ਮੋਗਾ, 22 ਜਨਵਰੀ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦੇ ਨੌਜਵਾਨ ਆਗੂ ਐਨ.ਆਰ.ਆਈ. ਸਵਰਨਜੀਤ ਸਿੰਘ ਸੰਨੀ ਜੋਗੇਵਾਲਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਮਾ ਸਤਵੰਤ ਸਿੰਘ ਵਾਸੀ ਪਿੰਡ ਸੰਗਤਪੁਰਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਅਚਾਨਕ ਸਦੀਵੀ ਵਿਛੋੜਾ ਦੇ ਗਏ | ਇਸ ਦੁੱਖ ਦੀ ਘੜੀ ਵਿਚ ਸਵਰਨਜੀਤ ਸਿੰਘ ਤੇ ਪਰਿਵਾਰਕ ਮੈਂਬਰਾਂ ਨਾਲ ਹਰਪ੍ਰੀਤ ਸਿੰਘ ਆਸਟ੍ਰੇਲੀਆ, ਰਾਜੂ ਪੰਚਾਇਤ ਮੈਂਬਰ ਜੋਗੇਵਾਲਾ, ਹਰਜਿੰਦਰ ਸਿੰਘ ਜੋਗੇਵਾਲਾ, ਮੈਂਬਰ ਸਰਬਜੀਤ ਸਿੰਘ, ਦੇਵ ਸਿੰਘ ਜੋਗੇਵਾਲਾ, ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਜੋਗੇਵਾਲਾ, ਜਿੰਦਰ ਸਿੰਘ ਕੈਨੇਡਾ, ਛਿਨੂ ਚੰਦ ਨਵਾਂ, ਧੰਨਾ ਕੈਨੇਡਾ, ਮੰਗਲ ਸਿੰਘ ਦਾਰਾਪੁਰ, ਮੱਘਰ ਸਿੰਘ ਚੋਟੀਆਂ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ, ਧਾਰਮਿਕ ਰਾਜਨੀਤਕ ਜਥੇਬੰਦੀਆਂ ਦੇ ਆਗੂਆਂ ਨੇ ਦੁੱਖ ਸਾਂਝਾ ਕੀਤਾ |