01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਐਸ.ਡੀ.ਕਾਲਜ 'ਚ ਬਸੰਤ ਪੰਚਮੀ ਦਾ ਦਿਹਾੜਾ ਅੱਜ ਮਨਾਇਆ ਜਾਵੇਗਾ

ਅਜੀਤ ਡੈਸਕ 23-01-2026
ਮੋਗਾ, 22 ਜਨਵਰੀ (ਜਸਪਾਲ ਸਿੰਘ ਬੱਬੀ)- ਐਸ.ਡੀ. ਕਾਲਜ ਫ਼ਾਰ ਵੋਮੈਨ ਮੋਗਾ ਦੇ ਪਿ੍ੰਸੀਪਲ ਡਾ. ਨੀਨਾ ਅਨੇਜਾ ਨੇ ਦੱਸਿਆ ਕਿ 23 ਜਨਵਰੀ ਦਿਨ ਸ਼ੁੱਕਰਵਾਰ ਨੂੰ ਕਾਲਜ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ | ਵਿਦਿਆਰਥੀਆਂ ਦੇ ਉੱਜਲ ਭਵਿੱਖ, ਹੁਨਰ ਵਿਕਾਸ ਤੇ ਸਵੈ ਨਿਰਭਰਤਾ ਨੂੰ ਮੁੱਖ ਰੱਖਦਿਆਂ 23 ਜਨਵਰੀ ਨੂੰ 'ਕਾਰੀਗਰੀ ਸੇ ਕਾਰੋਬਾਰੀ' ਤਹਿਤ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ, ਫੂਡ ਪ੍ਰੋਸੈਸਿੰਗ ਐਂਡ ਕੁਆਲਿਟੀ ਮੈਨੇਜਮੈਂਟ ਵਿਭਾਗ ਅਤੇ ਕਾਮਰਸ ਵਿਭਾਗ ਵਲੋਂ ਵੱਖ-ਵੱਖ ਸੁਆਦਲੇ ਪਕਵਾਨਾਂ ਦੀਆਂ ਸਟਾਲਾਂ, ਵਿਦਿਆਰਥੀਆਂ ਵਲੋਂ ਤਿਆਰ ਹੱਥ ਵਸਤਾਂ ਅਤੇ ਹੋਰ ਲੋੜੀਂਦੀਆਂ ਵਸਤਾਂ ਦਾ ਆਕਰਸ਼ਕ ਬਾਜ਼ਾਰ ਲਗਾਇਆ ਜਾ ਰਿਹਾ ਹੈ | ਐਨ.ਐਸ.ਐਸ. ਯੂਨਿਟ ਵਲੋਂ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕਤਾ ਮੁਹਿੰਮ ਦੇ ਅੰਤਰਗਤ ਨਸ਼ਾ, ਪਲਾਸਟਿਕ, ਤਣਾਅ ਮੁਕਤ ਸਿਹਤ, ਚੰਗਾ ਖਾਣ-ਪੀਣ ਨਰੋਆ ਸਰੀਰ, ਪਾਣੀ ਦੀ ਸਾਂਭ-ਸੰਭਾਲ, ਵੋਟਰ ਦਿਵਸ ਅਤੇ ਵੋਟਰ ਜਾਗਰੂਕਤਾ ਲਈ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਵੇਗਾ |

ਪਿਛਲੀ ਖ਼ਬਰ ਵਿਧਾਇਕ ਢੋਸ ਦੀ ਮਿਹਨਤ ਸਦਕਾ ਹਲਕਾ ਧਰਮਕੋਟ ਦੀਆਂ ਲਿੰਕ ਸੜਕਾਂ 'ਚ ਹੋਇਆ ਸੁਧਾਰ-ਆਗੂ <br/> ਅਗਲੀ ਖ਼ਬਰ ਸੀਡ ਬਿੱਲ ਅਤੇ ਬਿਜਲੀ ਸੋਧ ਬਿੱਲ ਦਾ ਡਟਵਾਂ ਵਿਰੋਧ ਕਰੇਗੀ ਕ੍ਰਾਂਤੀਕਾਰੀ ਯੂਨੀਅਨ- ਭੇਖਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।