ਕਿਸ਼ਨਪੁਰਾ ਕਲਾਂ, 22 ਜਨਵਰੀ (ਅਮੋਲਕ ਸਿੰਘ ਕਲਸੀ)-ਸਵ: ਜਥੇਦਾਰ ਠਾਕੁਰ ਸਿੰਘ ਮਾਨ ਵਲੋਂ ਸਥਾਪਿਤ ਕੀਤੀ ਗਈ ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੰਤ ਵਿਸਾਖਾ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਿਸ਼ਨਪੁਰਾ ਕਲਾਂ ਵਿਖੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਤਾਰ ਸਿੰਘ ਸੰਧੂ ਕਮਾਲ ਕੇ ਵਲੋਂ ਵਿਸ਼ੇਸ਼ ਦੌਰਾ ਕੀਤਾ ਗਿਆ | ਸਕੂਲ ਪਹੁੰਚਣ 'ਤੇ ਚੇਅਰਮੈਨ ਗੁਰਤਾਰ ਸਿੰਘ ਸੰਧੂ ਕਮਾਲ ਕੇ ਦਾ ਸਕੂਲ ਦੇ ਚੇਅਰਮੈਨ ਗੁਰਮੀਤ ਸਿੰਘ ਮਾਨ (ਕੈਨੇਡਾ) ਮੈਨੇਜਰ, ਜਰਨੈਲ ਸਿੰਘ ਸੈਣੀ ਵਲੋਂ ਫੁੱਲਾਂ ਦੇ ਗੁਲਦਸਤਾ ਦੇ ਕੇ ਭਰਵਾਂ ਸਵਾਗਤ ਕੀਤਾ ਗਿਆ | ਚੇਅਰਮੈਨ ਸੰਧੂ ਨੇ ਸਕੂਲ ਦੇ ਕਲਾਸ-ਰੂਮਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਸੰਸਥਾ ਵਲੋਂ ਵਿਦਿਆ ਦੇ ਖੇਤਰ ਵਿਚ ਕੀਤੇ ਜਾ ਰਹੇ ਉੱਦਮਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਸੰਸਥਾਵਾਂ ਪਿੰਡਾਂ ਅਤੇ ਇਲਾਕਿਆਂ ਦੇ ਬੱਚਿਆਂ ਦੇ ਭਵਿੱਖ ਨੂੰ ਰੌਸ਼ਨ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ | ਇਸ ਮੌਕੇ ਮੈਨੇਜਰ ਜਰਨੈਲ ਸਿੰਘ ਸੈਣੀ, ਮਾਸਟਰ ਜਗਦੀਪ ਸਿੰਘ, ਕਾਲਾ ਸਿੰਘ, ਹੰਸ ਕੁਮਾਰ ਪੱਬੀ ਆਦਿ ਹਾਜ਼ਰ ਸਨ |