24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਆਸ਼ਾ ਵਰਕਰਜ਼ ਫੈਸੀਲੀਟੇਟਰ ਸਾਂਝਾ ਮੋਰਚਾ ਪੰਜਾਬ ਦੀ ਮੀਟਿੰਗ

ਕਾਮਰੇਡ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਆਸ਼ਾ ਵਰਕਰਜ਼ ਫੈਸੀਲੀਟੇਟਰ ਸਾਂਝਾ ਮੋਰਚਾ ਪੰਜਾਬ ਦੀਆਂ ਆਗੂ ਮੀਟਿੰਗ ਕਰਦੀਆਂ ਹੋਈਆਂ | ਤਸਵੀਰ : ਹਰਜੀਤ ਸਿੰਘ <br/> 02-04-2026
ਮੋਗਾ, 1 ਅਪ੍ਰੈਲ (ਸੁਰਿੰਦਰਪਾਲ ਸਿੰਘ)-ਕਾਮਰੇਡ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਆਸ਼ਾ ਵਰਕਰਜ਼ ਫੈਸੀਲੀਟੇਟਰ ਸਾਂਝਾ ਮੋਰਚਾ ਪੰਜਾਬ ਦੀ ਮੀਟਿੰਗ ਹੋਈ | ਮੀਟਿੰਗ ਦੀ ਪ੍ਰਧਾਨਗੀ ਸਾਂਝੇ ਮੋਰਚੇ ਦੇ ਚੇਅਰਮੈਨ ਸੁਖਵਿੰਦਰ ਕੌਰ ਸੁੱਖੀ ਮਾਨਸਾ ਵਲੋਂ ਹੋਈ | ਮੀਟਿੰਗ 'ਚ ਚਾਰ ਜਥੇਬੰਦੀਆਂ ਦੇ ਕਨਵੀਨਰਾਂ ਵਲੋਂ ਅਮਰਜੀਤ ਕੌਰ ਰਣ ਸਿੰਘ ਵਾਲਾ, ਰਾਣੋ ਖੇੜੀ ਗਿੱਲਾਂ, ਰਹਿੰਦਰ ਕੌਰ ਸ਼ਤਰਾਣਾ, ਸੰਤੋਸ਼ ਕੁਮਾਰੀ ਫ਼ਿਰੋਜ਼ਪੁਰ ਵਲੋਂ ਆਮ ਆਦਮੀ ਪਾਰਟੀ ਦੀ ਵਰਕਰਾਂ ਪ੍ਰਤੀ ਨਾ ਪੱਖੀ ਹੁੰਗਾਰੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਿਆ ਕੀਤੀ ਤੇ ਦੱਸਿਆ ਕਿ ਆਪ ਸਰਕਾਰ ਨੂੰ ਪੂਰੇ ਚਾਰ ਸਾਲਾਂ ਵਿਚ ਹਰ ਤਰੀਕੇ ਨਾਲ ਬੇਨਤੀ ਕਰਦੇ ਹੋਏ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਲੈ ਕਿ ਹਰ ਸਰਮਾਏਦਾਰ ਅਫ਼ਸਰਾਂ ਰਾਹੀਂ ਆਪਣੀਆਂ ਮੰਗਾਂ ਦੇ ਸਬੰਧ 'ਚ ਮੰਗ ਪੱਤਰ ਸੌਂਪੇ ਗਏ | ਆਗੂਆਂ ਨੇ ਮੰਗ ਕੀਤੀ ਕਿ ਰੈਗੂਲਰ 28 ਹਜ਼ਾਰ ਰੁਪਏ ਉਜਰਤ ਹੋਣ ਤੱਕ ਡੀ.ਸੀ. ਰੇਟ ਦਿੱਤਾ ਜਾਵੇ, ਸੇਵਾ-ਮੁਕਤ ਵਰਕਰਾਂ ਨੂੰ ਹਰਿਆਣਾ ਦੀ ਤਰਜ਼ 'ਤੇ ਸਹਾਇਤਾ ਫ਼ੰਡ 5 ਲੱਖ ਰੁਪਏ, ਅਨਰੇਰੀਅਨ ਫ਼ੰਡਾਂ ਵਿਚੋਂ ਫਿਕਸ ਭੱਤਾ 2500 ਰੁਪਏ ਨੂੰ ਦੁੱਗਣਾ ਕੀਤਾ ਜਾਵੇ, ਕਲਾਸ ਫੋਰ ਦੀ ਹਰ ਕੈਟਾਗਰੀ ਵਿਚ ਭਰਤੀ ਸੀਨੀਅਰਤਾ ਸੂਚੀ ਅਨੁਸਾਰ 10 ਫ਼ੀਸਦੀ ਕੋਟਾ ਰਾਖਵਾਂ ਕੀਤਾ ਜਾਵੇ |
ਉਨ੍ਹਾਂ ਕਿਹਾ ਕਿ ਜਿੰਨੀ ਦੇਰ ਮੰਗਾਂ ਦਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਨਾਲ ਪੈਨਲ ਮੀਟਿੰਗ ਰਾਹੀਂ ਹੱਲ ਨਹੀਂ ਹੁੰਦਾ ਤਾਂ ਪੰਜਾਬ ਭਰ ਦੀਆਂ ਸੈਂਕੜੇ ਆਸ਼ਾ ਵਰਕਰਜ਼ ਫੈਸੀਲੀਟੇਟਰ ਧੂਰੀ ਵਿਖੇ 9 ਅਪ੍ਰੈਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਅੱਗੇ ਪੱਕਾ ਮੋਰਚਾ ਲਾ ਕੇ ਬੈਠਣਗੀਆਂ | ਮੀਟਿੰਗ ਵਿਚ ਪੰਜਾਬ ਜਰਨਲ ਸਕੱਤਰ ਬਲਵੀਰ ਕੌਰ ਗਿੱਲ ਲੁਧਿਆਣਾ, ਹਰਦੀਪ ਕੌਰ ਭੁਰਥਲਾ ਮਲੇਰ ਕੋਟਲਾ, ਸੀਨੀਅਰ ਮੀਤ ਪ੍ਰਧਾਨ ਦੁਰਗੋ ਬਾਈ, ਨੀਲਮ ਰਾਣੀ ਫ਼ਾਜ਼ਿਲਕਾ, ਕਮਲਪ੍ਰੀਤ ਕੌਰ ਫ਼ਤਿਹਗੜ੍ਹ ਸਾਹਿਬ, ਸ਼ਿੰਦਰਪਾਲ ਕੌਰ ਮੋਗਾ, ਨਿੰਦਰ ਕੌਰ ਮੋਗਾ, ਕੁਲਵੰਤ ਕੌਰ ਬਲਾਕ ਮੀਆ ਵਿੰਡ ਸਕੱਤਰ, ਹਰਸਿਮਰਤ ਕੌਰ ਮੀਆ ਵਿੰਡ, ਰੁਪਿੰਦਰ ਕੌਰ ਸੰਗਰੂਰ, ਕਿਰਨ ਬਾਲਾ ਫ਼ਾਜ਼ਿਲਕਾ ਆਦਿ ਸ਼ਾਮਿਲ ਹੋਏ |
ਪਿਛਲੀ ਖ਼ਬਰ ਐਸ.ਐਫ.ਸੀ. ਇੰਸਟੀਚਿਊਟ ਮੋਗਾ ਦੀ ਵਿਦਿਆਰਥਣ ਵਲੋਂ ਨਵੋਨਮੇਸ਼ੀ ਮੈਗਜ਼ੀਨ ਤਿਆਰੀ ਵਿਚ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਲਈ ਸਰਕਾਰਾਂ ਜ਼ਿੰਮੇਵਾਰ-ਬੀ.ਕੇ.ਯੂ. ਲੱਖੋਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।