03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਅਮਰੀਕਾ ਤੇ ਇਜ਼ਰਾਇਲ ਵਲੋਂ ਬਿਨਾਂ ਵਜ੍ਹਾ ਈਰਾਨ 'ਤੇ ਕੀਤਾ ਹਮਲਾ ਕਾਇਰਤਾ ਪੂਰਨ–ਡਾ. ਫਕੀਰ ਮੁਹੰਮਦ <br/>

ਅਜੀਤ ਡੈਸਕ 07-03-2026
ਨਿਹਾਲ ਸਿੰਘ ਵਾਲਾ, 6 ਮਾਰਚ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਮੁਸਲਿਮ ਫ਼ਰੰਟ ਪੰਜਾਬ ਦੇ ਸੂਬਾ ਚੇਅਰਮੈਨ ਡਾ. ਫ਼ਕੀਰ ਮੁਹੰਮਦ ਤੇ ਸੂਬਾ ਪ੍ਰਧਾਨ ਐਚ.ਆਰ. ਮੋਫ਼ਰ ਵਲੋਂ ਸਾਂਝੇ ਬਿਆਨ 'ਚ ਅਮਰੀਕਾ ਤੇ ਇਜ਼ਰਾਇਲ ਵਲੋਂ ਈਰਾਨ 'ਤੇ ਕਾਇਰਤਾ ਪੂਰਨ ਹਮਲੇ ਦੀ ਨਿੰਦਿਆਂ ਕਰਦਿਆਂ ਕਿਹਾ ਕਿ ਅਰਬ ਮੁਲਕਾਂ ਦੇ ਸਰਮਾਏ 'ਤੇ ਕਬਜ਼ੇ ਦੀ ਨੀਅਤ ਨਾਲ ਜਿਸ ਤਰ੍ਹਾਂ ਅਮਰੀਕਾ ਤੇ ਇਜ਼ਰਾਇਲ ਹਮਲੇ ਕਰ ਰਿਹਾ ਹੈ ਤੇ ਹਰ ਪਾਸੇ ਤੇਲ ਬਦਲੇ ਮਾਸੂਮ ਲੋਕਾਂ ਦਾ ਖੂਨ ਵਹਾ ਰਿਹਾ ਹੈ | ਜਿਸ ਦਾ ਪੂਰਨ ਰੂਪ 'ਚ ਅਮਰੀਕਾ ਤੇ ਇਜ਼ਰਾਇਲ ਜ਼ਿੰਮੇਵਾਰ ਹੈ | ਉਕਤ ਆਗੂਆਂ ਨੇ ਕਿਹਾ ਕਿ ਕਿਸੇ ਵੀ ਦੇਸ਼ ਨੂੰ ਆਪਣੀ ਸੁਰੱਖਿਆ ਤੇ ਹੋਂਦ ਨੂੰ ਬਣਾਈ ਰੱਖਣ ਲਈ ਲੋੜੀਂਦੇ ਪ੍ਰਬੰਧ ਕਰਨ ਦਾ ਪੂਰਾ ਪੂਰਾ ਹੱਕ ਹੈ | ਉਨ੍ਹਾਂ ਕਿਹਾ ਕਿ ਅਮਰੀਕੀ ਸਾਮਰਾਜ ਦੀ ਚਿਰੋਕਣੀ ਨੀਤੀ ਤਹਿਤ ਇਰਾਕ, ਲਿਬੀਆ ਤੇ ਸੀਰੀਆ ਅਤੇ ਵੈਂਜ਼ੂਏਲਾ ਦੀਆਂ ਸਰਕਾਰਾਂ 'ਤੇ ਹਮਲੇ ਕਰਕੇ ਉੱਥੋਂ ਦੀਆਂ ਦੇਸ਼ ਹਿਤੂ ਸਰਕਾਰਾਂ ਨੂੰ ਲਾਂਭੇ ਕਰਕੇ ਆਪਣੇ ਪਿਆਦਿਆਂ ਨੂੰ ਵਾਗਡੋਰ ਸੰਭਾਲ ਕੇ ਉੱਥੋਂ ਦਾ ਤੇਲ ਤੇ ਹੋਰ ਸਰਮਾਇਆ ਲੁੱਟਿਆ ਜਾ ਰਿਹਾ ਹੈ | ਉਸੇ ਤਰਾਂ ਹੁਣ ਈਰਾਨ 'ਤੇ ਕਾਇਰਤਾ ਪੂਰਨ ਹਮਲਾ ਕਰਕੇ ਈਰਾਨ ਦੇ ਰਹਾਨੀ ਲੀਡਰ ਆਇਤੁਉੱਲ੍ਹਾ ਖਾਮੇਨਾਈ ਤੇ ਉਸ ਦੇ ਸਾਥੀਆਂ ਅਤੇ ਪਰਿਵਾਰ ਨੂੰ ਸ਼ਹੀਦ ਕਰਕੇ ਈਰਾਨ ਦਾ ਸਰਮਾਇਆ ਲੁੱਟਣਾ ਚਾਹੁੰਦਾ ਹੈ | ਉਨ੍ਹਾਂ ਕਿਹਾ ਕਿ ਜਿਹੜੇ ਮੁਸਲਿਮ ਮੁਲਕਾਂ ਦੇ ਆਗੂਆਂ ਨੇ ਇਸ ਸਾਮਰਾਜ ਦੀ ਈਨ ਨਹੀਂ ਮੰਨੀ, ਉਨ੍ਹਾਂ ਨੂੰ ਹੀ ਸਾਮਰਾਜਵਾਦ ਦਾ ਸ਼ਿਕਾਰ ਹੋਣਾ ਪਿਆ ਹੈ |

ਪਿਛਲੀ ਖ਼ਬਰ ਖ਼ਾਲਸਾ ਸੇਵਾ ਸੁਸਾਇਟੀ ਮੋਗਾ ਵਲੋਂ ਜਸਪਾਲ ਸਿੰਘ ਕਟਾਰੀਆ ਸਨਮਾਨਿਤ <br/> ਅਗਲੀ ਖ਼ਬਰ ਡਾ. ਗੁਰਦੇਵ ਸਿੰਘ ਧਾਲੀਵਾਲ (ਏ.ਡੀ.ਓ.) ਤੇ ਸਵ. ਅਧਿਆਪਕਾ ਚਰਨਜੀਤ ਕੌਰ ਧਾਲੀਵਾਲ ਨਮਿਤ ਸ਼ਰਧਾਂਜਲੀ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।