03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਬਾਘਾ ਪੁਰਾਣਾ ਦੀ 12 ਦੀ ''ਪੰਜਾਬ ਬਚਾਓ'' ਰੈਲੀ ਸੰਬੰਧੀ ਪਿੰਡਾਂ ਦਾ ਤੂਫ਼ਾਨੀ ਦੌਰਾ

ਬਾਘਾ ਪੁਰਾਣਾ ਵਿਖੇ 12 ਮਾਰਚ ਨੂੰ ਕੀਤੀ ਜਾ ਰਹੀ ਪੰਜਾਬ ਬਚਾਓ ਰੈਲੀ ਸੰਬੰਧੀ ਵੱਖ-ਵੱਖ ਪਿੰਡਾਂ ਵਿਚ ਸੰਬੋਧਨ ਕਰਦੇ ਹੋਏ ਜਥੇਦਾਰ ਤੀਰਥ ਸਿੰਘ ਮਾਹਲਾ ਅਤੇ ਚੇਅਰਮੈਨ ਸੁਖਚਰਨ ਸਿੰਘ ਛਿੰਦਾ | ਤਸਵੀਰਾਂ : ਜਗਰੂਪ ਸਿੰਘ ਮਠਾੜੂ <br/> 07-03-2026
ਠੱਠੀ ਭਾਈ, 6 ਮਾਰਚ (ਜਗਰੂਪ ਸਿੰਘ ਮਠਾੜੂ)-ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਦੇ ਮੁੱਖ ਸੇਵਾਦਾਰ ਜਥੇਦਾਰ ਤੀਰਥ ਸਿੰਘ ਮਾਹਲਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇ ਸਾਬਕਾ ਚੇਅਰਮੈਨ ਸੁਖਚਰਨ ਸਿੰਘ ਛਿੰਦਾ ਠੱਠੀ ਭਾਈ ਵਲੋਂ 12 ਮਾਰਚ ਨੂੰ ਬਾਘਾ ਪੁਰਾਣਾ ਵਿਖੇ ਹੋਣ ਵਾਲੀ ''ਪੰਜਾਬ ਬਚਾਓ'' ਵਿਸ਼ਾਲ ਰੈਲੀ ਸਬੰਧੀ ਹਲਕੇ ਦੇ ਵੱਖ-ਵੱਖ ਪਿੰਡਾਂ ਸੇਖਾ ਕਲਾਂ, ਸੇਖਾ ਖ਼ੁਰਦ, ਸਾਹੋਕੇ, ਮੱਲਕੇ, ਪੰਜਗਰਾਈਾ ਖ਼ੁਰਦ, ਬੰਬੀਹਾ ਭਾਈ, ਵਾਂਦਰ, ਸੁਖਾਨੰਦ, ਦੱਲੂਵਾਲਾ ਦਾ ਤੂਫ਼ਾਨੀ ਦੌਰਾ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਵਲੋਂ ਪਿੰਡਾਂ ਵਿਚ ਮੀਟਿੰਗਾਂ ਕਰਕੇ ਵਰਕਰਾਂ ਅਤੇ ਆਮ ਲੋਕਾਂ ਨੂੰ ਰੈਲੀ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਜਥੇਦਾਰ ਤੀਰਥ ਸਿੰਘ ਮਾਹਲਾ ਅਤੇ ਸੁਖਚਰਨ ਸਿੰਘ ਛਿੰਦਾ ਨੇ ਕਿਹਾ ਕਿ 12 ਮਾਰਚ ਨੂੰ ਬਾਘਾ ਪੁਰਾਣਾ ਦੀ ਧਰਤੀ 'ਤੇ ਹੋਣ ਵਾਲੀ ''ਪੰਜਾਬ ਬਚਾਓ'' ਰੈਲੀ ਇਤਿਹਾਸਕ ਹੋਵੇਗੀ ਅਤੇ ਇਸ ਵਿਚ ਹਲਕੇ ਭਰ ਤੋਂ ਵੱਡੀ ਗਿਣਤੀ ਵਿਚ ਲੋਕ ਸ਼ਮੂਲੀਅਤ ਕਰਨਗੇ | ਇਸ ਮੌਕੇ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਅਕਾਲੀ ਆਗੂ ਸੰਮਤੀ ਮੈਂਬਰ ਬੋਹੜ ਸਿੰਘ ਚੀਮਾ ਠੱਠੀ ਭਾਈ, ਛਿੰਦਰਪਾਲ ਸਿੰਘ ਮੱਲਕੇ, ਜਪਮਨ ਬਰਾੜ, ਦਰਸ਼ਨ ਸਿੰਘ ਸਾਬਕਾ ਸਰਪੰਚ ਸਾਹੋਕੇ, ਜਗਜੀਤ ਸਿੰਘ ਮੱਲੀ ਸਾਬਕਾ ਪੰਚ ਸਾਹੋਕੇ, ਨੰਬਰਦਾਰ ਹਰਪ੍ਰੀਤ ਸਿੰਘ ਸਾਹੋਕੇ, ਕੁਲਦੀਪ ਸਿੰਘ ਬਰਾੜ ਸਾਹੋਕੇ, ਸਾਬਕਾ ਸਰਕਲ ਪ੍ਰਧਾਨ ਕੁਲਦੀਪ ਸਿੰਘ ਵਾਂਦਰ, ਸਾਬਕਾ ਸੰਮਤੀ ਮੈਂਬਰ ਚਰਨਜੀਤ ਸਿੰਘ ਸੁਖਾਨੰਦ, ਪ੍ਰਧਾਨ ਅੰਗਰੇਜ਼ ਸਿੰਘ ਆੜ੍ਹਤੀ ਸੁਖਾਨੰਦ, ਸਾਬਕਾ ਪ੍ਰਧਾਨ ਜੱਸਾ ਸਿੰਘ ਬਰਾੜ, ਪ੍ਰਧਾਨ ਵਿੱਕੀ ਬਰਾੜ, ਇਕਬਾਲ ਸਿੰਘ ਵਾਲੀਆ, ਜਗਸੀਰ ਸਿੰਘ ਨੰਬਰਦਾਰ ਸੇਖਾ ਕਲਾਂ, ਡਾਕਟਰ ਸੁਰਜੀਤ ਸਿੰਘ ਗੋਲਾ, ਚੰਦ ਸਿੰਘ ਟੱਕਰ, ਪ੍ਰਧਾਨ ਗੁਰਜੰਟ ਸਿੰਘ, ਸਾਬਕਾ ਸਰਪੰਚ ਬੂਟਾ ਸਿੰਘ ਬਰਾੜ ਦੱਲੂਵਾਲਾ, ਨੰਬਰਦਾਰ ਸਤਨਾਮ ਸਿੰਘ ਦੱਲੂ ਵਾਲਾ, ਸਾਬਕਾ ਪੰਚ ਮਨਜੀਤ ਸਿੰਘ ਦੱਲੂਵਾਲਾ, ਵਰਕਰ ਅਤੇ ਵੱਡੀ ਗਿਣਤੀ ਵਿਚ ਪਾਰਟੀ ਸਮਰਥਕ ਵੀ ਮੌਜੂਦ ਸਨ |
ਪਿਛਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰ ਕਾਮ ਦੀ ਮਹੀਨਾਵਾਰ ਮੀਟਿੰਗ ਮੋਗਾ <br/> ਅਗਲੀ ਖ਼ਬਰ ਚੰਦ ਪੁਰਾਣਾ ਦੇ ਸਾਲਾਨਾ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਸ੍ਰੀ ਅਖੰਡ ਪਾਠਾਂ ਦੀ ਦੂਸਰੀ ਲੜੀ ਆਰੰਭ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।