ਧਰਮਕੋਟ, 1 ਅਪ੍ਰੈਲ (ਪਰਮਜੀਤ ਸਿੰਘ)-ਐਸ.ਐਫ.ਸੀ. ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੌਲੋਜੀ ਮੋਗਾ ਦੀ ਬੀ.ਸੀ.ਏ. ਦੂਜੇ ਸਾਲ ਦੀ ਵਿਦਿਆਰਥਣ ਸੀਮਾ ਕੌਰ ਨੇ ਪੋ੍ਰਗਰਾਮਿੰਗ ਦੀ ਮਦਦ ਨਾਲ ਇਕ ਨਵੀਂ ਤੇ ਰਚਨਾਤਮਿਕ ਮੈਗਜ਼ੀਨ ਤਿਆਰ ਕਰਕੇ ਆਪਣੇ ਤਕਨੀਕੀ ਤੇ ਰਚਨਾਤਮਿਕ ਹੁਨਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਸੀਮਾ ਕੌਰ ਦੀ ਇਹ ਕੋਸ਼ਿਸ਼ ਸਿਧਾਂਤਕ ਗਿਆਨ ਤੇ ਪ੍ਰਯੋਗਿਕ ਅਭਿਆਸ ਦੇ ਸੁੰਦਰ ਮੇਲ ਨੂੰ ਦਰਸਾਉਂਦੀ ਹੈ | ਐਡਵੋਕੇਟ ਅਭਿਸ਼ੇਕ ਜਿੰਦਲ ਨੇ ਕਿਹਾ ਕਿ ਇਹ ਉਪਲਬਧੀ ਸੰਸਥਾ ਦੀ ਉਸ ਵਚਨਬੱਧਤਾ ਦਾ ਸਬੂਤ ਹੈ ਜਿਸ ਦੇ ਤਹਿਤ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਲਰਨਿੰਗ ਦੇ ਮੌਕੇ ਦਿੱਤੇ ਜਾਂਦੇ ਹਨ | ਉਨ੍ਹਾਂ ਨੇ ਸੀਮਾ ਕੌਰ ਦੇ ਯਤਨਾਂ ਦੀ ਸਰਾਹਨਾ ਕੀਤੀ | ਸ਼ੀਨਮ ਜਿੰਦਲ ਨੇ ਕਿਹਾ ਕਿ ਸੀਮਾ ਕੌਰ ਦੀ ਮਿਹਨਤ, ਰਚਨਾਤਮਿਕਤਾ ਤੇ ਸਿੱਖਣ ਲਈ ਉਤਸ਼ਾਹ ਨੇ ਇਸ ਮੈਗਜ਼ੀਨ ਨੂੰ ਡਿਜ਼ਾਈਨ, ਸਮੱਗਰੀ ਤੇ ਤਕਨੀਕੀ ਪੱਖੋਂ ਵਿਸ਼ੇਸ਼ ਬਣਾਇਆ ਹੈ | ਡਾਇਰੈਕਟਰ ਡਾ. ਏ.ਐਸ. ਬੇਦੀ ਤੇ ਪਿ੍ੰਸੀਪਲ ਡਾ. ਨੇਹਾ ਮਹਾਜਨ ਨੇ ਵੀ ਸੀਮਾ ਕੌਰ ਦੀ ਇਸ ਉਪਲਬਧੀ ਦੀ ਸਰਾਹਨਾ ਕੀਤੀ |