ਬਾਘਾ ਪੁਰਾਣਾ, 1 ਅਪ੍ਰੈਲ (ਗੁਰਮੀਤ ਸਿੰਘ ਮਾਣੂੰਕੇ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਗੁਰਦੁਆਰਾ ਮੁਗਲੂ ਪੱਤੀ ਬਾਘਾ ਪੁਰਾਣਾ ਵਿਖੇ ਬਲਾਕ ਪ੍ਰਧਾਨ ਗੁਰਦੇਵ ਸਿੰਘ ਦੀ ਅਗਵਾਈ 'ਚ ਕੀਤੀ ਗਈ | ਮੀਟਿੰਗ 'ਚ ਯੂਨੀਅਨ ਮੈਂਬਰਾਂ ਨੇ ਪਿੰਡ ਹਰੀਨੌਂ 'ਚ ਦੋ ਸਕੇ ਭਰਾ ਜਿਨ੍ਹਾਂ ਨੇ ਕਰਜੇ ਤੋਂ ਦੁਖੀ ਹੋ ਕੇ ਖੁਦਕੁਸ਼ੀ ਕੀਤੀ ਸੀ, ਨੂੰ ਸ਼ਰਧਾਂਜਲੀ ਦਿੱਤੀ ਤੇ ਇਸ ਮੌਕੇ ਸੂਬਾ ਮੀਤ ਪ੍ਰਧਾਨ ਪ੍ਰੀਤਮ ਸਿੰਘ ਬਰਾੜ ਬਾਘਾ ਪੁਰਾਣਾ, ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਸੂਬਾ ਮੁਖਤਿਆਰ ਸਿੰਘ ਦੀਨਾਂ, ਜ਼ਿਲ੍ਹਾ ਜਰਨਲ ਸਕੱਤਰ ਰਵਿੰਦਰ ਸਿੰਘ ਭੋਲਾ ਮਾਣੂੰਕੇ, ਗੁਰਬਚਨ ਸਿੰਘ ਚੰਨੂਵਾਲਾ, ਲਾਭ ਸਿੰਘ ਮਾਣੂੰਕੇ, ਪ੍ਰਗਟ ਸਿੰਘ ਚੀਮਾ, ਮੇਜਰ ਸਿੰਘ, ਜਸਵੀਰ ਸਿੰਘ ਜੱਸੀ ਭਲੂਰ, ਸਰਪੰਚ ਇਕਬਾਲ ਸਿੰਘ ਗਲੋਟੀ ਆਦਿ ਯੂਨੀਅਨ ਦੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਪੰਜਾਬ ਅੰਦਰ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸਰਕਾਰਾਂ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਦੀ ਮੌਤ ਦੀਆਂ ਜ਼ਿੰਮੇਵਾਰ ਹਨ ਤੇ ਇਨ੍ਹਾਂ ਸਰਕਾਰਾਂ ਨੂੰ ਚਾਹੀਦੀ ਹੈ ਕਿ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਵੇ ਤਾਂ ਜੋ ਖੁਦਕੁਸ਼ੀਆਂ ਨੂੰ ਰੋਕਿਆ ਜਾ ਸਕੇ | ਇਸ ਮੌਕੇ ਮੇਜਰ ਸਿੰਘ ਬਾਘਾ ਪੁਰਾਣਾ, ਨਿਰਮਲ ਸਿੰਘ ਭਲੂਰ, ਬਲਰਾਜ ਕੋਟਲਾ, ਖਹਿਰਾ ਸਿੰਘ ਮਾਣੂੰਕੇ, ਜਗਦੇਵ ਸਿੰਘ ਜੱਗੂ ਮਾਣੂੰਕੇ, ਜਗਰਾਜ ਸਿੰਘ, ਹਰਮਿੰਦਰ ਸਿੰਘ ਕੋਟਲਾ, ਗੁਰਦੀਪ ਸਿੰਘ ਲੰਗੇਆਣਾ, ਮਲਕੀਤ ਸਿੰਘ ਲੰਗੇਆਣਾ, ਜਗਰੂਪ ਭਲੂਰ, ਗੁਰਜੰਟ ਸਿੰਘ ਗਗੜਾ, ਮੇਜਰ ਸਿੰਘ, ਮੋਦਨ ਸਿੰਘ, ਹਰਨੇਕ ਸਿੰਘ ਕੋਰੋਟਾਣਾ, ਜਸਪ੍ਰੀਤ ਸਿੰਘ ਚੰਨੂਵਾਲਾ, ਇਕਬਾਲ ਸਿੰਘ ਬਾਘਾ ਪੁਰਾਣਾ, ਗੁਰਮੇਜ ਸਿੰਘ ਮੱਲਕੇ, ਦਰਸ਼ਨ ਸਿੰਘ ਬਾਘਾਪੁਰਾਣਾ, ਗੁਰਸੇਵਕ ਸਿੰਘ, ਕੁਲਦੀਪ ਸਿੰਘ, ਜਗਸੀਰ ਸਿੰਘ, ਜਸਬੀਰ ਸਿੰਘ, ਹਰਪਾਲ ਸਿੰਘ, ਜਸਪ੍ਰੀਤ ਸਿੰਘ, ਜਲੌਰ ਸਿੰਘ, ਬੇਅੰਤ ਸਿੰਘ, ਤਾਰਾ ਸਿੰਘ, ਗੁਰਮੀਤ ਸਿੰਘ ਬਾਘਾ ਪੁਰਾਣਾ, ਹਰਨੇਕ ਸਿੰਘ, ਬਿੰਦਰ ਸਿੰਘ ਮਾਣੂੰਕੇ, ਜਗਸੀਰ ਸਿੰਘ ਬਾਘਾ ਪੁਰਾਣਾ ਆਦਿ ਹਾਜ਼ਰ ਸਨ |