ਮੋਗਾ-'ਅਜੀਤ' ਉਪ ਦਫ਼ਤਰ
ਮੋਗਾ 29 ਜਨਵਰੀ, 2002 ਚ ਹੋਂਦ ਵਿਚ ਆਇਆ ਸੀ | ਉਸ ਵਕਤ ਇਹ ਮੁੱਖ ਦਫ਼ਤਰ ਜਲੰਧਰ ਵਲੋਂ ਕਿਰਾਏ 'ਤੇ ਲਿਆ ਗਿਆ ਸੀ | ਇਸ ਦਫ਼ਤਰ ਨੂੰ ਸੁਚੱਜੀ ਅਗਵਾਈ ਦੇਣ |ਚ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦਾ ਸਮੇ-ਸਮੇਂ 'ਤੇ ਵਡਮੁੱਲਾ ਯੋਗਦਾਨ ਰਿਹਾ | ਉਸ ਵਕਤ ਦਾਸ ਨੂੰ ਮੋਗਾ ਉਪ ਦਫ਼ਤਰ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ | ਡਾ. ਹਮਦਰਦ ਦੇ ਦਿੱਤੇ ਗਏ ਆਦੇਸ਼ਾਂ ਤਹਿਤ ਦਾਸ ਨੇ ਮੋਗਾ ਟੀਮ ਨਾਲ 'ਅਜੀਤ' ਉਪ ਦਫ਼ਤਰ ਮੋਗਾ ਨੂੰ ਜ਼ਿਲ੍ਹਾ ਮੋਗਾ ਵਿਚ ਸਰਕੂਲੇਸ਼ਨ ਅਤੇ ਬਿਜ਼ਨਸ 'ਚ ਪੰਜਾਬ ਦੇ ਮੋਹਰੀ ਜ਼ਿਲਿ੍ਹਆਂ 'ਚੋਂ ਇਕ ਨੰਬਰ 'ਤੇ ਲਿਆਂਦਾ | ਪੱਤਰਕਾਰਾਂ ਵਲੋਂ ਸਮੇਂ-ਸਮੇਂ 'ਤੇ ਸਪਲੀਮੈਂਟ ਪ੍ਰਕਾਸ਼ਿਤ ਕੀਤੇ ਗਏ ਅਤੇ ਜ਼ਿਲ੍ਹੇ ਦੀ ਸਮੁੱਚੀ ਟੀਮ ਨੂੰ ਜ਼ਿਲ੍ਹਾ ਮੋਗਾ ਦੇ ਪਤਵੰਤਿਆਂ ਤੇ ਇਲਾਕਾ ਨਿਵਾਸੀ ਲੋਕਾਂ ਵਲੋਂ ਹਰ ਸਮੇਂ ਪੂਰਨ ਸਹਿਯੋਗ ਮਿਲਦਾ ਰਿਹਾ, ਜਿਸ ਸਦਕਾ 2015 'ਚ 'ਅਜੀਤ' ਉਪ ਦਫ਼ਤਰ ਮੋਗਾ, ਜੋ ਪਹਿਲਾਂ ਕਿਰਾਏ 'ਤੇ ਚੱਲ ਰਿਹਾ ਸੀ, ਉਸ ਨੂੰ ਖ਼ਰੀਦ ਕਰਨ ਉਪਰੰਤ ਰੈਨੋਵੇਸ਼ਨ ਕਰਕੇ ਇਸ ਨੂੰ ਨਿਵੇਕਲਾ ਰੂਪ ਦਿੱਤਾ ਗਿਆ | ਅੱਜ ਮੋਗਾ ਉਪ ਦਫ਼ਤਰ ਸਤਿਕਾਰਯੋਗ ਭਾਅ ਜੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਚਲਦਿਆਂ ਵੱਖਰਾ ਸਥਾਨ ਰੱਖਦਾ ਹੈ | ਇਸ ਦੀ ਸਮੁੱਚੀ ਟੀਮ ਸਮਾਜ ਦੀ ਬਿਹਤਰੀ ਲਈ ਦਿਨ-ਰਾਤ ਇਕ ਕਰ ਰਹੀ ਹੈ | ਇੱਥੇ ਹੀ ਬੱਸ ਨਹੀਂ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਮੋਗਾ ਵਲੋਂ 'ਅਜੀਤ' ਦੇ ਸਹਿਯੋਗ ਨਾਲ 13 ਗੁਰਮਤਿ ਸਮਾਗਮ ਗੁਰੂ ਨਾਨਕ ਕਾਲਜ ਮੋਗਾ ਦੇ ਵਿਹੜੇ 'ਚ ਕਰਵਾਏ ਗਏ | ਇਨ੍ਹਾਂ ਕਰਵਾਏ ਗਏ ਕੀਰਤਨ ਸਮਾਗਮਾਂ 'ਚ ਡਾ. ਬਰਜਿੰਦਰ ਸਿੰਘ ਹਮਦਰਦ ਹੋਰਾਂ ਨੇ 3 ਵਾਰ ਆਪ ਸ਼ਮੂਲੀਅਤ ਕੀਤੀ | ਇਸ ਤੋਂ ਇਲਾਵਾ ਉਪ ਦਫ਼ਤਰ ਮੋਗਾ ਵਲੋਂ ਭਾਅ ਜੀ ਦੇ ਜਨਮ ਦਿਨ 'ਤੇ 2024 ਅਤੇ 2025 ਵਿਚ ਜ਼ਿਲ੍ਹਾ ਪੱਧਰੀ ਵਿਸ਼ਾਲ ਖ਼ੂਨ ਦਾਨ ਕੈਂਪ ਸਥਾਨਕ ਸ਼ਹਿਰ ਦੇ ਬਲੂਮਿੰਗ ਬਡਜ਼ ਸਕੂਲ ਦੇ ਚੇਅਰਮੈਨ ਸੰਜੀਵ ਸੈਣੀ ਦੇ ਸਹਿਯੋਗ ਨਾਲ ਲਗਾਏ ਗਏ, ਜਿਸ ਦੌਰਾਨ ਇਨ੍ਹਾਂ ਦੋਵਾਂ ਕੈਂਪਾਂ ਵਿਚ 850 ਦੇ ਕਰੀਬ ਦਾਨੀਆਂ ਨੇ ਖ਼ੂਨਦਾਨ ਕੀਤਾ | ਮੈਨੂੰ ਇਸ ਗੱਲ 'ਤੇ ਵੀ ਮਾਣ ਹੈ ਕਿ 'ਅਜੀਤ' ਉਪ ਦਫ਼ਤਰ ਮੋਗਾ ਵਿਖੇ ਸਮੇਂ-ਸਮੇਂ 'ਤੇ ਸਤਿਕਾਰਯੋਗ ਭਾਅ ਜੀ, ਚੀਫ਼ ਐਗਜ਼ੀਕਿਊਟਿਵ ਮੈਡਮ ਸਰਵਿੰਦਰ ਕੌਰ, ਸੀਨੀਅਰ ਐਗਜ਼ੀਕਿਊਟਿਵ ਮੈਡਮ ਗੁਰਜੋਤ ਕੌਰ ਰਹਿਨੁਮਾਈ ਕਰਨ ਲਈ ਆਉਂਦੇ ਰਹੇ | 25 ਸਾਲ ਦੇ ਅਰਸੇ ਵਿਚ 'ਅਜੀਤ' ਉਪ ਦਫ਼ਤਰ ਮੋਗਾ ਨੇ ਸਤਿਕਾਰਯੋਗ ਭਾਅ ਜੀ ਦੇ ਪਗ ਚਿੰਨ੍ਹਾਂ 'ਤੇ ਚਲਦਿਆਂ ਵੱਡੀਆਂ ਪੁਲਾਂਘਾਂ ਹੀ ਨਹੀਂ ਪੁੱਟੀਆਂ, ਬਲਕਿ 'ਅਜੀਤ' ਨੂੰ ਬੁਲੰਦੀਆਂ 'ਤੇ ਪਹੁੰਚਾਉਣ ਲਈ ਜ਼ਿਲ੍ਹਾ ਇੰਚਾਰਜ ਸੁਰਿੰਦਰਪਾਲ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਕੋਈ ਕਸਰ ਬਾਕੀ ਨਹੀਂ ਛੱਡੀ | ਅੱਜ ਅਸੀਂ 30 ਜਨਵਰੀ ਦਿਨ ਸ਼ੁੱਕਰਵਾਰ 'ਅਜੀਤ' ਉਪ ਦਫ਼ਤਰ ਮੋਗਾ ਦੀ 25ਵੀਂ ਵਰ੍ਹੇਗੰਢ ਮਨਾਉਣ ਦਾ ਸੁਭਾਗ ਪ੍ਰਾਪਤ ਕਰ ਰਹੇ ਹਾਂ | ਇਸ ਸਮਾਗਮ ਵਿਚ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਬਤੌਰ ਮੁੱਖ ਮਹਿਮਾਨ ਵਜੋਂ ਜਿੱਥੇ ਸ਼ਿਰਕਤ ਕਰਨਗੇ, ਉੱਥੇ ਉਨ੍ਹਾਂ ਨਾਲ ਚੀਫ਼ ਐਗਜ਼ੀਕਿਊਟਿਵ ਮੈਡਮ ਸਰਵਿੰਦਰ ਕੌਰ, ਸੀਨੀਅਰ ਐਗਜ਼ੀਕਿਊਟਿਵ ਮੈਡਮ ਗੁਰਜੋਤ ਕੌਰ, ਗੁਰਚਰਨ ਸਿੰਘ ਸਿਆਲ ਟਰੱਸਟੀ 'ਅਜੀਤ' ਪ੍ਰਕਾਸ਼ਨ ਸਮੂਹ, ਸਤਨਾਮ ਸਿੰਘ ਮਾਣਕ ਕਾਰਜਕਾਰੀ ਸੰਪਾਦਕ 'ਅਜੀਤ' ਪ੍ਰਕਾਸ਼ਨ ਸਮੂਹ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ | ਇਥੇ ਮੈਂ 'ਅਜੀਤ' ਉਪ ਦਫ਼ਤਰ ਮੋਗਾ ਦੀ 25ਵੀਂ ਵਰ੍ਹੇਗੰਢ 'ਤੇ 283ਵਾਂ ਸਪਲੀਮੈਂਟ ਪ੍ਰਕਾਸ਼ਿਤ ਕਰਕੇ ਖ਼ੁਸ਼ੀ ਮਹਿਸੂਸ ਕਰ ਰਿਹਾ ਹਾਂ | -ਸੁਰਿੰਦਰਪਾਲ ਸਿੰਘ ਇੰਚਾਰਜ 'ਅਜੀਤ' ਉਪ ਦਫ਼ਤਰ ਮੋਗਾ
-ਅੱਜ ਮੋਗਾ ਉਪ ਦਫ਼ਤਰ ਦੀ 25ਵੀਂ ਵਰ੍ਹੇਗੰਢ 'ਤੇ ਵਿਸ਼ੇਸ਼-<br> ਡਾ. ਬਰਜਿੰਦਰ ਸਿੰਘ ਹਮਦਰਦ ਦੀ ਅਗਵਾਈ 'ਚ ਮੋਗਾ ਉਪ ਦਫ਼ਤਰ ਨੇ ਵੱਡੀਆਂ ਪੁਲਾਂਘਾਂ ਪੁੱਟੀਆਂ
ਅਜੀਤ ਡੈਸਕ
30-01-2026