡੀਲਰਜ਼ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਨਵ-ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ | ਇਸ ਮੌਕੇ ਆਚਾਰੀਆ ਨੰਦ ਲਾਲ ਸ਼ਰਮਾ, ਸੰਦੀਪ ਗੁਪਤਾ ਜਿੰਮੀ, ਸੁਸ਼ੀਲ ਮਿੱਡਾ, ਬਲਦੇਵ ਸਿੰਘ (ਜੋਤੀ ਸਰਜੀਕਲ), ਜੋਗਿੰਦਰਪਾਲ ਜਿੰਦਲ, ਜਗਦੀਸ਼ ਛਾਬੜਾ, ਡਾ. ਰਾਜੀਵ ਗੁਪਤਾ, ਰਾਜਨ ਬਾਂਸਲ, ਗੁੱਲੂ ਆਹਲੂਵਾਲੀਆ, ਵਿਜੇ ਅਰੋੜਾ, ਕੌਂਸਲਰ ਰੀਮਾ, ਨਵੇਦ ਸੂਦ, ਰਾਜਿੰਦਰ ਸੂਦ, ਡਾ. ਮਹੇਸ਼ ਗਰਗ, ਰਾਜੇਸ਼ ਸ਼ਰਮਾ ਰਾਜੂ, ਸੌਰਭ ਗੋਇਲ ਤੇ ਮਨੀਸ਼ ਕੁਮਾਰ ਹਾਜ਼ਰ ਸਨ | ਇਸ ਮੌਕੇ ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ, ਮੈਡਮ ਇੰਦੂ ਪੁਰੀ, ਡਾ. ਸੀਮਾਂਤ ਗਰਗ, ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਰਜਿੰਦਰ ਵਧਵਾ ਨੇ ਕਿਹਾ ਕਿ ਗ਼ਰੀਬ ਲੜਕੀਆਂ ਲਈ ਕੰਨਿਆਦਾਨ ਅਤੇ ਲੋੜਵੰਦਾਂ ਦੀ ਸਹਾਇਤਾ ਕਰਨਾ ਸਭ ਤੋਂ ਵਧੀਆ ਕੰਮਾਂ ਵਿਚੋਂ ਇਕ ਹੈ | ਸਮਾਗਮ ਦੌਰਾਨ ਪ੍ਰਧਾਨ ਰਾਜੇਸ਼ ਅਰੋੜਾ, ਸਰਪ੍ਰਸਤ ਹਰੀ ਸਿੰਗਲਾ, ਚੇਅਰਮੈਨ ਸੁਰਿੰਦਰ ਤਾਇਲ ਪਿੰਟੂ, ਸਕੱਤਰ ਵਿਵੇਕ ਮਜੀਠੀਆ, ਖ਼ਜ਼ਾਨਚੀ ਐਡਵੋਕੇਟ ਪ੍ਰਵੀਨ ਸਚਦੇਵਾ, ਰਮੀਕਾਂਤ ਜੈਨ, ਪ੍ਰੋਜੈਕਟ ਚੇਅਰਮੈਨ ਗੌਰਵ ਜਿੰਦਲ, ਵਿਸ਼ਾਲ ਢੀਂਗਰਾ, ਪ੍ਰਹਿਲਾਦ ਸਿੰਘ ਕਾਲੜਾ, ਹਰਪ੍ਰੀਤ ਸਿੰਘ ਕਾਲੜਾ, ਹਰਪ੍ਰੀਤ ਸਿੰਘ ਮਜੀਠੀਆ ਆਦਿ ਵਲੋਂ ਨਵ-ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ ਗਿਆ | ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ ਨੇ ਕਿਹਾ ਕਿ ਇਹ ਕਲੱਬ ਦਾ 19ਵਾਂ ਸਮੂਹਿਕ ਕੰਨਿਆਦਾਨ ਸਮਾਰੋਹ ਹੈ | ਅੱਜ ਤੱਕ ਕਲੱਬ ਨੇ ਕੁੱਲ 175 ਜੋੜਿਆਂ ਲਈ ਸਮੂਹਿਕ ਵਿਆਹ ਸਮਾਰੋਹਾਂ ਦਾ ਸਫਲਤਾ ਪੂਰਵਕ ਆਯੋਜਨ ਕੀਤਾ ਹੈ |

ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ 'ਚ ਵਿਦਿਆਰਥੀਆਂ ਲਈ ਫ਼ਨਡੇ ਆਯੋਜਿਤ ਅਗਲੀ ਖ਼ਬਰ ਆਸਟਰੇਲੀਅਨ ਸਿੱਖ ਖੇਡਾਂ 'ਚ ਨਿਰਵੈਰ ਸਿੰਘ ਦੀ ਚਮਕ, 3 ਸੋਨੇ ਦੇ ਤਗਮੇ ਜਿੱਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।