22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਸਰਦੀਆਂ ਲਈ ਅੰਗੂਰ ਸਾਂਭਣ ਦੀ ਅਫ਼ਗਾਨਿਸਤਾਨ ਦੀ ਸਦੀਆਂ ਪੁਰਾਣੀ ‘ਕੰਗੀਨਾ’ ਤਕਨੀਕ ਅੱਜ ਵੀ ਜ਼ਿੰਦਾ

ਅੰਮ੍ਰਿਤਸਰ, 22 ਨਵੰਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਬਾਹਰੀ ਇਲਾਕਿਆਂ ’ਚ ਕੜਾਕੇ ਦੀ ਸਰਦੀ ਦੌਰਾਨ ਵੀ ਤਾਜ਼ੇ ਅੰਗੂਰਾਂ ਦਾ ਸੁਆਦ ਮਾਣਨ ਲਈ ਸਦੀਆਂ ਪੁਰਾਣੀ ਰਵਾਇਤੀ ਤਕਨੀਕ ਅੱਜ ਵੀ ਵਰਤੀ ਜਾ ਰਹੀ ਹੈ । ਇਸ ਵਿਸ਼ੇਸ਼ ਵਿਧੀ ਨੂੰ ਸਥਾਨਕ ਭਾਸ਼ਾ ’ਚ ‘ਕੰਗੀਨਾ’ ਕਿਹਾ ਜਾਂਦਾ ਹੈ ।

ਕਿਸਾਨ ਮੁਹੰਮਦ ਸਾਬਰ ਸ਼ੁਜਾਏ ‘ਕੰਗੀਨਾ’ ਵਿਧੀ ਰਾਹੀਂ ਅੰਗੂਰਾਂ ਨੂੰ ਸੰਭਾਲਦਾ ਹੋਇਆ । ਤਸਵੀਰ ਰਾਹੀਂ : ਸੁਰਿੰਦਰ ਕੋਛੜ 23-11-2026
ਅੰਮ੍ਰਿਤਸਰ, 22 ਨਵੰਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਬਾਹਰੀ ਇਲਾਕਿਆਂ ’ਚ ਕੜਾਕੇ ਦੀ ਸਰਦੀ ਦੌਰਾਨ ਵੀ ਤਾਜ਼ੇ ਅੰਗੂਰਾਂ ਦਾ ਸੁਆਦ ਮਾਣਨ ਲਈ ਸਦੀਆਂ ਪੁਰਾਣੀ ਰਵਾਇਤੀ ਤਕਨੀਕ ਅੱਜ ਵੀ ਵਰਤੀ ਜਾ ਰਹੀ ਹੈ । ਇਸ ਵਿਸ਼ੇਸ਼ ਵਿਧੀ ਨੂੰ ਸਥਾਨਕ ਭਾਸ਼ਾ ’ਚ ‘ਕੰਗੀਨਾ’ ਕਿਹਾ ਜਾਂਦਾ ਹੈ । ਕਾਲਾਕਾਨ ਜ਼ਿਲ੍ਹੇ ਦੇ 47 ਸਾਲਾ ਕਿਸਾਨ ਮੁਹੰਮਦ ਸਾਬਰ ਸ਼ੁਜਾਏ ਆਪਣੇ ਪਿਤਾ ਤੋਂ ਸਿੱਖੀ ਇਸ ਕਲਾ ਨੂੰ ਅੱਗੇ ਵਧਾ ਰਹੇ ਹਨ । ਇਸ ਤਕਨੀਕ ਤਹਿਤ ਅੰਗੂਰਾਂ ਦੇ ਇਕ ਗੁੱਛੇ ਨੂੰ ਮਿੱਟੀ ਤੇ ਤੂੜੀ ਨਾਲ ਬਣੀ ਗੋਲ ਡਿਸਕ ’ਤੇ ਰੱਖਿਆ ਜਾਂਦਾ ਹੈ। ਇਸ ਤੋਂ ਬਾਅਦ ਉੱਪਰ ਇਕ ਹੋਰ ਡਿਸਕ ਰੱਖ ਕੇ ਕਿਨਾਰਿਆਂ ਨੂੰ ਗਿੱਲੀ ਮਿੱਟੀ ਨਾਲ ਚੰਗੀ ਤਰ੍ਹਾਂ ਸੀਲ ਕਰ ਦਿੱਤਾ ਜਾਂਦਾ ਹੈ । ਇਨ੍ਹਾਂ ਤਿਆਰ ਭਾਂਡਿਆਂ ਨੂੰ ਹਨੇਰੇ ਸਟੋਰ ਰੂਮ ’ਚ ਰੱਖਿਆ ਜਾਂਦਾ ਹੈ, ਜਿੱਥੇ ਅੰਗੂਰ ਬਸੰਤ ਰੁੱਤ ਤੱਕ ਤਾਜ਼ੇ ਰਹਿੰਦੇ ਹਨ । ਸ਼ੁਜਾਏ ਮੁਤਾਬਕ, ਬਚਪਨ ’ਚ ਪਰਿਵਾਰ ਦੇ ਸਾਰੇ ਮੈਂਬਰ ਅੰਗੀਠੀ ਦੇ ਆਲੇ-ਦੁਆਲੇ ਬੈਠ ਕੇ ਕੰਗੀਨਾ ’ਚ ਸੰਭਾਲੇ ਅੰਗੂਰ ਖਾਂਦੇ ਸਨ । ਇਹ ਯਾਦਾਂ ਅੱਜ ਵੀ ਉਨ੍ਹਾਂ ਲਈ ਖ਼ਾਸ ਮਹੱਤਵ ਰੱਖਦੀਆਂ ਹਨ । ਅਫ਼ਗਾਨਿਸਤਾਨ ’ਚ ਕੋਲਡ ਸਟੋਰੇਜ ਦੀ ਘਾਟ ਅਤੇ ਪਾਕਿਸਤਾਨ ਨਾਲ ਸਰਹੱ ਦੀ ਵਿਵਾਦਾਂ ਕਾਰਨ ਫਲਾਂ ਦੀ ਬਰਾਮਦ ’ਚ ਆ ਰਹੀਆਂ ਰੁਕਾਵਟਾਂ ਕਿਸਾਨਾਂ ਲਈ ਵੱਡੀ ਚੁਣੌਤੀ ਹਨ । ਹਾਲਾਂਕਿ ਕੰਗੀਨਾ ਤਕਨੀਕ ਮਿਹਨਤ ਵਾਲੀ ਹੋਣ ਕਾਰਨ ਵੱਡੇ ਪੱਧਰ ’ਤੇ ਸਮੱਸਿਆਵਾਂ ਦਾ ਹੱਲ ਨਹੀਂ ਹੈ, ਪਰ ਇਹ ਸਥਾਨਕ ਲੋਕਾਂ ਨੂੰ ਸਰਦੀਆਂ ’ਚ ਤਾਜ਼ੇ ਅੰਗੂਰ ਮੁਹੱਈਆ ਕਰਵਾਉਣ ਦਾ ਅਨੋਖਾ ਸਾਧਨ ਹੈ । ਖ਼ਾਸ ਗੱਲ ਇਹ ਹੈ ਕਿ ਲੋਕ ਬਰਫ਼ਬਾਰੀ ਅਤੇ ਮੀਂਹ ਦੌਰਾਨ ਇਨ੍ਹਾਂ ਅੰਗੂਰਾਂ ਦਾ ਸੁਆਦ ਲੈਣ ਦੀ ਉਡੀਕ ਕਰਦੇ ਹਨ ।
ਪਿਛਲੀ ਖ਼ਬਰ ਵਿੱਤ ਮੰਤਰੀ ਚੀਮਾ ਦੀ ਕੋਠੀ ਅੱਗੇ ਸਪੈਸ਼ਲ ਕੇਡਰ ਅਧਿਆਪਕ ਫ਼ਰੰਟ ਤੇ ਪੁਲਿਸ ਵਿਚਾਲੇ ਹੋਈ ਜ਼ਬਰਦਸਤ ਖਿੱਚ ਧੂਹ 200 ਤੋਂ ਵ... ਅਗਲੀ ਖ਼ਬਰ ਸਿੰਧ ’ਚ ਨਾਬਾਲਗ ਹਿੰਦੂ ਲੜਕੀ ਅਗਵਾ ਕਰਵਾਇਆ ਜ਼ਬਰਦਸਤੀ ਧਰਮ ਪਰਿਵਰਤਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।