02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਮੈਡਮ ਸਿਲਵੀ ਸਟੇਟ ਪੱਧਰੀ ਐਵਾਰਡ ਨਾਲ ਸਨਮਾਨਿਤ

ਅਜੀਤ ਡੈਸਕ 30-01-2026
ਮੋਗਾ, ਧਰਮਕੋਟ, 29 ਜਨਵਰੀ (ਸੁਰਿੰਦਰਪਾਲ ਸਿੰਘ/ਪਰਮਜੀਤ ਸਿੰਘ)-ਪੀ.ਐਮ. ਸ੍ਰੀ ਸ.ਸ.ਸ.ਸ. ਧਰਮਕੋਟ (ਕੰ) ਮੋਗਾ ਦੇ ਸਾਇੰਸ ਮਿਸਟ੍ਰੈਸ ਸਿਲਵੀ ਨੂੰ ਸਟੇਟ ਪੱਧਰੀ ਉਪਲੱਬਧੀ ਲਈ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਮੌਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਸਾਇੰਸ ਮਿਸਟ੍ਰੈਸ ਸਿਲਵੀ ਨੂੰ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਵਲੋਂ ਇਹ ਸਨਮਾਨ ਵਿਪਰੋ ਅਰਥੀਅਨ ਐਵਾਰਡ ਪ੍ਰੋਗਰਾਮ 2025 'ਚ ਸਟੇਟ ਪੱਧਰੀ ਐਵਾਰਡ ਜਿੱਤਣ 'ਤੇ ਦਿੱਤਾ ਗਿਆ | ਇਸ ਦੇ ਨਾਲ ਹੀ ਵਿਗਿਆਨ ਦੇ ਖੇਤਰ 'ਚ ਕੀਤੀ ਗਈ ਸੇਵਾ ਲਈ ਸਿਲਵੀ ਨੂੰ ਧਰਮਕੋਟ ਦੇ ਐਸ.ਡੀ.ਐਮ. ਹਿਤੇਸ਼ ਵੀਰ ਗੁਪਤਾ ਵਲੋਂ ਵੀ ਤਹਿਸੀਲ ਪੱਧਰੀ ਗਣਤੰਤਰ ਦਿਵਸ ਸਮਾਗਮ ਦੇ ਮੌਕੇ ਪ੍ਰਸ਼ੰਸਾ ਪੱਤਰ ਰਾਹੀਂ ਸਨਮਾਨਿਤ ਕੀਤਾ ਗਿਆ | ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਵਲੋਂ ਵਿਪਰੋ ਅਰਥੀਅਨ ਐਵਾਰਡ ਪ੍ਰੋਗਰਾਮ 2025 ਵਿਚ ਵੇਸਟ ਥੀਮ ਵਿਚ ਸਟੇਟ ਪੱਧਰੀ ਐਵਾਰਡ ਮਿਲਣ 'ਤੇ ਅਧਿਆਪਕਾ ਸਿਲਵੀ ਅਤੇ ਪੀ.ਐਮ. ਸ੍ਰੀ ਸ.ਸ.ਸ.ਸ. ਧਰਮਕੋਟ (ਕੰ) ਮੋਗਾ ਦੀ ਸਮੁੱਚੀ ਟੀਮ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ ਗਈ | ਸਕੂਲ ਇੰਚਾਰਜ ਇੰਦਰਜੀਤ ਸਿੰਘ ਅਤੇ ਸਮੂਹ ਸਕੂਲ ਸਟਾਫ਼ ਵਲੋਂ ਵੀ ਸਾਇੰਸ ਮਿਸਟ੍ਰੈਸ ਸਿਲਵੀ ਨੂੰ ਗਣਤੰਤਰ ਦਿਵਸ ਦੇ ਮੌਕੇ ਦੂਹਰਾ ਸਨਮਾਨ ਮਿਲਣ 'ਤੇ ਵਧਾਈ ਦਿੱਤੀ ਗਈ | ਸਕੂਲ ਵਿਖੇ ਸਵੇਰ ਦੀ ਸਭਾ 'ਚ ਲੈਕਚਰਾਰ ਬਿਮਲ ਕੌਰ, ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਦੀ ਮੌਜੂਦਗੀ ਵਿਚ ਸਾਇੰਸ ਅਧਿਆਪਕਾ ਸਿਲਵੀ ਨੇ ਇਹ ਐਵਾਰਡ ਆਪਣੇ ਪਿਤਾ ਮਨੋਹਰ ਲਾਲ ਮੋਲੜੀ, ਮਾਤਾ ਊਸ਼ਾ ਰਾਣੀ, ਸਕੂਲ ਦੀ ਸਮੁੱਚੀ ਟੀਮ, ਵਿਦਿਆਰਥੀਆਂ ਅਤੇ ਧਰਮਕੋਟ ਵਾਸੀਆਂ ਨੂੰ ਸਮਰਪਿਤ ਕੀਤਾ | ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਮੋਗਾ, ਪੀ.ਐਸ.ਸੀ.ਐਸ.ਟੀ. ਅਤੇ ਸਕੂਲ ਦੇ ਇੰਚਾਰਜ ਇੰਦਰਜੀਤ ਸਿੰਘ ਦੀ ਯੋਗ ਅਗਵਾਈ ਹੇਠ ਸਿਲਵੀ ਅਤੇ ਸਕੂਲ ਦੀਆਂ ਪੰਜ ਵਿਦਿਆਰਥਣਾਂ ਸਿਮਰਨ ਕੌਰ, ਰੀਆ, ਸ਼ਿਵਾਨੀ, ਡਿੰਪਲ ਰਾਣੀ ਅਤੇ ਪਲਕ ਦੀ ਟੀਮ ਨੇ ਵਿਪਰੋ ਅਰਥੀਅਨ ਐਵਾਰਡ ਪ੍ਰੋਗਰਾਮ 2025 ਵਿਚ ਸਟੇਟ
ਪਿਛਲੀ ਖ਼ਬਰ ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਤਹਿਤ 2 ਫਰਵਰੀ ਨੂੰ ਸਿਵਲ ਹਸਪਤਾਲ ਵਿਖੇ ਲੱਗੇਗਾ ਕੈਂਪ-ਏ. ਡੀ. ਸੀ. ਅਗਲੀ ਖ਼ਬਰ ਪ੍ਰਧਾਨ ਮਾਸਟਰ ਜੋਗਿੰਦਰ ਸਿੰਘ ਸੰਧੂ ਨਮਿਤ ਸ਼ਰਧਾਂਜਲੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।