02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸੰਤ ਮਾਨ ਸਿੰਘ ਦੀ ਬਰਸੀ ਮਨਾਈ <br/>

ਅਜੀਤ ਡੈਸਕ 30-01-2026
ਕਿਸ਼ਨਪੁਰਾ ਕਲਾਂ, 29 ਜਨਵਰੀ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸੰਤ ਬਾਬਾ ਵਿਸਾਖਾ ਸਿੰਘ ਤੋਂ ਵਰੋਸਾਏ ਸੰਤ ਮਾਨ ਸਿੰਘ ਦੀ ਸਾਲਾਨਾ ਬਰਸੀ ਗੁਰਦੁਆਰਾ ਸਾਹਿਬ ਸੰਤ ਬਾਬਾ ਵਿਸਾਖਾ ਸਿੰਘ ਕਿਸ਼ਨਪੁਰਾ ਕਲਾਂ ਵਿਖੇ ਮਨਾਈ ਗਈ | ਜਿਸ ਵਿਚ 45 ਸ੍ਰੀ ਅਖੰਡ ਪਾਠਾਂ ਦੇ ਭੋਗ ਪੈਣ ਉਪਰੰਤ ਹਜ਼ੂਰੀ ਰਾਗੀ ਭਾਈ ਅੰਮਿ੍ਤਪਾਲ ਸਿੰਘ ਦੇ ਜਥੇ ਨੇ ਕੀਰਤਨ ਕੀਤਾ ਤੇ ਸੰਤ ਗੁਰਮੀਤ ਸਿੰਘ ਖੋਸਾ ਕੋਟਲਾ ਵਾਲਿਆਂ ਨੇ ਹੁਕਮਨਾਮੇ ਦੀ ਕਥਾ ਕੀਤੀ | ਇਸ ਸਮਾਗਮ ਵਿਚ ਸੰਤ ਬਲਦੇਵ ਸਿੰਘ ਜੋਗੇਵਾਲ ਵਾਲੇ, ਗਿਆਨੀ ਜਰਨੈਲ ਸਿੰਘ, ਸੰਤ ਮੋਹਨ ਸਿੰਘ ਲੰਗਰ ਸਥਾਨ, ਬਾਬਾ ਤੇਜਾ ਸਿੰਘ, ਸੰਤ ਪਰਮਜੀਤ ਸਿੰਘ ਭਰੋਵਾਲ ਵਾਲੇ, ਸੰਤ ਬਾਬਾ ਪਵਨਦੀਪ ਸਿੰਘ ਕੜਿਆਲ ਵਾਲੇ ਨੇ ਸੰਤ ਮਾਨ ਸਿੰਘ ਦੀ ਜੀਵਨੀ 'ਤੇ ਚਾਨਣਾ ਪਾਇਆ | ਭਾਈ ਗੁਰਬਚਨ ਸਿੰਘ ਸ਼ੇਰਪੁਰੀ ਦੇ ਕਵੀਸ਼ਰੀ ਜਥੇ ਨੇ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਹੈੱਡ ਗ੍ਰੰਥੀ ਭਾਈ ਗੁਰਮੇਲ ਸਿੰਘ ਨੇ ਸਮਾਗਮ ਸਮਾਪਤੀ ਦੀ ਅਰਦਾਸ ਬੇਨਤੀ ਕੀਤੀ | ਅੰਤ 'ਚ ਮਹਿੰਦਰ ਸਿੰਘ ਮਾਨ, ਖ਼ਜ਼ਾਨਚੀ ਇੰਦਰਜੀਤ ਸਿੰਘ ਹੈਪੀ ਤੇ ਪ੍ਰਬੰਧਕ ਕਮੇਟੀ ਵਲੋਂ ਆਏ ਹੋਏ ਸੰਤ ਮਹਾਂਪੁਰਸ਼ਾਂ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਸਮਾਗਮ ਦੌਰਾਨ ਪ੍ਰਧਾਨ ਮਹਿੰਦਰ ਸਿੰਘ ਮਾਨ, ਖ਼ਜ਼ਾਨਚੀ ਇੰਦਰਜੀਤ ਸਿੰਘ ਹੈਪੀ, ਪ੍ਰਧਾਨ ਅਜਮੇਰ ਸਿੰਘ ਮਾਨ, ਇਕਬਾਲ ਸਿੰਘ ਮਾਨ, ਮਾਸਟਰ ਸੁਦਰਸ਼ਨ ਸਿੰਘ ਮਾਨ, ਪ੍ਰਧਾਨ ਜਸਵੀਰ ਸਿੰਘ ਸ਼ਾਹ, ਪ੍ਰਧਾਨ ਅਮਨਦੀਪ ਸਿੰਘ ਚੁਗਾਵਾਂ, ਚੇਅਰਮੈਨ ਗੁਰਮੀਤ ਸਿੰਘ ਸੰਤ ਵਿਸਾਖਾ ਸਿੰਘ ਸਕੂਲ, ਜਰਨੈਲ ਸਿੰਘ ਸੈਣੀ, ਪੰਚ ਜਸਵਿੰਦਰ ਸਿੰਘ ਔਲਖ, ਗੁਰਮੀਤ ਸਿੰਘ ਰਾਜਾ ਮੱਟੂ, ਹਰਭਜਨ ਸਿੰਘ ਬਾਬਾ, ਗੁਰਮੀਤ ਸਿੰਘ ਰਾਜਾ ਮੱਟੂ, ਗੁਰਮੀਤ ਸਿੰਘ ਲਾਡੀ, ਜਸਪ੍ਰੀਤ ਸਿੰਘ ਜੱਸੀ, ਗੁਰਮੇਲ ਸਿੰਘ ਕਲਸੀ ਫ਼ਰਨੀਚਰ ਗੈਲਰੀ ਵਾਲੇ, ਗੋਪੀ ਮਾਨ ਕੈਨੇਡਾ, ਪ੍ਰਧਾਨ ਅਵਤਾਰ ਸਿੰਘ ਮਾਨ, ਡਾ. ਹਰਜਿੰਦਰ ਸਿੰਘ ਔਲਖ, ਸਾਬਕਾ ਸਰਪੰਚ ਅਜਾਇਬ ਸਿੰਘ ਔਲਖ, ਨਿਰਮਲ ਸਿੰਘ ਮੱਟੂ, ਜਗਤਾਰ ਸਿੰਘ ਬੈਟਰੀਆਂ ਵਾਲਾ, ਮਿਸਤਰੀ ਦਲੇਰ ਸਿੰਘ ਕਲਸੀ, ਮਿਸਤਰੀ ਸਰਬਨ ਸਿੰਘ ਕਲਸੀ, ਕਰਮ ਕਲਸੀ, ਅਵਤਾਰ ਸਿੰਘ ਔਲਖ ਮਿਸਤਰੀ ਅਵਤਾਰ ਸਿੰਘ, ਈਸ਼ਵਰ ਸਿੰਘ ਆੜ੍ਹਤੀਆਂ, ਸਾਬਕਾ ਪ੍ਰਧਾਨ ਅਵਤਾਰ ਸਿੰਘ ਮਾਨ, ਜੋਨ ਮਾਨ, ਦਰਸ਼ਨ ਮੁਨੀਮ, ਸੁਖਦੀਪ ਸਿੰਘ, ਗੁਰਮੀਤ ਸਿੰਘ ਭਲਵਾਨ, ਕਰਨਵੀਰ ਸਿੰਘ ਕਲਸੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ 2 ਫਰਵਰੀ ਨੂੰ ਸਮਾਲਸਰ ਥਾਣੇ ਧਰਨੇ ਸੰਬੰਧੀ ਵਿਖੇ ਨੌਜਵਾਨ ਭਾਰਤ ਸਭਾ ਤੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਮੀਟਿੰਗ <br/>... ਅਗਲੀ ਖ਼ਬਰ ਉਗਰਾਹਾਂ ਜਥੇਬੰਦੀ ਨੇ ਪਿੰਡਾਂ ਵਿਚ ਟਰੈਕਟਰ ਮਾਰਚ ਕੱਢਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।