03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਸਰਕਲ ਫ਼ਰੀਦਕੋਟ ਤੇ ਫ਼ਿਰੋਜ਼ਪੁਰ ਦਾ ਡੈਲੀਗੇਟ ਇਜਲਾਸ

ਮੋਗਾ ਵਿਖੇ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਸਰਕਲ ਫ਼ਰੀਦਕੋਟ ਅਤੇ ਫ਼ਿਰੋਜ਼ਪੁਰ ਦੇ ਹੋਏ ਸਾਂਝੇ ਡੈਲੀਗੇਟ ਇਜਲਾਸ ਨੂੰ ਸੰਬੋਧਨ ਕਰਦੇ ਹੋਏ ਆਗੂ ਦਰਸ਼ਨ ਲਾਲ | ਤਸਵੀਰ : ਹਰਜੀਤ ਸਿੰਘ <br/> 07-03-2026
ਮੋਗਾ, 6 ਮਾਰਚ (ਸੁਰਿੰਦਰਪਾਲ ਸਿੰਘ)-ਜਥੇਬੰਦੀ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਸਰਕਲ ਫ਼ਰੀਦਕੋਟ ਤੇ ਫ਼ਿਰੋਜ਼ਪੁਰ ਦੀ ਚੋਣ ਮੋਗਾ ਦੇ ਰੈਸਟ ਹਾਊਸ ਵਿਖੇ ਜਥੇਬੰਦੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ, ਰਛਪਾਲ ਸਿੰਘ ਡਿਪਟੀ ਜਨਰਲ ਸਕੱਤਰ ਪੰਜਾਬ, ਦਰਸ਼ਨ ਲਾਲ ਡਿਪਟੀ ਜਨਰਲ ਸਕੱਤਰ ਪੰਜਾਬ ਦੀ ਨਿਗਰਾਨੀ ਹੇਠ ਗੁਰਚਰਨ ਸਿੰਘ ਬੁੱਟਰ ਸਰਕਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਐਸ.ਕੇ.ਐਮ. ਭਾਰਤ ਦੇ ਆਗੂ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਕਨਵੀਨਰ, ਜਥੇਬੰਦੀ ਦੇ ਸਟੇਟ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਜੋ ਸਰਕਾਰੀ ਜਾਇਦਾਦਾਂ ਵੇਚਣ, ਸ਼ੂਗਰ ਮਿੱਲ ਸੇਰੋਂ ਦੀ ਜ਼ਮੀਨ ਪੁੱਡਾ ਨੂੰ ਦੇਣ ਵਿਰੁੱਧ ਸੰਘਰਸ਼ ਦੀ ਅਗਵਾਈ ਕਰਦਿਆਂ ਪੁਲਿਸ ਕਾਰਵਾਈ ਅਧੀਨ ਜੇਲ੍ਹ ਵਿਚ ਨਜ਼ਰਬੰਦ ਸਨ, ਪਹਿਲੀ ਵਾਰ ਮੋਗਾ ਆਉਣ 'ਤੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਨਾਅਰੇ ਲਗਾ ਕੇ ਸਵਾਗਤ ਕੀਤਾ ਗਿਆ | ਜਥੇਬੰਦਕ ਰਿਪੋਰਟ ਮਨਦੀਪ ਸਿੰਘ ਫ਼ਰੀਦਕੋਟ ਸਰਕਲ ਸਕੱਤਰ ਵਲੋਂ ਪੇਸ਼ ਕੀਤੀ ਗਈ | ਦਰਸ਼ਨ ਲਾਲ ਵਲੋਂ ਵਿਸਥਾਰ ਨਾਲ ਆਮਦਨ ਤੇ ਖ਼ਰਚ ਦਾ ਵੇਰਵਾ ਹਾਊਸ ਸਾਹਮਣੇ ਰੱਖਿਆ | ਰਿਪੋਰਟ ਪਾਸ ਕਰਨ ਦੀ ਨਵੀਂ ਸਰਕਲ ਟੀਮ ਜਿਸ ਵਿਚ ਪਲਵਿੰਦਰ ਸਿੰਘ ਸਿੱਧੂ ਸਰਕਲ ਪ੍ਰਧਾਨ, ਮਨਦੀਪ ਸਿੰਘ ਸਕੱਤਰ, ਖ਼ਜ਼ਾਨਚੀ ਗੁਰਦੀਪ ਸਿੰਘ ਅਤੇ 11 ਮੈਂਬਰੀ ਟੀਮ ਸਰਬਸੰਮਤੀ ਨਾਲ ਚੁਣੀ ਗਈ | ਇਸ ਦੇ ਨਾਲ ਹੀ ਸਰਕਲ ਫ਼ਿਰੋਜ਼ਪੁਰ ਦੀ ਚੋਣ ਵੀ ਸਰਬਸੰਮਤੀ ਨਾਲ ਹੋਈ ਜਿਸ ਵਿਚ ਰਵਿੰਦਰ ਸਿੰਘ ਪ੍ਰਧਾਨ, ਸਕੱਤਰ ਅਮਨਦੀਪ ਸਿੰਘ, ਖ਼ਜ਼ਾਨਚੀ ਲਖਵਿੰਦਰ ਸਿੰਘ ਨਾਲ 7 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ | ਇਸ ਦੇ ਨਾਲ ਪੱਛਮ ਜ਼ੋਨ ਬਠਿੰਡਾ ਦੀ ਚੋਣ ਵੀ ਸਰਬਸੰਮਤੀ ਨਾਲ ਹੋਈ ਜਿਸ ਵਿਚ ਸਰਪ੍ਰਸਤ ਦਰਸ਼ਨ ਲਾਲ ਮੋਗਾ ਦੀ ਅਗਵਾਈ ਹੇਠ 7 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ | ਇਸ ਮੌਕੇ ਗੁਰਮੇਲ ਸਿੰਘ ਨਾਹਰ ਸਕੱਤਰ ਪੈਨਸ਼ਨਰ ਯੂਨੀਅਨ ਪੰਜਾਬ, ਚੰਦ ਸਿੰਘ ਡੋਡ ਸਟੇਟ ਆਗੂ, ਜੋਗਿੰਦਰ ਸਿੰਘ ਧਰਮਕੋਟ, ਗੁਰਮੀਤ ਸਿੰਘ ਪ੍ਰਧਾਨ ਸਬ ਅਰਬਨ ਅਤੇ ਸ਼ਹਿਰੀ ਡਵੀਜ਼ਨ ਮੋਗਾ, ਜਗਤਾਰ ਸਿੰਘ ਸੇਖਵਾਂ, ਜ਼ੋਨ ਕਨਵੀਨਰ ਸੁਖਦੇਵ ਸਿੰਘ ਬਾਬਾ, ਮਨਮੋਹਨ ਸਿੰਘ ਪ੍ਰਧਾਨ ਸਾਊਥ ਆਦਿ ਵਲੋਂ ਸ਼ਮੂਲੀਅਤ ਕੀਤੀ |
ਪਿਛਲੀ ਖ਼ਬਰ ਦਰਸ਼ਨ ਬਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ 'ਚ ਹੋਏ ਸ਼ਾਮਿਲ <br/> ਅਗਲੀ ਖ਼ਬਰ ਪੁਰਾਣੀ ਪੈਨਸ਼ਨ ਲਈ ਭਲਕੇ ਹੋਵੇਗਾ ਵਿਧਾਨ ਸਭਾ ਵੱਲ ਮਾਰਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।