01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਅਧਿਆਪਕਾਂ ਨੇ ਸਿੱਖੀਆਂ ਆਧੁਨਿਕ ਤਕਨੀਕਾਂ <br/> ਬਲਾਕ ਮੋਗਾ-1 ਬੁੱਘੀਪੁਰਾ ਵਿਖੇ ਮਿਸ਼ਨ ਸਮਰੱਥ 4.0 ਦਾ ਦੋ ਰੋਜ਼ਾ ਸਿਖਲਾਈ ਸੈਮੀਨਾਰ ਸਮਾਪਤ <br/>

ਅਜੀਤ ਡੈਸਕ 23-01-2026
ਮੋਗਾ, 22 ਜਨਵਰੀ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਐਸ.ਸੀ.ਈ.ਆਰ.ਟੀ. ਅਤੇ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸਿੱਖਿਆ ਪੱਧਰ ਵਿਚ ਗੁਣਾਤਮਿਕ ਸੁਧਾਰ ਲਿਆਉਣ ਦੇ ਉਦੇਸ਼ ਨਾਲ ਚਲਾਏ ਜਾ ਰਹੇ ਮਿਸ਼ਨ ਸਮਰੱਥ 4.0 ਤਹਿਤ ਬਲਾਕ ਮੋਗਾ-1 ਦਾ ਦੋ ਰੋਜ਼ਾ ਪਹਿਲਾ ਪੜਾਅ ਅੱਜ ਸਫਲਤਾ ਪੂਰਵਕ ਮੁਕੰਮਲ ਹੋ ਗਿਆ | ਇਸ ਸੈਮੀਨਾਰ ਵਿਚ ਬਲਾਕ ਦੇ ਵੱਖ-ਵੱਖ ਸਕੂਲਾਂ ਤੋਂ ਤੀਸਰੀ, ਚੌਥੀ ਅਤੇ ਪੰਜਵੀਂ ਜਮਾਤ ਨੂੰ ਪੜ੍ਹਾਉਣ ਵਾਲੇ 45 ਅਧਿਆਪਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਅਕਾਦਮਿਕ ਸੈਸ਼ਨ ਦੇ ਇਸ ਅਹਿਮ ਪੜਾਅ 'ਤੇ ਸਿਖਲਾਈ ਪ੍ਰਾਪਤ ਕਰਨ ਨਾਲ ਅਧਿਆਪਕਾਂ ਨੂੰ ਆਉਣ ਵਾਲੇ ਨਵੇਂ ਸੈਸ਼ਨ ਦੀ ਵਿਉਂਤਬੰਦੀ ਕਰਨ ਅਤੇ ਮੌਜੂਦਾ ਵਿਦਿਆਰਥੀਆਂ ਦੇ ਸਿੱਖਣ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਕਾਫ਼ੀ ਸਮਾਂ ਮਿਲੇਗਾ | ਸੈਮੀਨਾਰ ਦੇ ਦੂਸਰੇ ਦਿਨ ਐਸ.ਸੀ.ਈ.ਆਰ.ਟੀ. ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਨੁਮਾਇੰਦੇ ਰਿਸ਼ਭ ਮਿਸ਼ਰਾ ਨੇ ਵਿਦਿਆਰਥੀਆਂ ਦੀ ਕਲਾਸ ਰੂਮ ਸ਼ਮੂਲੀਅਤ ਵਿਸ਼ੇ 'ਤੇ ਅਹਿਮ ਸੈਸ਼ਨ ਲਿਆ | ਉਨ੍ਹਾਂ ਨੇ ਅਧਿਆਪਕਾਂ ਨੂੰ ਦੱਸਿਆ ਕਿ ਕਿਵੇਂ ਮਨੋਵਿਗਿਆਨਕ ਵਿਧੀਆਂ ਅਤੇ ਰੋਚਕ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਪੜ੍ਹਾਈ ਵੱਲ ਪ੍ਰੇਰਿਤ ਕੀਤਾ ਜਾ ਸਕਦਾ ਹੈ | ਸਿਖਲਾਈ ਦੌਰਾਨ ਮੁੱਖ ਤੌਰ 'ਤੇ ਵਿਦਿਆਰਥੀਆਂ ਨੂੰ ਪੰਜਾਬੀ, ਅੰਗਰੇਜ਼ੀ ਅਤੇ ਗਣਿਤ ਵਿਸ਼ਿਆਂ ਵਿਚ ਬੁਨਿਆਦੀ ਮੁਹਾਰਤ ਹਾਸਲ ਕਰਵਾਉਣ 'ਤੇ ਜ਼ੋਰ ਦਿੱਤਾ ਗਿਆ | ਮਿਸ਼ਨ ਸਮਰੱਥ ਦੀਆਂ ਨੀਤੀਆਂ ਅਨੁਸਾਰ ਨਵੇਂ ਸੈਸ਼ਨ ਦੇ ਸ਼ੁਰੂਆਤੀ ਮਹੀਨਿਆਂ ਅਪ੍ਰੈਲ ਅਤੇ ਮਈ ਵਿਚ ਪਛੜ ਰਹੇ ਵਿਦਿਆਰਥੀਆਂ ਲਈ ਰਿਮੀਡੀਅਲ ਕੋਚਿੰਗ ਸ਼ੁਰੂ ਕੀਤੀ ਜਾਵੇਗੀ | ਇਸ ਦਾ ਮੁੱਖ ਟੀਚਾ ਹਰੇਕ ਬੱਚੇ ਨੂੰ ਉਸ ਦੀ ਜਮਾਤ ਦੇ ਨਿਰਧਾਰਿਤ ਪੱਧਰ ਦੇ ਬਰਾਬਰ ਲਿਆਉਣਾ ਅਤੇ ਸਰਬਪੱਖੀ ਵਿਕਾਸ ਯਕੀਨੀ ਬਣਾਉਣਾ ਹੈ | ਜ਼ਿਕਰਯੋਗ ਹੈ ਕਿ ਇਹ ਸੈਮੀਨਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿ.) ਮੰਜੂ ਭਾਰਦਵਾਜ ਅਤੇ ਡਿਪਟੀ ਡੀ.ਈ.ਓ. ਨਿਸ਼ਾਨ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਕਰਵਾਏ ਗਏ | ਪ੍ਰਬੰਧਕੀ ਟੀਮ ਵਿਚ ਬੀ.ਪੀ.ਈ.ਓ. ਸੁਨੀਤਾ ਨਾਰੰਗ, ਜ਼ਿਲ੍ਹਾ ਕੋਆਰਡੀਨੇਟਰ ਮਨਮੀਤ ਸਿੰਘ ਰਾਏ, ਸਹਾਇਕ ਕੋਆਰਡੀਨੇਟਰ ਸੰਦੀਪ ਸਿੰਘ, ਬੀ.ਆਰ.ਸੀ. ਮਨੀਸ਼ ਅਰੋੜਾ ਅਤੇ ਦਵਿੰਦਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ | ਰਿਸੋਰਸ ਪਰਸਨ ਰਾਜਪਾਲ ਸਿੰਘ, ਨਿਰਮਲ ਸਿੰਘ, ਮਮਤਾ ਸ਼ਰਮਾ ਅਤੇ ਰੁਪਿੰਦਰ ਕੌਰ ਨੇ ਵੱਖ-ਵੱਖ ਗਤੀਵਿਧੀਆਂ ਰਾਹੀਂ ਸਿਖਲਾਈ ਦਿੱਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਸ਼ ਕੁਮਾਰ ਗੋਇਲ, ਦਿਲਬਾਗ ਸਿੰਘ, ਮੁਹੰਮਦ ਰਿਆਜ਼, ਕਮਲਜੀਤ ਸਿੰਘ, ਹੈਪੀ ਸਿੰਘ, ਕਿਰਨਦੀਪ ਕੌਰ, ਮਨਦੀਪ ਕੌਰ, ਅਮਨਦੀਪ ਕੌਰ, ਸੀਮਾ ਰਾਣੀ ਅਤੇ ਰੁਪਿੰਦਰ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਲਾਕ ਮੋਗਾ-1 ਬੁੱਘੀਪੁਰਾ ਵਿਖੇ ਮਿਸ਼ਨ ਸਮਰੱਥ 4.0 ਦਾ ਦੋ ਰੋਜ਼ਾ ਸਿਖਲਾਈ ਸੈਮੀਨਾਰ ਸਮਾਪਤ <br/> ਅਗਲੀ ਖ਼ਬਰ ਨੌਜਵਾਨ ਅਕਾਲੀ ਆਗੂ ਸਵਰਨਜੀਤ ਸਿੰਘ ਸੰਨੀ ਜੋਗੇਵਾਲਾ ਨੂੰ ਸਦਮਾ, ਮਾਮੇ ਦਾ ਦਿਹਾਂਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।