ਮੋਗਾ, 22 ਜਨਵਰੀ (ਸੁਰਿੰਦਰਪਾਲ ਸਿੰਘ)-ਅਮਰੀਕਾ ਦੇ ਕੈਂਟ ਸਿਟੀ ਸਥਿਤ ਰੰਧਾਵਾ ਫਾਊਾਡੇਸ਼ਨ ਦੇ ਹਾਲ ਵਿਚ ਪੰਜਾਬੀ ਸਾਹਿਤ ਦਾ ਇਕ ਯਾਦਗਾਰ ਸਮਾਗਮ ਕਰਵਾਇਆ ਗਿਆ ਜਿਸ ਵਿਚ 31 ਕਿਤਾਬਾਂ ਦੇ ਰਚੇਤਾ, ਪ੍ਰਸਿੱਧ ਗੀਤਕਾਰ ਅਤੇ ਸਮਾਜਿਕ ਸੰਵੇਦਨਾ ਦੇ ਪ੍ਰਤੀਕ ਹਰਦਿਆਲ ਸਿੰਘ ਚੀਮਾ ਵਹਿਣੀਵਾਲ ਦੀ ਨਵੀਂ ਕਹਾਣੀਆਂ ਦੀ ਕਿਤਾਬ ਅਕਲ ਨੂੰ ਸਜ਼ਾ ਪੰਜਾਬੀ ਲਿਖਾਰੀ ਸਭਾ ਸਿਆਟਲ ਵਲੋਂ ਲੇਖਕਾਂ, ਕਵੀਆਂ ਅਤੇ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿਚ ਲੋਕ ਅਰਪਣ ਕੀਤੀ ਗਈ | ਸਮਾਗਮ ਦੀ ਸ਼ੁਰੂਆਤ ਅਵਤਾਰ ਸਿੰਘ ਆਦਮਪੁਰੀ ਨੇ ਕਰਦਿਆਂ ਕਿਹਾ ਕਿ ਹਰਦਿਆਲ ਸਿੰਘ ਚੀਮਾ ਵਹਿਣੀਵਾਲ ਸਿਰਫ਼ ਆਪਣੇ ਪਿੰਡ ਵਹਿਣੀਵਾਲ ਜਾਂ ਸਿਆਟਲ ਹੀ ਨਹੀਂ, ਸਗੋਂ ਦੁਨੀਆ ਭਰ ਵਿਚ ਵੱਸਦੇ ਪੰਜਾਬੀਆਂ ਲਈ ਮਾਣ ਅਤੇ ਪ੍ਰੇਰਨਾ ਹਨ | ਉਨ੍ਹਾਂ ਦੀ ਕਲਮ ਨੇ ਮਨੁੱਖੀ ਭਾਵਨਾਵਾਂ ਦੀਆਂ ਨਾਜ਼ੁਕ ਪਰਤਾਂ ਨੂੰ ਸਮਝਿਆ ਹੈ ਅਤੇ ਧਾਰਮਿਕ ਤੇ ਸਮਾਜਿਕ ਕੁਰੀਤੀਆਂ ਵਿਰੁੱਧ ਸੱਚੀ ਆਵਾਜ਼ ਉਠਾਈ ਹੈ | ਸਕੂਲੀ ਦਿਨਾਂ ਵਿਚ ਚੁੱਕੀ ਕਲਮ ਅੱਜ ਸੱਤਰਵੇਂ ਵਰਿ੍ਹਆਂ ਵਿਚ ਵੀ ਓਨੀ ਹੀ ਸਚਾਈ ਅਤੇ ਸਮਰਪਣ ਨਾਲ ਚੱਲ ਰਹੀ ਹੈ | ਉਨ੍ਹਾਂ ਦੇ ਅਨੇਕਾਂ ਗੀਤ ਰਿਕਾਰਡ ਹੋ ਚੁੱਕੇ ਹਨ | ਕਿਤਾਬ ਅਕਲ ਨੂੰ ਸਜ਼ਾ 'ਤੇ ਅਮਰਜੀਤ ਸਿੰਘ ਤਰਸਿੱਕਾ, ਕਰਨੈਲ ਕੈਲ, ਅਵਤਾਰ ਸਿੰਘ ਆਦਮਪੁਰੀ ਅਤੇ ਡਾ. ਸੁਖਵੀਰ ਸਿੰਘ ਬੀਹਲਾ ਹੁਰਾਂ ਵਲੋਂ ਵਿਸਤਰਿਤ ਪਰਚੇ ਪੜ੍ਹੇ ਗਏ ਅਤੇ ਕਹਾਣੀਆਂ ਦੀ ਸਮਾਜਿਕ ਸੰਵੇਦਨਾ, ਵਿਚਾਰਧਾਰਕ ਗਹਿਰਾਈ ਅਤੇ ਕਲਾਤਮਿਕ ਮੁੱਲਾਂ ਨੂੰ ਉਭਾਰਿਆ | ਇਸ ਸਾਹਿਤਕ ਸਮਾਰੋਹ ਨੂੰ ਹੋਰ ਰੰਗੀਨ ਬਣਾਉਂਦੇ ਹੋਏ ਸ਼ਿੰਗਾਰ ਸਿੰਘ ਸਿੱਧੂ, ਹਰਿੰਦਰਪਾਲ ਸਿੰਘ ਬੈਂਸ, ਮਨਜੀਤ ਕੌਰ ਗਿੱਲ, ਯਸ਼ ਸਾਥੀ ਲੁਧਿਆਣਵੀ, ਹਰਪਾਲ ਸਿੱਧੂ, ਗੁਰਪ੍ਰੀਤ ਸੋਹਲ, ਸੁਖਦੀਪ ਸਿੰਘ ਅÏਲਖ, ਮਨਜੀਤ ਚਾਹਲ, ਹਰਜਿੰਦਰ ਸਿੰਘ ਨਾਗੋਕੇ, ਜਸਬੀਰ ਸਿੰਘ ਸਹੋਤਾ, ਈਸ਼ਰ ਸਿੰਘ ਗਰਚਾ, ਨਵੀਨ ਰਾਏ, ਸਰਬਜੀਤ ਸਿੰਘ, ਅਨਮੋਲ ਚੀਮਾ, ਦਵਿੰਦਰ ਸਿੰਘ ਹੀਰਾ, ਸਾਹਿਬ ਥਿੰਦ (ਕੈਨੇਡਾ), ਰਮਿੰਦਰਜੀਤ ਸਿੰਘ ਧਾਮੀ, ਪ੍ਰੋ. ਡੀ.ਐਸ. ਪੰਨੂੰ ਰਿਟਾ: ਖ਼ਾਲਸਾ ਕਾਲਜ ਅੰਮਿ੍ਤਸਰ ਆਦਿ ਨੇ ਆਪਣੀਆਂ ਰਚਨਾਵਾਂ ਅਤੇ ਵਿਚਾਰਾਂ ਰਾਹੀਂ ਚੀਮਾ ਨੂੰ ਵਧਾਈਆਂ ਦਿੱਤੀਆਂ | ਆਖ਼ਰ ਵਿਚ ਹਰਦਿਆਲ ਸਿੰਘ ਚੀਮਾ ਵਹਿਣੀਵਾਲ ਨੇ ਆਪਣੇ ਸੰਬੋਧਨ ਵਿਚ ਕਿਤਾਬ ਦੀਆਂ ਕਹਾਣੀਆਂ ਦੇ ਪਿੱਛੇ ਲੁਕੇ ਮੰਤਵਾਂ, ਜ਼ਿੰਦਗੀ ਦੇ ਅਣਛੂਹੇ ਪਹਿਲੂਆਂ ਅਤੇ ਸਮਾਜਿਕ ਸਚਾਈਆਂ ਬਾਰੇ ਗੱਲ ਕੀਤੀ | ਉਨ੍ਹਾਂ ਨੇ ਆਪਣੇ ਹਾਸ-ਵਿਅੰਗ ਨਾਲ ਮਾਹੌਲ ਨੂੰ ਰੌਣਕਮਈ ਬਣਾਇਆ ਅਤੇ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਸਾਹਿਤਕ ਉਪਰਾਲਿਆਂ ਦੀ ਖੁੱਲ੍ਹ ਕੇ ਪ੍ਰਸੰਸਾ ਕੀਤੀ | ਇਸ ਮੌਕੇ ਅੰਮਿ੍ਤਪਾਲ ਸਿੰਘ ਸਹੋਤਾ, ਰਾਮ ਸਿੰਘ ਧਾਲੀਵਾਲ, ਬਲਜਿੰਦਰ ਸਿੰਘ, ਬਰਿੰਦਰ ਢਿੱਲੋਂ, ਸਰਬਜੀਤ ਸਿੰਘ ਲੋਸ਼ਮ, ਰਜਿੰਦਰ ਸਿੰਘ ਦਿਉਲ, ਹਰਵਿੰਦਰ ਸਿੰਘ ਮੱਟੂ, ਭੁਪਿੰਦਰ ਸਿੰਘ, ਸਰਬਜੀਤ ਸਿੰਘ ਭੰਡਾਲ, ਅਜੀਤ ਕੌਰ, ਸੁਰਿੰਦਰ ਕੌਰ, ਮਨਵੀਰ ਕੌਰ, ਮਲਕੀਤ ਕੌਰ, ਦਲਜੀਤ ਕੌਰ ਚੀਮਾ, ਕਾਨ੍ਹ ਸਿੰਘ, ਸੁਖਰਾਜ ਕੌਰ, ਬਘੇਲ ਸਿੰਘ, ਲਾਲੀ ਸੰਧੂ, ਪੁਨਰਜੋਤ ਸਿੰਘ, ਅਵਨੀਤ ਕੌਰ, ਮਿਸਿਜ਼ ਗਰਚਾ, ਰੀਟਾ, ਮਸਕੀਨ ਕੌਰ, ਰਾਜਵਿੰਦਰ ਕੌਰ, ਹਰਪਾਲ ਸਿੱਧੂ, ਸਾਹਿਬ ਸਿੰਘ ਨਿੱਝਰ, ਡਾ. ਸੁਖਵੀਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜ਼ਰ ਸਨ | ਸਮਾਗਮ ਦੀ ਸਟੇਜ ਸੰਚਾਲਨਾ ਗੁਰਪ੍ਰੀਤ ਸੋਹਲ ਅਤੇ ਡਾ. ਸੁਖਵੀਰ ਸਿੰਘ ਬੀਹਲਾ ਨੇ ਬਹੁਤ ਸੁਚੱਜੇ ਢੰਗ ਨਾਲ ਨਿਭਾਈ |