15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਡੀ. ਐਸ. ਬਲੌਸਮ ਸਕੂਲ ਵਿਖੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ

ਅਜੀਤ ਡੈਸਕ 23-02-2026
ਮੋਗਾ, 22 ਫਰਵਰੀ (ਸੁਰਿੰਦਰਪਾਲ ਸਿੰਘ)-ਡੀ.ਐਸ. ਬਲੌਸਮ ਹਾਈ ਸਕੂਲ ਨਾਨਕ ਨਗਰੀ ਮੋਗਾ ਵਿਖੇ ਮਾਂ ਬੋਲੀ ਦਿਵਸ ਮਨਾਇਆ ਗਿਆ | ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਪ੍ਰੇਮ ਚੰਦ ਗੁਪਤਾ, ਸਕੂਲ ਦੇ ਡਾਇਰੈਕਟਰ ਮੇਜਰ ਸਤਿੰਦਰ ਸਿੰਘ, ਪਿ੍ੰਸੀਪਲ ਤੇਜਿੰਦਰ ਸਿੰਘ ਤੇ ਵਾਈਸ ਪਿ੍ੰਸੀਪਲ ਅਮਨਦੀਪ ਕੌਰ ਨੇ ਬੱਚਿਆਂ ਨੂੰ ਮਾਂ ਬੋਲੀ ਦਿਵਸ ਬਾਰੇ ਦੱਸਦੇ ਹੋਏ ਕਿਹਾ ਕਿ ਮਾਂ ਬੋਲੀ ਦਿਵਸ 21 ਫਰਵਰੀ ਨੂੰ ਮਨਾਇਆ ਜਾਂਦਾ ਹੈ | ਮਾਂ ਬੋਲੀ ਸਾਡਾ ਅਮੀਰ ਵਿਰਸਾ ਹੈ | ਇਸ ਨੂੰ ਸਾਨੂੰ ਸੰਭਾਲਣ ਦੀ ਲੋੜ ਹੈ | ਅੱਜ ਅਸੀਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾ ਰਹੇ ਹਾਂ | ਮਾਂ ਬੋਲੀ ਸਿਰਫ਼ ਗੱਲਬਾਤ ਦਾ ਸਾਧਨ ਨਹੀਂ ਸਗੋਂ ਮਾਂ, ਪਹਿਚਾਣ ਤੇ ਸਾਡੀ ਸਭਿਆਚਾਰਕ ਵਿਰਾਸਤ ਹੈ | ਇਸ ਮੌਕੇ ਅਧਿਆਪਕਾਂ ਨੇ ਵੀ ਬੱਚਿਆਂ ਨੂੰ ਆਪਣੀ ਪੰਜਾਬੀ ਮਾਂ ਬੋਲੀ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪੂਜਾ ਰਾਣੀ, ਸੀਮਾ, ਪੂਜਾ ਵਰਮਾ, ਕਿਰਨ ਬਾਲਾ, ਪ੍ਰੀਆ, ਜਸਪ੍ਰੀਤ ਕੌਰ, ਪਰਵਿੰਦਰ ਕੌਰ, ਪ੍ਰਭਜੋਤ ਕੌਰ, ਹੇਮ ਲਤਾ, ਵੰਦਨਾ ਬਾਂਸਲ, ਜਸਪ੍ਰੀਤ ਕੌਰ, ਸਰਬਜੀਤ ਕੌਰ, ਹਰਦੀਪ ਕੌਰ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਸਜਨੀ ਵੱਲਭ ਬਿਆਹਾਲਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਆਚਾਰਿਆ ਨੰਦ ਲਾਲ ਨੂੰ ਦੋ ਦਿਨਾ ਫਾਲਗੁਣ ਮਹਾਂ ਉਤਸਵ ਲਈ ਸੱਦਾ ਪੱਤਰ ਭੇਟ ਕੀਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।