01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਵਿਧਾਇਕ ਢੋਸ ਦੀ ਮਿਹਨਤ ਸਦਕਾ ਹਲਕਾ ਧਰਮਕੋਟ ਦੀਆਂ ਲਿੰਕ ਸੜਕਾਂ 'ਚ ਹੋਇਆ ਸੁਧਾਰ-ਆਗੂ <br/>

ਅਜੀਤ ਡੈਸਕ 23-01-2026
ਕੋਟ ਈਸੇ ਖਾਂ, 22 ਜਨਵਰੀ (ਗੁਰਮੀਤ ਸਿੰਘ ਖ਼ਾਲਸਾ)-ਹਲਕਾ ਧਰਮਕੋਟ ਅੰਦਰ ਵਿਕਾਸ ਕਾਰਜਾਂ ਨੂੰ ਪੂਰੀ ਤਨਦੇਹੀ ਨਾਲ ਸਿਰੇ ਲਾ ਰਹੇ ਨਿਧੜਕ ਆਗੂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਚੰਗੀ ਕਾਰਜਸ਼ੈਲੀ ਸਦਕਾ ਹਲਕੇ ਦੇ ਪਿੰਡਾਂ ਸ਼ਹਿਰਾਂ ਦੀ ਵਧੀਆ ਨੁਹਾਰ ਬਦਲ ਰਹੀ ਹੈ ਅਤੇ ਹੁਣ ਲਗਾਤਾਰ ਲਿੰਕ ਸੜਕਾਂ ਦੇ ਹੋ ਰਹੇ ਵਧੀਆ ਕੰਮਾਂ ਨਾਲ ਪਿੰਡਾਂ ਦੇ ਵਸਨੀਕਾਂ ਨੂੰ ਵੱਡਾ ਫ਼ਾਇਦਾ ਮਿਲ ਰਿਹਾ ਹੈ | ਇਹ ਪ੍ਰਗਟਾਵਾ ਪਿੰਡ ਖੋਸਾ ਰਣਧੀਰ ਦੇ ਸਰਪੰਚ ਰਮਨਦੀਪ ਸਿੰਘ ਰਿੰਪੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਣਜੀਤ ਸਿੰਘ ਬਬਲੂ, ਪਿੰਡ ਜਨੇਰ ਦੇ ਸਰਪੰਚ ਪਰਮਿੰਦਰ ਸਿੰਘ ਅਤੇ ਸੀਨੀ: ਆਪ ਆਗੂ ਦਰਸ਼ਨ ਸਿੰਘ ਜਨੇਰ ਨੇ ਸਾਂਝੇ ਬਿਆਨ ਰਾਹੀਂ ਕਰਦਿਆਂ ਕਿਹਾ ਕਿ ਵਿਧਾਇਕ ਦੀ ਮਿਹਨਤ ਸਦਕਾ ਕਈ ਥਾਈ ਜੋ ਲਿੰਕ ਸੜਕਾਂ ਘੱਟ ਚੌੜੀਆਂ ਸਨ, ਉਨ੍ਹਾਂ ਨੂੰ ਵੀ ਚੌੜੀਆਂ ਕੀਤਾ ਜਾ ਰਿਹਾ ਹੈ | ਆਗੂਆਂ ਕਿਹਾ ਕਿ ਲੋੜਵੰਦਾਂ ਲਈ ਮਕਾਨਾਂ ਦੀ ਯੋਜਨਾ ਹੋਵੇ, ਬੀਮਾ ਸਹੂਲਤ ਹੋਵੇ ਜਾਂ ਹੋਰ ਕਈ ਭਲਾਈ ਯੋਜਨਾਵਾਂ, ਉਨ੍ਹਾਂ ਦਾ ਲਾਭ ਵੀ ਇਮਾਨਦਾਰੀ ਤੇ ਪਾਰਦਰਸ਼ੀ ਤਰੀਕੇ ਨਾਲ ਹੁਣ ਲੋੜਵੰਦਾਂ ਨੂੰ ਮਿਲ ਰਿਹਾ ਹੈ, ਜਿਸ ਤੋਂ ਲੋਕ ਕਾਫੀ ਖ਼ੁਸ਼ ਹਨ | ਆਗੂਆਂ ਕਿਹਾ ਕਿ ਪਿੰਡਾਂ ਅੰਦਰ ਵੀ ਖੇਡ ਗਰਾਊਾਡਾਂ, ਵਿਦਿਆ, ਸਿਹਤ ਖੇਤਰ ਤੇ ਬੁਨਿਆਦੀ ਸਹੂਲਤਾਂ ਸਮੇਤ ਹਰ ਕੰਮ ਵਧੀਆ ਢੰਗ ਨਾਲ ਹੋ ਰਹੇ ਹਨ ਤੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਆਪਣੀ ਕਾਰਜ ਕੁਸ਼ਲਤਾ ਨਾਲ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਸਹੀ ਢੰਗ ਨਾਲ ਨਿਭਾਇਆ ਹੈ, ਜਿਸ ਨਾਲ ਆਗੂਆਂ ਅਤੇ ਵਰਕਰਾਂ ਦੇ

ਪਿਛਲੀ ਖ਼ਬਰ ਰੋਡ ਸੇਫ਼ਟੀ ਮਹੀਨੇ ਤਹਿਤ ਵਿਦਿਆਰਥੀਆਂ, ਡਰਾਈਵਰਾਂ ਅਤੇ ਕੰਡਕਟਰਾਂ ਨੂੰ ਕੀਤਾ ਜਾਗਰੂਕ <br/> ਅਗਲੀ ਖ਼ਬਰ ਐਸ.ਡੀ.ਕਾਲਜ 'ਚ ਬਸੰਤ ਪੰਚਮੀ ਦਾ ਦਿਹਾੜਾ ਅੱਜ ਮਨਾਇਆ ਜਾਵੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।