22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਨਵੇਂ ਸੂਬਿਆਂ ਦੀ ਯੋਜਨਾ ਨੂੰ ਲੈ ਕੇ ਪਾਕਿ ਦੀ ਸੱਤਾਧਾਰੀ ਗੱਠਜੋੜ ਸਰਕਾਰ ’ਚ ਵਧੀ ਤਕਰਾਰ

ਅੰਮ੍ਰਿਤਸਰ, 22 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ’ਚ 14 ਸੂਬੇ ਬਣਾਉਣ ਦੀ ਪ੍ਰਸਤਾਵਿਤ ਯੋਜਨਾ ਨੂੰ ਲੈ ਕੇ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ.

ਬਿਲਾਵਲ ਭੁੱਟੋ ਜ਼ਰਦਾਰੀ, ਖ਼ਵਾਜਾ ਮੁਹੰਮਦ ਆਸਿਫ਼ 23-11-2026
ਅੰਮ੍ਰਿਤਸਰ, 22 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ’ਚ 14 ਸੂਬੇ ਬਣਾਉਣ ਦੀ ਪ੍ਰਸਤਾਵਿਤ ਯੋਜਨਾ ਨੂੰ ਲੈ ਕੇ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਅਤੇ ਉਸ ਦੀ ਸਹਿਯੋਗੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਵਿਚਾਲੇ ਤਣਾਅ ਵਧ ਗਿਆ ਹੈ। ਪ੍ਰਸਤਾਵ ਮੁਤਾਬਕ ਪੰਜਾਬ ਤੇ ਸਿੰਧ ’ਚ ਚਾਰ-ਚਾਰ, ਜਦਕਿ ਖ਼ੈਬਰ ਪਖਤੂਨਖਵਾ ਅਤੇ ਬਲੋਚਿਸਤਾਨ ’ਚ ਤਿੰਨ-ਤਿੰਨ ਸੂਬੇ ਬਣਾਉਣ ਦੀ ਚਰਚਾ ਹੈ । ਇਸ ਮੁੱਦੇ ’ਤੇ ਪੀ. ਪੀ. ਪੀ. ਮੁਖੀ ਬਿਲਾਵਲ ਭੁੱਟੋ ਜ਼ਰਦਾਰੀ ਦੇ ਬਿਆਨ ਤੋਂ ਬਾਅਦ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਉਨ੍ਹਾਂ ਦੀਆਂ ਦੋ ਵੀਡੀਓ ਕਲਿੱਪਾਂ ਸਾਂਝੀਆਂ ਕੀਤੀਆਂ । ਇਨ੍ਹਾਂ ’ਚ ਬਿਲਾਵਲ ਇਕ ਪਾਸੇ ਇਮਰਾਨ ਖ਼ਾਨ ਅਤੇ ਪੀ. ਟੀ. ਆਈ. ਦੀ ਆਲੋਚਨਾ ਕਰਦੇ ਹਨ, ਜਦਕਿ ਦੂਜੀ ’ਚ ਇਮਰਾਨ ਨੂੰ ਸਿਆਸੀ ਕੈਦੀ ਦੱਸਦੇ ਹਨ । ਖ਼ਵਾਜਾ ਆਸਿਫ਼ ਨੇ ਬਿਲਾਵਲ ’ਤੇ ਰੰਗ ਬਦਲਣ ਅਤੇ ਬੇਈਮਾਨੀ ਦੇ ਦੋਸ਼ ਲਾਉਂਦਿਆਂ ਤਿੱਖੀ ਟਿੱਪਣੀ ਕੀਤੀ । ਇਸ ਦਾ ਸਖ਼ਤ ਵਿਰੋਧ ਕਰਦਿਆਂ ਪੀ. ਪੀ. ਪੀ. ਆਗੂਆਂ ਨੇ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਅਸਵੀਕਾਰਨਯੋਗ ਕਰਾਰ ਦਿੱਤਾ । ਸੈਨੇਟਰ ਸ਼ੈਰੀ ਰਹਿਮਾਨ ਤੇ ਸੰਸਦ ਮੈਂਬਰ ਸ਼ਰਮੀਲਾ ਫ਼ਾਰੂਕੀ ਨੇ ਰੱਖਿਆ ਮੰਤਰੀ ਦੀ ਭਾਸ਼ਾ ਨੂੰ ਅਪਮਾਨਜਨਕ ਤੇ ਗੈਰ-ਜ਼ਿੰਮੇਵਾਰਾਨਾ ਦੱਸਿਆ। ਹਾਲਾਂਕਿ, ਇਸ ਸਿਆਸੀ ਤਕਰਾਰ ਵਿਚਾਲੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਮੁਲਾਕਾਤਾਂ ਕਰਕੇ ਸਾਰੇ ਮਸਲੇ ਗੱਲਬਾਤ ਰਾਹੀਂ ਹੱਲ ਕਰਨ ’ਤੇ ਸਹਿਮਤੀ ਜਤਾਈ ਹੈ ।
ਪਿਛਲੀ ਖ਼ਬਰ ਹੈਰੋਇਨ ਵੇਚਣ ਜਾ ਰਿਹਾ ਵਿਅਕਤੀ 8 ਗ੍ਰਾਮ ਹੈਰੋਇਨ ਅਤੇ ਕਾਰ ਸਮੇਤ ਗ੍ਰਿਫ਼ਤਾਰ ਅਗਲੀ ਖ਼ਬਰ ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਰਾਮਰਾਓ ਵਾਡਕੁਟੇ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।