ਮਾਰਕੀਟ ਕਮੇਟੀ ਬੱਧਨੀ ਕਲਾਂ ਵਿਖੇ ਜਸਪ੍ਰੀਤ ਸਿੰਘ ਨੇ ਬਤੌਰ ਸਕੱਤਰ ਚਾਰਜ ਸੰਭਾਲਿਆ
ਬੱਧਨੀ ਕਲਾਂ, 2 ਅਕਤੂਬਰ (ਸੰਜੀਵ ਕੋਛੜ)-ਮਾਰਕੀਟ ਕਮੇਟੀ ਬੱਧਨੀ ਕਲਾਂ ਦੇ ਸਕੱਤਰ ਦੀ ਬਦਲੀ ਹੋਣ ਤੋਂ ਬਾਅਦ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਸਕੱਤਰ ਜਸਪ੍ਰੀਤ ਸਿੰਘ ਨੂੰ ਪੰਜਾਬ ਸਰਕਾਰ ਨੇ ਬੱਧਨੀ ਕਲਾਂ ਕਮੇਟੀ ਦਾ ਵਾਧੂ ਚਾਰਜ ਦਿੱਤਾ ਹੈ| ਜਿਸ ਤਹਿਤ ਉਨ੍ਹਾਂ ਮਾਰਕੀਟ ਕਮੇਟੀ ਬੱਧਨੀ ਕਲਾਂ ਵਿਖੇ ਆਪਣਾ ਅਹੁਦਾ ਸੰਭਾਲਦਿਆਂ ਕਿਹਾ ਕਿ ਮਾਰਕੀਟ ਕਮੇਟੀ ਬੱਧਨੀ ਕਲਾਂ ਵਲੋਂ ਆਉਣ ਵਾਲੀ ਝੋਨੇ ਦੀ ਫਸਲ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਅਤੇ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਕਿਸੇ ਤਰ੍ਹਾਂ ਦੀ ਵੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ| ਉਨ੍ਹਾਂ ਕਿਹਾ ਕਿ ਮੁੱਖ ਮੰਡੀ ਬੱਧਨੀ ਕਲਾਂ ਅਤੇ ਖਰੀਦ ਕੇਂਦਰਾਂ ਵਿਚ ਛਾਂ, ਪਾਣੀ ਆਦਿ ਦੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ| ਇਸ ਸਮੇਂ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਭੁੱਲਰ ਬੁੱਟਰ ਤੋਂ ਇਲਾਵਾ ਰਾਈਸ ਮਿੱਲਰਜ਼ ਐਸੋਸੀਏਸ਼ਨ, ਆੜ੍ਹਤੀ ਐਸੋਸੀਏਸ਼ਨ ਅਤੇ ਮਾਰਕੀਟ ਕਮੇਟੀ ਦੇ ਸਮੂਹ ਸਟਾਫ ਨੇ ਫੁਲਾਂ ਦਾ ਬੁੱਕਾ ਦੇ ਕੇ ਉਨ੍ਹਾਂ ਦਾ ਭਰਵਾਂ ਸਵਾਗਤ ਕਰਦਿਆਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਗੱਲ ਆਖੀ| ਇਸ ਮੌਕੇ ਜਸਵੀਰ ਸਿੰਘ ਪ੍ਰਧਾਨ ਰਾਈਸ ਮਿੱਲਰਜ਼ ਐਸੋਸੀਏਸ਼ਨ, ਰਾਮ ਨਿਵਾਸ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਮਨੋਜ ਭੱਲਾ, ਜਗਤਾਰ ਸਿੰਘ ਸੈਕਟਰੀ ਆੜ੍ਹਤੀ ਐਸੋਸੀਏਸ਼ਨ, ਸਾਹਿਲ ਗਰਗ, ਮੰਗਤ ਰਾਏ ਗਰਗ, ਰਮਨ ਕੋਛੜ, ਨਵੀਨ ਗੋਇਲ, ਅਮਨਦੀਪ ਕੋਛੜ, ਜੈ ਚੰਦ ਝਾਂਜੀ, ਪ੍ਰਵੀਨ ਕੁਮਾਰ ਤਾਇਲ, ਰੋਹਿਤ ਮੰਗਲਾ, ਅੰਮ੍ਰਿਤਾ ਸਿੰਘ ਲੇਖਾਕਾਰ, ਨਿਰਭੈ ਸਿੰਘ ਤੇ ਜਗਰਾਜ ਸਿੰਘ ਮੰਡੀ ਸੁਪਰਵਾਈਜ਼ਰ, ਪਰਮਜੀਤ ਕੌਰ ਆਕਸ਼ਨ ਰਿਕਾਰਡਰ, ਮਨਜੀਤ ਸਿੰਘ ਕਲਰਕ, ਵਿਜੈ ਕੁਮਾਰ ਰਣੀਆਂ, ਲਖਵਿੰਦਰ ਸਿੰਘ, ਕਾਲੂ ਰਾਮ, ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਲਖਵੀਰ ਸਿੰਘ, ਪ੍ਰਦੀਪ ਸਿੰਘ ਤੇ ਗੁਰਮਿੰਦਰ ਸਿੰਘ ਮੰਡੀ ਸੁਪਰਵਾਈਜ਼ਰ, ਰਣਜੋਧ ਸਿੰਘ ਆਕਸ਼ਨ ਰਿਕਾਰਡਰ, ਸੁਖਵਿੰਦਰ ਸਿੰਘ, ਜੈ ਦੀਪ ਸਿੰਘ ਆਦਿ ਹਾਜ਼ਰ ਸਨ|