02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਤੀਜੀਆਂ ਜ਼ਿਲ੍ਹਾ ਮਾਸਟਰ ਐਥਲੈਟਿਕਸ ਖੇਡਾਂ 8 ਨੂੰ

ਅਜੀਤ ਡੈਸਕ 07-03-2026

ਕੋਟ ਈਸੇ ਖਾਂ, 6 ਮਾਰਚ (ਗੁਰਮੀਤ ਸਿੰਘ ਖ਼ਾਲਸਾ)-ਜ਼ਿਲ੍ਹਾ ਮਾਸਟਰ ਐਸੋਸੀਏਸ਼ਨ ਮੋਗਾ ਵਲੋਂ 8 ਮਾਰਚ 2026 ਨੂੰ ਤੀਸਰੀ ਮਾਸਟਰ ਅਥਲੈਟਿਕਸ ਮੀਟ ਗੁਰੂ ਨਾਨਕ ਕਾਲਜ ਮੋਗਾ ਵਿਖੇ ਕਰਵਾਈ ਜਾ ਰਹੀ ਹੈ, ਜਿਸ ਸਬੰਧੀ ਜਾਣਕਾਰੀ ਦਿੰਦਿਆਂ ਚੀਫ਼ ਐਡਵਾਈਜ਼ਰ ਬੀਰਪ੍ਰਤਾਪ ਸਿੰਘ ਗਿੱਲ, ਅਥਲੈਟਿਕਸ ਕੋਚ ਸੁਰਿੰਦਰਪਾਲ ਸਿੰਘ ਦਾਤੇਵਾਲ ਅਤੇ ਕੋਚ ਜਗਵਿੰਦਰ ਸਿੰਘ ਕਾਕਾ ਨੇ ਦੱਸਿਆ ਕਿ ਇਸ ਐਥਲੈਟਿਕਸ ਮੀਟ ਵਿਚ ਪ੍ਰਸਿੱਧ ਓਲੰਪੀਅਨ ਖਿਡਾਰੀ ਡੀ.ਐਸ.ਪੀ. ਤਜਿੰਦਰਪਾਲ ਸਿੰਘ ਤੂਰ ਅਤੇ ਰਜਿੰਦਰ ਸਿੰਘ ਡੱਲਾ ਚੇਅਰਮੈਨ ਮੈਕਰੋ ਗਲੋਬਲ ਮੋਗਾ ਮੁੱਖ ਮਹਿਮਾਨ ਵਜੋਂ ਪੁੱਜਣਗੇ | ਉਨ੍ਹਾਂ ਦੱਸਿਆ ਕਿ ਇਸ ਮੀਟ ਵਿੱਚ 30 ਸਾਲ ਤੋਂ ਲੈ ਕੇ 100 ਸਾਲ ਤੱਕ ਦੇ ਖਿਡਾਰੀ ਅਤੇ ਖਿਡਾਰਨਾਂ ਹਿੱਸਾ ਲੈ ਸਕਦੇ ਹਨ | ਉਨ੍ਹਾਂ ਨੇ ਅਪੀਲ ਵੀ ਕੀਤੀ ਕਿ ਇਸ ਅਥਲੈਟਿਕਸ ਮੀਟ ਵਿਚ ਜ਼ਿਲ੍ਹਾ ਮੋਗਾ ਦੇ ਵੱਧ ਤੋਂ ਵੱਧ ਖਿਡਾਰੀ ਅਤੇ ਖਿਡਾਰਨਾਂ ਹਿੱਸਾ ਲੈਣ ਤਾਂ ਜੋ ਤੰਦਰੁਸਤੀ ਭਰਿਆ ਜੀਵਨ ਜਿਉਣ ਤੇ ਵਧੀਆ ਭਵਿੱਖ ਲਈ ਹੋਰਨਾਂ ਨੌਜਵਾਨਾਂ ਲਈ ਵੀ ਇਹ ਐਥਲੈਟਿਕਸ ਮੀਟ ਪ੍ਰੇਰਨਾ ਸਰੋਤ ਬਣੇ |

ਪਿਛਲੀ ਖ਼ਬਰ ਗਲੀਆਂ-ਨਾਲੀਆਂ ਦੇ ਪਾਣੀ ਦੇ ਮਾਮਲੇ ਨੂੰ ਲੈ ਕੇ ਠੱਠੀ ਭਾਈ 'ਚ ਦੋ ਧਿਰਾਂ ਵਿਚਕਾਰ ਵਧਿਆ ਟਕਰਾਅ-ਹਾਲਾਤ ਬਣੇ ਤਣਾਅਪੂਰ... ਅਗਲੀ ਖ਼ਬਰ ਦਰਸ਼ਨ ਬਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ 'ਚ ਹੋਏ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।