ਕਿਸ਼ਨਪੁਰਾ ਕਲਾਂ, 29 ਜਨਵਰੀ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਲਾਗਲੇ ਪਿੰਡ ਇੰਦਰਗੜ੍ਹ ਦੇ ਨਾਮੀ ਸੰਧੂ ਪਰਿਵਾਰ ਦੇ ਉੱਘੇ ਸਮਾਜ ਸੇਵੀ ਕੁਲਬੀਰ ਸਿੰਘ ਸੰਧੂ ਸੇਵਾ ਮੁਕਤ ਆਰਮੀ ਦੇ ਸਤਿਕਾਰਯੋਗ ਪਿਤਾ ਪ੍ਰਧਾਨ ਮਾਸਟਰ ਜੋਗਿੰਦਰ ਸਿੰਘ ਸੰਧੂ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਹਰਗੋਬਿੰਦ ਸਰ ਸਾਹਿਬ ਮਹੰਤ ਬਾਬਾ ਫ਼ੋਗਾ ਸਿੰਘ ਪਿੰਡ ਇੰਦਰਗੜ੍ਹ ਵਿਖੇ ਹੋਈ | ਜਿਸ 'ਚ ਰਾਗੀ ਭਾਈ ਗੁਰਪ੍ਰੀਤ ਸਿੰਘ ਸ਼ੇਰਪੁਰ ਕਲਾਂ ਵਾਲਿਆਂ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ ਅਤੇ ਹੈੱਡ ਗ੍ਰੰਥੀ ਭਾਈ ਕੰਵਲਜੀਤ ਸਿੰਘ ਨੇ ਸਮਾਪਤੀ ਦੀ ਅਰਦਾਸ ਬੇਨਤੀ ਕੀਤੀ | ਸਟੇਜ ਦਾ ਸੰਚਾਲਨ ਕਰਦਿਆਂ ਸੀ.ਪੀ.ਐਮ. ਦੇ ਸੂਬਾ ਕਮੇਟੀ ਮੈਂਬਰ ਸੁਰਜੀਤ ਸਿੰਘ ਗਗੜਾ, ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ, ਰਿਟਾ. ਡੀ.ਓ. ਰੇਸ਼ਮ ਸਿੰਘ ਔਲਖ, ਲਾਲ ਸਿੰਘ ਢਿੱਲੋਂ, ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਅਤੇ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਨੇ ਪ੍ਰਧਾਨ ਮਾਸਟਰ ਜੋਗਿੰਦਰ ਸਿੰਘ ਸੰਧੂ ਦੇ ਜੀਵਨੀ 'ਤੇ ਚਾਨਣਾ ਪਾਉਂਦਿਆਂ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਅਤੇ ਆਈਆਂ ਹੋਈਆਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਨਗਰ ਦੀ ਨਾਮੀ ਸ਼ਖ਼ਸੀਅਤ ਪ੍ਰਧਾਨ ਮਾਸਟਰ ਜੋਗਿੰਦਰ ਸਿੰਘ ਸੰਧੂ ਦੇ ਭਰਾਤਾ ਲੈਫ਼ਟੀਨੈਂਟ ਕਰਨਲ ਅਮਰਜੀਤ ਸਿੰਘ ਸੰਧੂ, ਭਤੀਜਾ ਬਰਗੇਡੀਅਰ ਹਰਿੰਦਰ ਸਿੰਘ ਸੰਧੂ ਤੇ ਅਗਾਂਹਵਧੂ ਉੱਘੇ ਸਮਾਜ ਸੇਵੀ ਕੁਲਬੀਰ ਸਿੰਘ ਸੰਧੂ ਵਲੋਂ ਆਪਣੇ ਪਿਤਾ ਮਾਸਟਰ ਦੇ ਨਮਿਤ ਵੱਖ-ਵੱਖ ਧਾਰਮਿਕ ਸਥਾਨਾਂ ਨੂੰ ਮਾਇਆ ਭੇਟ ਕੀਤੀ ਗਈ | ਇਸ ਸ਼ਰਧਾਂਜਲੀ ਸਮਾਰੋਹ ਦੌਰਾਨ ਸਰਪੰਚ ਮਨਜਿੰਦਰ ਸਿੰਘ ਬਾਬਾ, ਸਾਬਕਾ ਸਰਪੰਚ ਗੁਰਜਿੰਦਰ ਸਿੰਘ ਸੋਨੀ, ਰਜਿੰਦਰਪਾਲ ਸਿੰਘ ਭੰਬਾ, ਜੇ.ਈ. ਜੋਗਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ, ਪ੍ਰਧਾਨ ਮਾਸਟਰ ਕੇਹਰ ਸਿੰਘ, ਪ੍ਰੇਮ ਕੁਮਾਰ, ਰਾਮ ਕਿ੍ਸ਼ਨ ਧਰਮਕੋਟ, ਮਲਕੀਤ ਸਿੰਘ ਸਾਬਕਾ ਬੀ.ਡੀ.ਪੀ.ਓ., ਬਿੱਕਰ ਸਿੰਘ, ਬੰਤ ਸਿੰਘ ਸੰਧੂ, ਹਰਭਜਨ ਸਿੰਘ ਫ਼ੌਜੀ ਢੋਲੇ ਵਾਲਾ, ਅਵਤਾਰ ਸਿੰਘ ਮੈਂਬਰ ਪੰਚਾਇਤ ਕਿਸ਼ਨਪੁਰਾ ਕਲਾਂ, ਸੁਰਿੰਦਰ ਕੁਮਾਰ, ਦਰਸ਼ਨ ਸਿੰਘ ਮੱਲ੍ਹੀ, ਮਾਸਟਰ ਗੁਰਦਿਆਲ ਸਿੰਘ, ਏ.ਐਸ.ਆਈ. ਰਮਨਜੀਤ ਸਿੰਘ, ਬਖਤੌਰ ਸਿੰਘ, ਬਸੰਤ ਸਿੰਘ ਯੂ.ਐਸ.ਏ., ਜੇ.ਈ. ਕੁਲਵਿੰਦਰ ਸਿੰਘ ਰਣਜੀਤ ਸਿੰਘ, ਗੁਰਦੀਪ ਸਿੰਘ ਗੋਰਾ, ਬਲਵੀਰ ਪੇਂਟਰ, ਜਿੰਦਰ ਸਿੰਘ 'ਆਪ' ਆਗੂ ਤੋਂ ਇਲਾਵਾ ਵੱਡੀ ਗਿਣਤੀ 'ਚ ਪਿੰਡ ਵਾਸੀ ਰਿਸ਼ਤੇਦਾਰ ਸਾਕ ਸੰਬੰਧੀ ਹਾਜ਼ਰ ਸਨ |